ਫ਼ਿਰੋਜ਼ਪੁਰ ਵਿਖੇ ਜਿਲ੍ਹਾ ਪੱਧਰੀ ਯੋਗ ਸਮਾਗਮ ਮੌਕੇ ਯੋਗ ਕਰਦੇ ਪ੍ਰਸਾਸ਼ਨਿਕ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਯੁਵਕ ਕਲੱਬਾਂ ਦੇ ਨੁਮਾਇੰਦੇ ਅਤੇ ਵਿਦਿਆਰਥੀ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 21 ਜੂਨ, 2017 : ਅੱਜ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਆਯੂਸ਼ ਵਿਭਾਗ, ਯੋਗ ਜਾਗਰਨ ਮੰਚ, ਆਰਟ ਆਫ਼ ਲੀਵਿੰਗ, ਪਤੰਜਲੀ ਯੋਗ ਸਮਿਤੀ, ਸੰਤ ਨਿਰੰਕਾਰੀ ਮਿਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਗੌਰਵ ਗਰਗ ਜ਼ਿਲ੍ਹਾ ਪੁਲੀਸ ਮੁਖੀ, ਰਾਜਵੀਰ ਸਿੰਘ ਐਸ.ਪੀ.(ਐੱਚ), ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨਰਲ) ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਸਿਹਤ, ਸਿੱਖਿਆ, ਯੁਵਕ ਸੇਵਾਵਾਂ ਸੰਸਥਾਵਾਂ ਦੇ ਨੁਮਾਇੰਦਿਆਂ, ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਬੀਤੀ ਰਾਤ ਤੋਂ ਹੀ ਹੋ ਰਹੀ ਭਾਰੀ ਬਰਸਾਤ ਦੇ ਚੱਲਦਿਆਂ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਨਾਲ ਪੈਲੇਸ ਵਿੱਚ ਕਰਵਾਏ ਯੋਗ ਸਮਾਗਮ ਮੌਕੇ ਯੋਗ ਗੁਰੂ ਹਰਭਜਨ ਸਿੰਘ ਚਾਵਲਾ ਯੋਗ ਜਾਗਰਨ ਮੰਚ, ਦੀਪਕ ਮੰਗਲਾ ਆਰਟ ਆਫ਼ ਲੀਵਿੰਗ, ਸਤੀਸ਼ ਪੁਰੀ ਅਤੇ ਡਾ.ਲਵਪ੍ਰੀਤ ਵੱਲੋਂ ਯੋਗਾ ਕਰਵਾਇਆ ਅਤੇ ਯੋਗਾ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਗੌਰਵ ਗਰਗ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਅੱਜ ਦਾ ਨੌਜਵਾਨ ਯੋਗ ਕਰ ਕੇ ਆਪਣੀ ਊਰਜਾ ਨੂੰ ਨਾ ਕੇਵਲ ਸਹੀ ਦਿਸ਼ਾ ਵੱਲ ਲਿਜਾ ਸਕਦਾ ਹੈ ਬਲਕਿ ਆਪਣੇ ਸਰੀਰ ਨੂੰ ਫਿਟ ਰੱਖਦੇ ਹੋਏ ਉਸ ਨੂੰ ਲਚਕੀਲਾ ਅਤੇ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ । ਲੋਕਾਂ ਨੂੰ ਯੋਗ ਅਪਣਾਉਣ ਦੀ ਸਲਾਹ ਦਿੰਦਿਆਂ ਕਿਹਾ ਕੀ ਜੇਕਰ ਕੋਈ ਇਨਸਾਨ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਅੱਧਾ ਘੰਟਾ ਵੀ ਕੱਢ ਲੈਂਦਾ ਹੈ ਤਾਂ ਉਹ ਆਪਣਾ ਸਰੀਰ ਅਤੇ ਵਿਚਾਰ ਦਰੁਸਤ ਰੱਖ ਸਕਦਾ ਹੈ ।
