ਫ਼ਿਰੋਜ਼ਪੁਰ ਵਿਖੇ ਸਥਾਪਤ ਹੋਣ ਵਾਲੇ ਵਿਵੇਕਾਨੰਦ ਵਰਲਡ ਸਕੂਲ ਦੀ ਭੂਮੀ ਪੂਜਨ ਮੌਕੇ ਹਾਜ਼ਰ ਡਾ: ਸ਼ਰੂਤੀ ਸ਼ੁਕਲਾ, ਸ਼੍ਰੀਮਤੀ ਪ੍ਰਭਾ ਭਾਸਕਰ, ਗੌਰਵ ਸਾਗਰ ਭਾਸਕਰ ਅਤੇ ਹੋਰ ਅਧਿਕਾਰੀਆ ਤੇ ਪਤਵੰਤੇ ਸਹਿਬਾਨ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 28 ਮਈ, 2017 : ਫਿਰੋਜ਼ਪੁਰ ਵਿਚ ਗੁਣਾਤਮਕ ਸਿੱਖਿਆ ਪ੍ਰਦਾਨ ਨੂੰ ਸਮਰਪਿਤ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਫ਼ਿਰੋਜ਼ਪੁਰ ਵਿਖੇ ਸਥਾਪਿਤ ਹੋਦ ਜਾ ਰਹੇ ਵਿਵੇਕਾਨੰਦ ਵਰਲਡ ਸਕੂਲ ਦੀ ਸਥਾਪਨਾ ਲਈ ਭੂਮੀ ਪੂਜਨ ਦਾ ਮੰਗਲਮਈ ਆਯੋਜਨ ਕੀਤਾ ਗਿਆ। ਸਥਾਨਕ ਮੱਲਵਾਲ ਰੋਡ ਵਿਖੇ ਹੋਏ ਇਸ ਭੂਮੀ ਪੂਜਨ ਵਿੱਚ ਸਵਰਗੀ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਅਤੇ ਡਾ. ਸ਼ਰੂਤੀ ਸ਼ੁਕਲਾ ਸਟੇਟ ਡਾਇਰੈਕਟਰ ਕੈਰੀਅਰ ਐਂਡ ਗਾਈਡਸ ਕੌਂਸਲਿੰਗ, ਪੰਜਾਬ ਸਮੇਤ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਥਾਨਕ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਡਾ. ਸ਼ਰੂਤੀ ਸ਼ੁਕਲਾ ਨੇ ਇਸ ਮੌਕੇ ਦੱਸਿਆ ਕਿ ਫਿਰੋਜ਼ਪੁਰ ਸਰਹੱਦੀ ਇਲਾਕੇ ਵਿਚ ਗੁਣਾਤਮਕ ਸਿੱਖਿਆ ਦੀ ਪੂਰਤੀ ਲਈ ਇਸ ਸੰਪੂਰਨ ਆਧੁਨਿਕ ਸਹੂਲਤਾਂ ਨਾਲ ਸਕੂਲ ਦੀ ਸਥਾਪਨਾ ਕਰਕੇ ਵਿਦਿਆਰਥੀਆਂ ਦੇ ਜੀਵਨ ਵਿਚ ਅੱਗੇ ਵਧਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਹਨ ਲਾਲ ਭਾਸਕਰ ਐਜੂਕੇਸ਼ਨ ਸੋਸਾਇਟੀ ਪਿਛਲੇ 12 ਸਾਲਾਂ ਤੋਂ ਸਮਾਜ ਭਲਾਈ ਕੰਮਾਂ ਨਾਲ ਇਸ ਖੇਤਰ ਵਿਚ ਸਥਾਨਕ ਲੋਕਾਂ ਨੂੰ ਸੁਖ ਸਹੂਲਤਾਂ ਪ੍ਰਦਾਨ ਕਰਦੀ ਆ ਰਹੀ ਹੈ। ਸਕੂਲ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਵਿਵੇਕਾਨੰਦ ਵਰਲਡ ਸਕੂਲ ਦੀ ਸਥਾਪਨਾ ਆਉਣ ਵਾਲੇ ਸਾਲਾਂ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ।
