ਹੂਨਰ ਵਿਕਾਸ ਕੇਂਦਰ ਫ਼ਿਰੋਜ਼ਪੁਰ 'ਚ ਯੋਗਾ ਦਿਵਸ ਮਨਾਏ ਜਾਣ ਦਾ ਦ੍ਰਿਸ਼।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 21 ਜੂਨ, 2017 : ਅੱਜ ਵਿਸ਼ਵ ਯੋਗ ਦਿਵਸ ਦੇ ਅਵਸਰ ਤੇ ਸ਼ਹਿਰੀ ਹੁਨਰ ਵਿਕਾਸ ਕੇਂਦਰ ਫਿਰੋਜ਼ਪੁਰ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਯੋਗ ਗੁਰੂ ਨਕੁਲ ਅਤੇ ਰਿਸ਼ੀ ਰਾਜ ਨੇ ਸੰਬੋਧਨ ਕਰਦਿਆ ਕਿਹਾ ਕਿ ਮਾਨਸਿਕ ਅਤੇ ਸਰੀਰਕ ਪੱਖ ਤੋਂ ਤੰਦਰੁਸਤ ਰਹਿਣ ਲਈ ਸਾਨੂੰ ਯੋਗ ਅਭਿਆਸ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੀਵਨ ਵਿਚ ਹਰ ਇਨਸਾਨ ਨੂੰ ਯੋਗਾ ਧਾਰਨ ਕਰਨਾ ਚਾਹੀਦਾ ਹੈ। ਸਮਾਜ 'ਚ ਪੈਦਾ ਹੋ ਰਹੀਆਂ ਘਾਤਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਜ਼ਿੰਦਗੀ ਵਿਚ ਯੋਗਾ ਅਪਣਾਉਣਾ ਸਮੇਂ ਦੀ ਮੁੱਖ ਲੋੜ ਬਣਦੀ ਜਾ ਰਹੀ ਹੈ। ਉਨ੍ਹਾਂ ਯੋਗ ਸਿੱਖਿਆ ਬਾਰੇ ਮਾਰਗ ਦਰਸ਼ਨ ਕੀਤਾ, ਉਨ੍ਹਾਂ ਨੇ ਦੱਸਿਆ ਕਿ ਯੋਗ ਆਸਨ ਅਤੇ ਮੁਦਰਾਵਾਂ ਨਾਲ ਸਰੀਰ ਅਤੇ ਮਨ ਤੰਦਰੁਸਤ ਹੁੰਦਾ ਹੈ, ਵਿਭਿੰਨ ਕਿਸਮ ਦੇ ਰੋਗਾਂ, ਮਾਨਸਿਕ ਤਣਾਅ ਅਤੇ ਚਿੰਤਾਵਾਂ ਤੋਂ ਮੁਕਤੀ ਮਿਲਦੀ ਹੈ ਅਤੇ ਸ਼ਾਂਤਮਈ ਢੰਗ ਨਾਲ ਜੀਵਨ ਬਤੀਤ ਕਰਨ ਦੀ ਵਿਧੀ ਪ੍ਰਾਪਤ ਹੁੰਦੀ ਹੈ। ਯੋਗ ਸਾਨੂੰ ਜਿੱਥੇ ਆਦਰਸ਼ ਜੀਵਨ ਜਿਊਣ ਦੀ ਜਾਂਚ ਸਿਖਾਉਂਦਾ ਹੈ, ਉਸ ਦੇ ਨਾਲ ਹੀ ਮਨ ਦੀਆਂ ਇੱਛਾਵਾਂ ਨੂੰ ਵੀ ਕਾਬੂ ਰੱਖਣ ਵਿਚ ਸਹਾਈ ਹੁੰਦਾ ਹੈ।
ਇਸ ਮੌਕੇ ਸ਼ਹਿਰੀ ਹੁਨਰ ਵਿਕਾਸ ਕੇਂਦਰ ਦੇ ਵਿਦਿਆਰਥੀਆਂ ਅਤੇ ਵਧੀਕ ਡਿਪਟੀ ਕਮਿਸ਼ਨਰ ਦੇ ਸਟਾਫ਼ ਵੱਲੋਂ ਯੋਗਾ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਬਲਵਿੰਦਰ ਕੌਰ ਸੁਪਰਡੈਂਟ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ੍ਰਸਰਬਜੀਤ ਸਿੰਘ ਮਿਸ਼ਨ ਮੈਨੇਜਰ ਪੀ.ਐਸ.ਡੀ.ਐਮ, ਡਾ.ਹਰਸ਼ ਸ਼ਰਮਾ ਇੰਚਾਰਜ ਸ਼ਹਿਰੀ ਵਿਕਾਸ ਕੇਂਦਰ, ਰਿਸ਼ੀ ਤਲਵਾੜ ਸਮੇਤ ਜ਼ਿਲ੍ਹਾ ਪ੍ਰੀਸ਼ਦ ਦੇ ਸਟਾਫ਼ ਨੇ ਵੀ ਯੋਗਾ ਕੀਤਾ।