ਫਿਰੋਜ਼ਪੁਰ 28 ਮਈ 2017: ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਪਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਹਰ ਹਾਲ ਪੂਰਾ ਕੀਤਾ ਜਾਵੇਗਾ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅੱਜ ਏਥੇ ਕਰਦਿਆਂ ਕਿਹਾ ਕਿ ਫ਼ਿਰੋਜ਼ਪੁਰ ਦੇ ਲੋਕਾਂ ਦੀ ਪੀ.ਜੀ.ਆਈ ਦੀ ਲੰਬੇ ਸਮੇਂ ਦੀ ਮੰਗ ਹੁਣ ਜਲਦ ਪੂਰੀ ਹੋਣ ਜਾ ਰਹੀ ਹੈ, ਜਿਸ ਲਈ ਬਹੁਤ ਜਲਦ ਪੀ.ਜੀ.ਆਈ ਦੇ ਨਿਰਮਾਣ ਲਈ ਜਗ੍ਹਾ ਅਲਾਟ ਕਰ ਦਿੱਤੀ ਜਾਵੇਗੀ । ਉਨ੍ਹਾ ਕਿਹਾ ਕਿ ਇਸ ਉਪਰੰਤ ਜਲਦ ਹੀ ਪੀ.ਜੀ.ਆਈ ਦੇ ਨਿਰਮਾਣ ਦਾ ਨੀਂਹ ਪੱਥਰ ਰੱਖ ਕੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ। ਇਸ ਇਮਾਰਤ ਵਿੱਚ ਹੀ ਮੈਡਕੀਲ ਅਤੇ ਨਰਸਿੰਗ ਕਾਲਜ ਵੀ ਬਣੇਗਾ ਜਿਸ ਨਾਲ ਆਸ ਪਾਸ ਦੇ ਨੌਜਵਾਨਾਂ ਨੂੰ ਉੱਚ ਕੋਰਸ ਦੀ ਸਹੂਲਤ ਮਿਲੇਗੀ ਅਤੇ ਪੜ੍ਹਾਈ ਦੇ ਨਾਲ ਨਾਲ ਸਿਰਫ 5 ਰੁਪਏ ਵਿੱਚ ਹੀ ਜਨਤਾ ਨੂੰ ਇਲਾਜ਼ ਦੀ ਸਹੂਲਤ ਵੀ ਮਿਲੇਗੀ। ਸ੍ਰ: ਪਿਕੀ ਨੇ ਕਿਹਾ ਕਿ ਫ਼ਿਰੋਜ਼ਪੁਰ 'ਚ ਪੀ.ਜੀ.ਆਈ ਦੇ ਨਿਰਮਾਣ ਦੀ ਘੋਸ਼ਨਾ ਕੇਂਦਰ 'ਚ ਕਾਂਗਰਸ ਸਰਕਾਰ ਸਮੇਂ ਅੱਜ ਤੋਂ ਦਸ ਸਾਲ ਪਹਿਲਾਂ ਹੀ ਕਰ ਦਿੱਤੀ ਗਈ ਸੀ ਪਰ ਪੰਜਾਬ 'ਚ ਲੰਬਾਂ ਸਮਾਂ ਸਤਾ 'ਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਦਸ ਸਾਲਾਂ 'ਚ ਪੀ.ਜੀ.ਆਈ ਲਈ ਜਗ੍ਹਾ ਹੀ ਅਲਾਟ ਨਹੀ ਕਰ ਸਕੀ। ਜਿਸ ਨੂੰ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਪੂਰਾ ਕਰੇਗੀ ਅਤੇ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਫ਼ਿਰੋਜ਼ਪੁਰ ਦੇ ਵੋਟਰਾਂ ਨਾਲ ਕੀਤਾ ਵਾਅਦਾ ਪੂਰਾ ਕਰਲ ਦੀ ਹੋਵੇਗੀ।
ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਜਲਦ ਹੀ ਫਿਰੋਜਪੁਰ ਸ਼ਹਿਰ ਦੇ ਹਰ ਚੌਕ, ਗਲੀ ਮੁਹੱਲੇ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾ ਰਹੇ ਹਨ ਜਿਸ ਨਾਲ ਫ਼ਿਰੋਜ਼ਪੁਰ ਅੰਦਰ ਹੋ ਰਹੀਆਂ ਚੋਰੀ ਡਕੈਤੀ ਦੀਆਂ ਘਟਨਾਵਾਂ ਨੂੰ ਵਿਰਾਮ ਲੱਗੇਗਾ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਦੇ ਹਮਦਰਦ ਹਨ ਅਤੇ ਪੰਜਾਬ ਦੀ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਚਮਕੌਰ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਧਰਮਜੀਤ ਸਿੰਘ ਹੌਂਡਾ ਵਾਲੇ, ਬਿੱਟੂ ਸਾਂਘਾ, ਗੁਲਸ਼ਨ ਮੋਂਗਾ, ਅਜੇ ਜੋਸ਼ੀ, ਰਿੰਕੂ ਗਰੋਵਰ, ਸੁਖਵਿੰਦਰ ਸਿੰਘ ਅਟਾਰੀ, ਸੁਖਵੀਰ ਸਿੰਘ ਬਾਠ ਆਦਿ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।