ਵਿਕਰਮਜੀਤ ਦੁੱਗਲ ਆਈਥਪੀਥਐੱਸ ਪੁਲੀਸ ਕਮਿਸ਼ਨਰ ਦਾ ਸਨਮਾਨ ਪੁਲੀਸ ਮੁਖੀ ਡਾਥ ਨਾਨਕ ਸਿੰਘ ਆਈਥਪੀਥਐੱਸ,ਲੇਖਕ ਸ੍ਰੀ ਨਿੰਦਰ ਘੁਗਿਆਣਵੀ,ਡਾ:ਕੇਵਲ ਅਰੋੜਾ,ਡਾ:ਅਮਰਜੀਤ ਅਰੋੜਾ ਕਰਦੇ ਹੋਏ, ਇਸ ਸਮੇ ਹੀ ਸ੍ਰੀ ਲੇਖਕ ਨਿੰਦਰ ਘੁਗਿਆਣਵੀ ਦੀ ਕਿਤਾਬ ਰਿਲੀਜ਼ ਕਰਦੇ ਹੋਏ । ਫੋਟੋ-ਗੁਰਵਿੰਦਰ ਔਲਖ
ਸਾਦਿਕ, 27 ਅਪ੍ਰੈਲ, 2017 (ਨਿੰਦਰ ਘੁਗਿਆਣਵੀ ) : ਮਾਲਵਾ ਦੇ ਹਿਠਾੜ ਇਲਾਕੇ ਦੀ ਸਾਹਿਤ ਤੇ ਕਲਾ ਨੂੰ ਸਮਰਪਿਤ ਸੰਸਥਾ ਵੈੱਲਕਮ ਕਲੱਬ ਸਾਦਿਕ ਵੱਲੋਂ ਇੱਕ ਸ਼ਾਨਦਾਰ ਸਾਹਿਤਕ ਤੇ ਸਨਮਾਨ ਸਮਾਗਮ ਦਾ ਆਯੋਜਨ ਸਥਾਨਕ ਕਟਾਰੀਆ ਪੈਲਿਸ ਵਿਖੇ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਜੰਮਪਲ ਸ੍ਰੀ ਵਿਕਰਮਜੀਤ ਦੁੱਗਲ ਆਈਥਪੀਥਐੱਸ ਪੁਲੀਸ ਕਮਿਸ਼ਨਰ, ਜੋ ਤੇਲੰਗਾਨਾ ਪ੍ਰਾਂਤ ਵਿਖੇ ਤਾਇਨਾਤ ਹਨ, ਦਾ ਵਿਸੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਿਲਾ ਫਰੀਦਕੋਟ ਦੇ ਪੁਲੀਸ ਮੁਖੀ ਡਾਥ ਨਾਨਕ ਸਿੰਘ ਆਈਥਪੀਥਐੱਸ ਨੇ ਕੀਤੀ। ਸ੍ਰੀ ਦੁੱਗਲ ਦੀ ਜਾਣ-ਪਛਾਣ ਕਰਵਾਉਂਦਿਆਂ ਕਲੱਬ ਦੇ ਸੰਚਾਲਕ ਅਤੇ ਲੇਖਕ ਸ੍ਰੀ ਨਿੰਦਰ ਘੁਗਿਆਣਵੀ ਨੇ ਉਹਨਾਂ ਦਾ ਸਨਮਾਨ-ਪੱਤਰ ਪੜ੍ਹਿਆ।
ਕਲੱਬ ਤੋਂ ਇਲਾਵਾ ਉਹਨਾਂ ਨੂੰ 'ਸੇਖ ਫਰੀਦ ਸਾਹਿਤ ਵਿਚਾਰ ਮੰਚ' ਸਮੇਤ ਸਾਦਿਕ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸਨਮਾਨਿਆ ਗਿਆ। ਇਸ ਸਮਾਗਮ ਵਿਚ ਲੇਖਕ ਨਿੰਦਰ ਘੁਗਿਆਣਵੀ ਦੀ ਨਵੀਂ ਛਪੀ ਬਾਲ ਸਾਹਿਤ ਪੁਸਤਕ 'ਮੇਰਾ ਸਾਥੀ ਸਾਇਕਲ' ਸ੍ਰੀ ਦੁੱਗਲ ਅਤੇ ਡਾਥ ਨਾਨਕ ਸਿੰਘ, ਦਰਸ਼ਨ ਲਾਲ ਦੁੱਗਲ, ਡਾ ਕੇਵਲ ਅਰੋੜਾ ਅਤੇ ਡਾ ਅਮਰਜੀਤ ਅਰੋੜਾ ਵੱਲੋਂ ਰਿਲੀਜ਼ ਕੀਤੀ ਗਈ। ਸਮਾਗਮ ਨੂੰ ਸੰਬੋੋਧਨ ਕਰਦਿਆਂ ਵਿਕਰਮਜੀਤ ਦੁੱਗਲ ਨੇ ਆਪਣੇ ਵੱਖ-ਵੱਖ ਤਜੱਰਬੇ ਸਾਂਝੇ ਕੀਤੇ ਅਤੇ ਤੇਲੰਗਾਨਾ ਦੀ ਪੁਲੀਸ ਪ੍ਰਣਾਲੀ ਅਤੇ ਵਿੱਲਖਣ ਕਾਰਜਾਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ। ਉਹਨਾਂ ਤੇਲਗੂ ਬੋਲੀ ਸਿੱਖਣ ਦੇ ਸਫਰ ਬਾਰੇ ਜਾਣੂੰ ਕਰਵਾਇਆ ਅਤੇ ਇਹ ਵੀ ਦੱਸਿਆ ਕਿ ਤੇਲੰਗਾਨਾ ਸੂਬੇ ਦੇ ਲੋਕ ਪੁਲੀਸ ਕਾਰਜਾਂ ਵਿਚ ਕਿਵੇਂ ਸਹਾਈ ਹੁੰਦੇ ਹਨ ਤੇ ਉਥੋਂ ਦੀ ਪੁਲੀਸ ਸਮਾਜ ਸੇਵਾ ਦੇ ਕਾਰਜਾਂ ਵਿਚ ਆਪਣਾ ਅਹਿਮ ਹਿੱਸਾ ਪਾਉਂਦੀ ਹੈ। ਸਾਰੇ ਸਰੋਤਾ ਵਰਗ ਨੇ ਉਹਨਾਂ ਨੂੰ ਬੜੀ ਦਿਲਚਸਪੀ ਨਾਲ ਸੁਣਿਆ ਗਿਆ।
ਇਸ ਮੌਕੇ ਦੌਰਾਨ ਲੇਖਕ ਸ੍ਰੀ ਨਿੰਦਰ ਘੁਿਗਆਣਵੀ ਨੇ ਵੀ ਆਪਣੀ ਤੇਲੰਗਾਨਾ ਫੇਰੀ ਬਾਰੇ ਕੁਝ ਯਾਦਾਂ ਸਾਂਝੀਆਂ ਕੀਤੀਆਂ। ਡਾਥਨਾਨਕ ਸਿੰਘ ਜਿਲਾ ਪੁਲੀਸ ਮੁਖੀ ਫਰੀਦਕੋਟ ਨੇ ਪ੍ਰਬੰਧਕਾਂ ਨੂੰ ਵਧੀਆ ਸਮਾਗਮ ਆਯੋਜਿਤ ਕਰਨ ਅਤੇ ਸ੍ਰੀ ਦੁੱਗਲ ਨੂੰ ਸਨਮਾਨ ਪ੍ਰਾਪਤ ਕਰਨ 'ਤੇ ਮੁਬਾਰਕਬਾਦ ਦਿੱਤੀ। ਮੰਚ ਸੰਚਾਲਨ ਦਾ ਕਾਰਜ ਡਾਥ ਕੇਵਲ ਅਰੋੜਾ ਨੇ ਨਿਭਾਇਆ। ਪੰਜਾਬੀ ਸ਼ਾਇਰ ਨਵੀ ਨਵਪ੍ਰੀਤ, ਕੈਨੇਡਾ ਤੋਂ ਇੰਦਰਜੀਤ ਧਾਲੀਵਾਲ, ਥਾਣਾ ਮੁਖੀ ਅਮਰਿੰਦਰ ਸਿੰਘ,ਇੰਜ: ਸ਼ਿਵਦੀਪ ਬਰਾੜ, ਸਿਮਰਜੀਤ ਦੁੱਗਲ, ਕਾਂਗਰਸ ਦੇ ਯੁਵਾ ਆਗੂ ਸ਼ਿਵਰਾਜ ਢਿੱਲੋਂ,ਸੁਖਬੀਰ ਮਰਾੜ, ਨਵਨੀਤ ਸੇਠੀ, ਸੁਖਜਿੰਦਰ ਅਰੋੜਾ, ਹਰਨੇਕ ਭੁੱਲਰ, ਸੰਜੀਵ ਕੁਮਾਰ ਸੀਪਾ, ਸੁਖਵਿੰਦਰ ਮਰਾੜ, ਗੁਰਚੰਦ ਸਿੰਘ ਮੁਮਾਰਾ, ਮਾਸਟਰ ਅਮਰਜੀਤ ਸਿੰਘ ਢਿੱਲੋਂ, ਦਲਜੀਤ ਸਿੰਘ ਢਿੱਲੋਂ, ਗੁਰਪ੍ਰੀਤ ਮੀਤ, ਬਲਰਾਜ ਮਾਨਕਟਾਲਾ,ਬੋਹੜ ਔਲਖ ਅਤੇ ਇਸ ਸਮੇ ਕਈ ਸੰਸਥਾਵਾਂ ਦੇ ਪਤਵੰਤੇ ਹਾਜ਼ਰ ਸਨ।