ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 28 ਮਈ, 2017 : ਪਿੰਡ ਨੂਰ ਪੁਰ ਸੇਠਾ ਦੇ ਨੰਬਰਦਾਰ ਸ: ਜਵਾਹਰ ਸਿੰਘ ਅਤੇ ਇਲਾਕੇ ਦੇ ਸਿਰ ਕੱਢ ਸਾਮਾਂ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜੱਦੋ ਜਵਾਹਰ ਸਿੰਘ ਨੰਬਰਦਾਰ ਦੀ ਧਰਮ ਪਤਨੀ ਸ੍ਰੀਮਤੀ ਮਾਇਆ ਦੇਵੀ (80) ਦਾ ਦਿਹਾਂਤ ਹੋ ਗਿਆ। ਸ਼੍ਰੀਮਤੀ ਮਾਇਆ ਦੇਵੀ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਸਾਮਾਂ ਅਤੇ ਪੱਤਰਕਾਰ ਹਰਚਰਨ ਸਿੰਘ ਸਾਂਮਾ ਦੇ ਤਾਈ ਜੀ ਸਨ।
ਸਵਰਗੀ ਮਾਇਆ ਦੇਵੀ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਰਿਸ਼ਤੇਦਾਰਾਂ , ਸੱਜਣਾਂ , ਸਨ੍ਹਈਆਂ, ਰਾਜਨੀਤਿਕ ਪਾਰਟੀਆਂ, ਅਧਿਕਾਰੀਆਂ ਅਤੇ ਸੰਸਥਾਵਾਂ ਨੇ ਪੁੱਜਕੇ ਜੌਲ ਸਿੰਘ ਨੰਬਰਦਾਰ, ਰਣਜੀਤ ਸਿੰਘ ਸਾਬਕਾ ਚੇਅਰਮੈਨ, ਭਗਵਾਨ ਸਿੰਘ ਨੰਬਰਦਾਰ, ਸੁਰਜੀਤ ਸਿੰਘ ਸਾਮਾਂ, ਮਹਿੰਦਰ ਸਿੰਘ ਸਾਮਾਂ, ਜੋਗਿੰਦਰ ਸਿੰਘ ਆੜ੍ਹਤੀਆਂ, ਪਰਮਿੰਦਰ ਸਿੰਘ ਸਾਮਾਂ, ਹਰਚਰਨ ਸਿੰਘ ਸਾਮਾਂ, ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ ਅਤੇ ਸਮੂਹ ਸਾਮਾਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਬਾਬਾ ਮੁਖ਼ਤਿਆਰ ਸਿੰਘ ਡੇਰਾ ਭਜਨਗੜ੍ਹ (ਗੋਲੂ ਕਾ ਮੋੜ), ਬਾਬਾ ਰਮੇਸ਼ ਦਾਸ ਜੀ ਡੇਰਾ ਰਾਮ ਧੁੰਮਣ (ਬਾਜੇ ਕੇ) , ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ, ਹੰਸ ਰਾਜ ਜੋਸ਼ਨ ਸਾਬਕਾ ਮੰਤਰੀ, ਗੁਰਨੈਬ ਸਿੰਘ ਬਰਾੜ ਸਾਬਕਾ ਵਿਧਾਇਕ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਦਰਸ਼ਨ ਸਿੰਘ ਸ਼ੇਰ ਖ਼ਾਂ, ਸਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਐਸ.ਜੀ.ਪੀ.ਸੀ, ਬਚਿੱਤਰ ਸਿੰਘ ਮੋਰ ਚੇਅਰਮੈਨ ਮਾਰਕੀਟ ਕਮੇਟੀ, ਪ੍ਰੀਤਮ ਸਿੰਘ ਮਸਲੀਆਂ ਮੈਂਬਰ ਐਸ.ਜੀ.ਪੀ.ਸੀ, ਪ੍ਰੋ: ਮਹਿਲ ਸਿੰਘ ਨਸੀਰਾ ਖਿਲਚੀ, ਤਰਸੇਮ ਸਿੰਘ ਮੱਲਾ, ਸੁਭਾਸ਼ ਸ਼ਰਮਾ ਪ੍ਰਧਾਨ ਰੇਲਵੇ ਯੂਨੀਅਨ, ਦਿਆਲ ਚੰਦ ਸ਼ਰਮਾ ਸਮੇਤ ਇਲਾਕੇ ਦੀਆਂ ਮਹਾਨ ਸਖ਼ਸ਼ੀਤਾਂ ਹਾਜ਼ਰ ਸਨ।
ਇਸ ਤੋ ਇਲਾਵਾ ਪੱਤਰਕਾਰ ਭਾਈਚਾਰੇ ਵੱਲੋਂ ਪਰਮਿੰਦਰ ਸਿੰਘ ਥਿੰਦ ਸਾਬਕਾ ਪ੍ਰਧਾਨ ਪ੍ਰੈਸ ਕਲੱਬ, ਗੁਰਿੰਦਰ ਸਿੰਘ, ਗੁਰਨਾਮ ਸਿੰਘ ਸਿੱਧੂ, ਗੌਰਵ ਸਾਗਰ ਭਾਸਕਰ, ਸੰਜੀਵ ਹਾਂਡਾ, ਅਨੰਦ ਮਹਿਰਾ, ਹਰਜਿੰਦਰ ਸਿੰਘ ਬਿੱਟੂ ਝੋਕ ਹਰੀਹਰ, ਹਰੀਸ਼ ਮੋਂਗਾ ਸਮੇਤ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰੇ ਵੱਲੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ/ਫ਼ਾਜ਼ਿਲਕਾ ਅਮਰੀਕ ਸਿੰਘ ਸਾਂਮਾ ਅਤੇ ਪੱਤਰਕਾਰ ਹਰਚਰਨ ਸਿੰਘ ਸਾਮਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਮਾਇਆ ਦੇਵੀ ਨਮਿੱਤ ਰੱਖੇ ਗਏ ਪਾਠ ਦਾ ਭੋਗ 1 ਜੂਨ 2017 ਦਿਨ ਵੀਰਵਾਰ ਨੂੰ ਦੁਪਹਿਰ 12 ਤੋ 1 ਵਜੇ ਤੱਕ ਪਿੰਡ ਨੂਰ ਪੁਰ ਸੇਠਾਂ (ਫ਼ਿਰੋਜ਼ਪੁਰ) ਵਿਖੇ ਪਵੇਗਾ।