← ਪਿਛੇ ਪਰਤੋ
ਗੁਰਿੰਦਰ ਸਿੰਘ ਫ਼ਿਰੋਜ਼ਪੁਰ, 28 ਮਈ, 2017 : ਪੁਲਿਸ ਥਾਣਾ ਕੈਂਟ ਨੇ ਐਮ.ਈ.ਐਸ ਦੇ ਸਰਕਾਰੀ ਕੁਆਟਰ 'ਤੇ ਜ਼ਬਰੀ ਕਬਜ਼ਾ ਕਰਨ ਦੇ ਦੋਸ਼ਾਂ ਤਹਿਤ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਦੇ ਐਸ.ਡੀ.ਈ ਸਤੀਸ਼ ਕੁਮਾਰ ਨੇ ਦੋਸ਼ ਲਾਇਆ ਕਿ ਕੰਨਟੋਨਮੈਟ ਬੋਰਡ ਦੇ ਘੁਮਿਆਰ ਮੰਡੀ ਸਥਿਤ ਕੁਆਟਰ 'ਤੇ ਰਾਜਿੰਦਰ ਸ਼ਰਮਾ ਨਾਮੀ ਵਿਅਕਤੀ ਵੱਲੋਂ ਜ਼ਬਰਦਸਤੀ ਅਤੇ ਗੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਬੋਰਡ ਅਧਿਕਾਰੀਆਂ ਵੱਲੋਂ ਵਾਰ ਵਾਰ ਕਹਿਣ ਦੇ ਬਾਵਜੂਦ ਕੁਆਟਰ ਖਾਲੀ ਨਹੀ ਕਰ ਰਿਹਾ। ਮਿਲੀ ਸ਼ਿਕਾਇਤ 'ਤੇ ਥਾਣਾ ਕੈਂਟ ਪੁਲਿਸ ਨੇ ਰਾਜਿੰਦਰ ਸ਼ਰਮਾ ਪੁੱਤਰ ਸਿਵਰਾਜ ਸ਼ਰਮਾ ਵਾਸੀ ਨੇੜੇ ਸ਼ੀਤਲਾ ਮਾਤਾ ਮੰਦਿਰ ਫ਼ਿਰੋਜ਼ਪੁਰ ਛਾਉਣੀ ਖਿਲਾਫ ਧਾਰਾ 448 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Total Responses : 264