ਇਸ ਮੌਕੇ ਵਿਵੇਕਾਨੰਦ ਵਰਲਡ ਸਕੂਲ ਦੇ ਡਾਇਰੈਕਟਰ ਐੱਸਐੱਨ ਰੁਦਰਾ ਨੇ ਆਖਿਆ ਕਿ ਉਨ੍ਹਾਂ ਦਾ ਸਰਵਉੱਚ ਯਤਨ ਰਹੇਗਾ ਕਿ ਇਸ ਸਰਹੱਦੀ ਇਲਾਕੇ ਦੇ ਵਿਦਿਆਰਥੀਆਂ ਨੂੰ ਉਹ ਇਨ੍ਹਾਂ ਮਜ਼ਬੂਤ ਬਨਾਉਣਗੇ ਕਿ ਉਹ ਨਾ ਕੇਵਲ ਆਪਣੀ ਸੰਸਕ੍ਰਿਤੀ ਅਤੇ ਸਭਿਅਤਾ ਨਾਲ ਜੁੜੇ ਰਹਿਣਗੇ ਬਲਕਿ ਵਿਸ਼ਵ ਵਿਚ ਕਿਤੇ ਵੀ ਆਪਣੀ ਅਤੇ ਇਸ ਇਲਾਕੇ ਦੀ ਪਛਾਣ ਬਨਾਉਣ ਵਿਚ ਕਾਮਯਾਬ ਹੋਣਗੇ। ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਗੌਰਵ ਸਾਗਰ ਭਾਸਕਰ ਨੇੇ ਕਿਹਾ ਕਿ 'ਉਠੋ, ਜਾਗੋ ਅਤੇ ਅੱਗੇ ਵੱਧਣਾ' ਹੀ ਉਨ੍ਹਾਂ ਦਾ ਲਕਸ਼ ਹੋਵੇਗਾ। ਸਵਾਮੀ ਵਿਵੇਕਾਨੰਦ ਜੀ ਇਕ ਵਿਸ਼ਵਰੂਪੀ ਅਤੇ ਪਰਾਕਰਮੀ ਸਨ ਅਤੇ ਉਹ ਸਾਡੇ ਪ੍ਰੇਰਣਾ ਸਰੋਤ ਰਹਿਣਗੇ। ਉਨ੍ਹਾਂ ਦੇ ਦਰਸਾਏ ਮਾਰਗਾਂ ਤੇ ਚੱਲ ਕੇ ਅੱਗੇ ਆਉਣ ਵਾਲੇ ਸਾਲਾਂ ਵਿਚ ਇਸ ਇਲਾਕੇ ਵਿਚ ਗੁਣਾਤਮਕ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ।
ਇਸ ਭੂਮੀ ਪੂਜਨ ਵਿਚ ਵੀ.ਕੇ ਮੀਨਾ ਕਮਿਸ਼ਨਰ ਡਵੀਜਨ ਫਿਰੋਜਪੁਰ, ਰਜਿੰਦਰ ਸਿੰਘ ਡੀ.ਆਈ.ਜੀ ਫਿਰੋਜ਼ਪੁਰ, ਰਾਮਵੀਰ ਡੀ.ਸੀ ਫਿਰੋਜ਼ਪੁਰ, ਗੌਰਵ ਗਰਗ ਜ਼ਿਲ੍ਹਾ ਪੁਲਸ ਮੁਖੀ, ਬਿਗ੍ਰੇਡੀਅਰ ਨਰਿੰਦਰ ਸਿੰਘ, ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਹੀਰਾ ਸੋਢੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਚਮਕੌਰ ਸਿੰਘ ਢੀਂਡਸਾ, ਕਾਂਗਰਸ ਆਗੂ ਬਿੱਟੂ ਸਾਂਘਾ, ਜ਼ਿਲ੍ਹਾ ਬੀ.ਜੇ.ਪੀ ਪ੍ਰਧਾਨ ਦਵਿੰਦਰ ਬਜਾਜ, ਡਾ. ਕਮਲ ਬਾਗੀ, ਡਾ. ਹਰਸ਼ ਭੌਲਾ, ਡਾ. ਨਰੇਸ਼ ਖੰਨਾ, ਡਾ. ਆਰ.ਐੱਲ ਤਨੇਜਾ, ਲਖਵੀਰ ਸਿੰਘ (ਐੱਸ. ਪੀ ਪਠਾਨਕੋਟ), ਮੇਜਰ ਸਤਿੰਦਰ ਸਿੰਘ, ਉਦਯੋਗਪਤੀ ਵੀ.ਪੀ ਸਿੰਘ, ਗਗਨ ਸਿੰਗਲ, ਸਮੀਰ ਮਿੱਤਲ, ਕੇ.ਕੇ ਮਿੱਤਲ, ਸੁਸ਼ੀਲ ਮਿੱਤਲ, ਰਾਹੁਲ ਮਿੱਤਲ, ਸੰਤੋਖ ਸਿੰਘ, ਹਰਮੀਤ ਵਿਦਿਆਰਥੀ, ਝਲਕੇਸ਼ਵਰ ਭਾਸਕਰ, ਅਮਰਜੀਤ ਸਿੰਘ ਭੋਗਲ, ਗੁਰਪ੍ਰੀਤ ਭੁੱਲਰ, ਸਰਿੰਦਰ ਗੋਇਲ, ਮੇਹਰ ਸਿੰਘ, ਸ਼ਲਿੰਦਰ ਭੱਲਾ, ਹਰਸ਼ ਅਰੋੜਾ, ਵਿਕਾਸ ਸ਼ਰਮਾ, ਅਮਿਤ ਧਵਨ, ਅਜੇ ਤੁਲੀ ਆਦਿ ਹਾਜ਼ਰ ਸਨ।