ਇਸ ਮੌਕੇ ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ.) ਨੇ ਦੱਸਿਆ ਕਿ ਅੱਜ ਦੇ ਇਸ ਯੁੱਗ ਵਿੱਚ ਅਨੁਚਿਤ ਖਾਣ-ਪੀਣ, ਰਹਿਣ ਸਹਿਣ ਅਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਆਦਿ ਅਜਿਹੇ ਕਈ ਕਾਰਨ ਹਨ ਜਿਸ ਨਾਲ ਇਨਸਾਨ ਤਣਾਅ, ਥਕਾਨ ਅਤੇ ਚਿੜਚਿੜੇਪਨ ਨਾਲ ਘਿਰਿਆ ਰਹਿੰਦਾ ਹੈ ਅਤੇ ਪੂਰਾ ਜੀਵਨ ਉਲਟ ਪੁਲਟ ਹੋ ਚੁੱਕਿਆ ਹੈ, ਜਿਸ ਦੇ ਉਤਾਰੇ ਲਈ ਯੋਗਾ ਹੀ ਇੱਕ ਅਜਿਹਾ ਸਾਧਨ ਹੈ, ਜਿਸ ਨਾਲ ਥਕਾਣ, ਤਣਾਅ ਅਤੇ ਚਿੜਚਿੜਾਹਟ ਨੂੰ ਖ਼ਤਮ ਕਰਕੇ ਸਿਹਤ ਸੁਰੱਖਿਆ ਅਤੇ ਜੀਵਨ ਵਿਚ ਨਵੀ ਰੌਸ਼ਨੀ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਦੇਸ਼ ਦੇ ਹਰ ਨਾਗਰਿਕ ਨੂੰ ਯੋਗਾ ਅਪਣਾਉਣਾ ਚਾਹੀਦਾ ਹੈ।
ਇਸ ਯੋਗ ਕੈਂਪ ਵਿਚ ਡਾ.ਗੁਰਮਿੰਦਰ ਸਿੰਘ ਸਿਵਲ ਸਰਜਨ, ਡਾ.ਰਾਕੇਸ਼ ਸ਼ਰਮਾ ਡਾਇਰੈਕਟਰ ਆਯੁਰਵੈਦ ਪੰਜਾਬ, ਡਾ.ਕਿਰਨ ਸ਼ਰਮਾ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਫ਼ਿਰੋਜਪੁਰ, ਐਸ.ਐਸ.ਗਿੱਲ ਮੈਨੇਜਰ ਪ੍ਰੋਡਕਸ਼ਨ ਵੇਰਕਾ, ਰਾਜਬੀਰ ਸਿੰਘ ਮੈਨੇਜਰ ਵੇਰਕਾ, ਉਤਮ ਕੁਮਾਰ ਜਨਰਲ ਮੈਨੇਜਰ ਵੇਰਕਾ, ਦਰਸ਼ਨ ਸਿੰਘ ਮੈਨੇਜਰ ਵੇਰਕਾ, ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਪੁਨੀਤ ਮਿੱਤਲ ਮੈਨੇਜਰ ਏ.ਯੂ ਸਮਾਲ ਫਾਈਨੈਂਸ ਬੈਂਕ, ਰਾਜਿੰਦਰ ਕਟਾਰੀਆ ਡਿਪਟੀ ਡਾਇਰੈਕਟਰ ਮੱਛੀ ਪਾਲਨ ਵਿਭਾਗ, ਬੀਰਪ੍ਰਤਾਪ ਸਿੰਘ ਕਾਰਜਕਾਰੀ ਅਫ਼ਸਰ ਡੇਅਰੀ ਵਿਭਾਗ, ਸੁਖਵਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀਮੈਂਟਰੀ), ਪ੍ਰਗਟ ਸਿੰਘ ਬਰਾੜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਚਾਂਦ ਪ੍ਰਕਾਸ਼ ਤਹਿਸੀਲਦਾਰ ਚੋਣਾ, ਜਗਦੀਪ ਪਾਲ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ ਲੇਖਾਕਾਰ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਵੱਖ ਵੱਖ ਸਮਾਜ ਸੇਵੀਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।