ਲੁਧਿਆਣਾ, 21 ਜੂਨ, 2017 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ 'ਉਦਮੀ ਕਿਸਾਨ ਐਵਾਰਡ' ਸਾਲ 2017 ਲਈ ਬਿਨੈਪੱਤਰ ਮੰਗੇ ਗਏ ਹਨ । ਇਹ ਐਵਾਰਡ ਅਗਾਂਹ ਵਧੂ ਸੋਚ ਵਾਲੇ ਕਿਸਾਨਾਂ ਨੂੰ ਸਤੰਬਰ ਮਹੀਨੇ ਵਿੱਚ ਆਯੋਜਿਤ ਹੋਣ ਵਾਲੇ ਕਿਸਾਨ ਮੇਲੇ ਦੌਰਾਨ ਪ੍ਰਦਾਨ ਕੀਤੇ ਜਾਣਗੇ ।
ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਐਵਾਰਡ ਸਵੈ ਕਾਸ਼ਤ ਕਰਨ ਵਾਲੇ ਕਿਸਾਨ ਨੂੰ ਦਿੱਤਾ ਜਾਵੇਗਾ । ਇਸ ਐਵਾਰਡ ਤਹਿਤ ਜੇਤੂ ਕਿਸਾਨ ਨੂੰ 5000 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਸ਼ੰਸ਼ਾ ਪੱਤਰ ਪ੍ਰਦਾਨ ਕੀਤਾ ਜਾਵੇਗਾ । ਇਸੇ ਤਰ•ਾਂ ਖੇਤੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਵਾਲੇ ਕਿਸਾਨ ਨੂੰ ਪ੍ਰਵਾਸੀ ਭਾਰਤੀ ਐਵਾਰਡ ਪ੍ਰਦਾਨ ਕੀਤਾ ਜਾਵੇਗਾ ਜਿਸ ਲਈ ਇਨਾਮੀ ਰਾਸ਼ੀ 8000 ਰੁਪਏ ਤੈਅ ਕੀਤੀ ਗਈ ਹੈ । ਡਾ.ਸਿੱਧੂ ਨੇ ਦੱਸਿਆ ਕਿ ਸ. ਉਜਾਗਰ ਸਿੰਘ ਯਾਦਗਾਰੀ ਐਵਾਰਡ ਆਪਣੀ ਖੇਤੀ ਹੇਠ ਜ਼ਮੀਨ ਦੇ 60 ਫੀਸਦੀ ਤੋਂ ਵੱਧ ਰਕਬੇ ਵਿੱਚ ਸਬਜ਼ੀਆ ਕਾਸ਼ਤ ਕਰ ਰਹੇ ਕਿਸਾਨ ਨੂੰ ਦਿੱਤਾ ਜਾਵੇਗਾ । ਜੇਤੂ ਕਿਸਾਨ ਵੀਰ ਨੂੰ 3100 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਸ਼ੰਸ਼ਾ ਪੱਤਰ ਦਿੱਤਾ ਜਾਵੇਗਾ। ਇਸੇ ਤਰ•ਾਂ ਸ. ਸੁਰਜੀਤ ਸਿੰਘ ਢਿੱਲੋਂ ਐਵਾਰਡ 5 ਏਕੜ ਤੋਂ ਘੱਟ ਜ਼ਮੀਨ ਤੇ ਖੇਤੀ ਕਰ ਰਹੇ ਕਿਸਾਨ ਨੂੰ ਦਿੱਤਾ ਜਾਵੇਗਾ । ਇਸ ਐਵਾਰਡ ਤਹਿਤ ਜੇਤੂ ਕਿਸਾਨ ਨੂੰ 5000 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਸ਼ੰਸ਼ਾ ਪੱਤਰ ਦਿੱਤਾ ਜਾਵੇਗਾ । ਇਸੇ ਤਰ•ਾਂ ਕਿਸਾਨ ਬੀਬੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਐਵਾਰਡ ਵੀ ਪ੍ਰਦਾਨ ਕੀਤਾ ਜਾਵੇਗਾ, ਜਿਸ ਤਹਿਤ ਇਨਾਮੀ ਰਾਸ਼ੀ 3100 ਰੁਪਏ ਅਤੇ ਪ੍ਰਸ਼ੰਸ਼ਾ ਪੱਤਰ ਦਿੱਤਾ ਜਾਵੇਗਾ ।
ਡਾ. ਸਿੱਧੂ ਨੇ ਦੱਸਿਆ ਕਿ ਇਨ•ਾਂ ਐਵਾਰਡਾਂ ਲਈ ਬਿਨੈ ਫਾਰਮ ਰਾਜ ਦੇ ਵੱਖੋ ਵੱਖ ਜ਼ਿਲਿ•ਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਡਿਪਟੀ ਡਾਇਰੈਕਟਰ (ਟ੍ਰੇਨਿੰਗ), ਖੇਤਰੀ ਸਟੇਸ਼ਨਾਂ ਦੇ ਨਿਰਦੇਸ਼ਕਾਂ, ਜ਼ਿਲ•ਾ ਪਸਾਰ ਮਾਹਿਰਾਂ, ਚੀਫ਼ ਖੇਤੀਬਾੜੀ ਅਫ਼ਸਰਾਂ, ਬਾਗਬਾਨੀ ਦੇ ਡਿਪਟੀ ਡਾਇਰੈਕਟਰਾਂ ਅਤੇ ਪਸਾਰ ਸਿੱਖਿਆ ਡਾਇਰੈਕਟੋਰੇਟ ਤੋਂ ਹਾਸਲ ਕੀਤੇ ਜਾ ਸਕਦੇ ਹਨ । ਉਨ•ਾਂ ਦੱਸਿਆ ਕਿ ਇਨ•ਾਂ ਬਿਨੈ ਫਾਰਮ ਨੂੰ ਨਿਰਦੇਸ਼ਕ ਪਸਾਰ ਸਿੱਖਿਆ ਪੀ ਏ ਯੂ ਦੇ ਦਫ਼ਤਰ ਵਿਖੇ ਪਹੁੰਚਾਉਣ ਦੀ ਅੰਤਿਮ ਮਿਤੀ 14 ਜੁਲਾਈ 2017 ਹੈ ਅਤੇ ਹਰੇਕ ਐਵਾਰਡ ਲਈ ਵੱਖਰਾ ਬਿਨੈ ਫਾਰਮ ਭਰਨਾ ਜ਼ਰੂਰੀ ਹੈ ।