ਰੂਪਨਗਰ, 27 ਅਪ੍ਰੈਲ 2017 : ਵਿਸ਼ਵ ਰੈਡ ਕਰਾਸ ਦਿਵਸ ਦੇ ਮੌਕੇ 8 ਮਈ ਨੂੰ ਜਿਲਾ ਰੈਡ ਕਰਾਸ ਰੂਪਨਗਰ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ -ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਨੇ ਬੀਤੀ ਸ਼ਾਮ ਰੈੌਡ ਕਰਾਸ ਸੋਸਾਇਟੀ ਦੀ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨਾਂ ਦਸਿਆ ਕਿ ਇਸ ਦਿਵਸ ਮੌਕੇ ਸਲਮ ਏਰੀਆ ਨਾਨਕਪੁਰਾ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਮੈਡੀਕਲ ਚੈਕ ਅਪ ਕੈਂਪ ਲਗਾਇਆ ਜਾਵੇਗਾ।ਇਹ ਕੈਂਪ ਰੋਟਰੀ ਕਲੱਬ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ ਜਿਸ ਵਿਚ ਹਰ ਤਰ੍ਹਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਸ਼ਾਮਲ ਹੋਣਗੇ। ਇਸ ਕੈਂਪ ਦੌਰਾਨ ਮਰੀਜਾਂ ਨੂੰ ਦਵਾਈਆਂ ਵੀ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਮੌਕੇ ਰਾਸ਼ਟਰੀ ਸਮਸਿਆਵਾਂ ਐਚ.ਆਈ.ਵੀ./ਏਡਜ, ਨਸ਼ੇ , ਭਰੂਣ ਹੱਤਿਆ, ਰੁਖ ਲਗਾਉਣਾ ਅਤੇ ਪਾਣੀ ਸੰਭਾਲ ਆਦਿ ਬਾਰੇ ਵੀ ਏਰੀਏ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋ ਇਲਾਵਾ ਤਹਿਸੀਲ ਪੱਧਰ ਤੇ ਵੀ ਇਹ ਦਿਨ ਮਨਾਇਆ ਜਾਵੇਗਾ।
ਇਸ ਮੀਟਿੰਗ ਦੌਰਾਨ ਸ਼੍ਰੀ ਸੰਜੀਵ ਬੁਧੀਰਾਜਾ ਸਕਤਰ ਜ਼ਿਲ੍ਹਾ ਰੈਡ ਕਰਾਸ ਨੇ ਜਿਲਾ ਰੈਡ ਕਰਾਸ ਵਲੋਂ ਚਲਾਈਆ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦਸਿਆ ਕਿ 14 ਜਨਵਰੀ ਨੂੰ ਲੜਕੀਆਂ ਦੀ ਲੋਹੜੀ ਮਨਾਈ ਗਈ ਜਿਸ ਵਿੱਚ 11 ਮਾਤਾਵਾਂ ਅਤੇ ਉਹਨਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ, ਅਪੰਗ ਵਿਅਕਤੀਆਂ ਨੂੰ ਨਕਲੀ ਅੰਗ ਪ੍ਰਦਾਨ ਕਰਨ ਲਈ ਅਸੈਸਮੈਂਟ ਕੈਪ ਲਗਾਇਆਂ ਗਿਆ , ਰੈਡ ਕਰਾਸ ਦਿਵਸ ਮੋਕੇ ਖੂਨਦਾਨ ਕੈਪ ਲਗਾਇਆ ਗਿਆ ਸੀ, ਜਿਸ ਵਿੱਚ ਕਰੀਬ 90 ਯੁਨਿਟ ਖੁਨ ਇੱਕਠਾ ਕੀਤਾ ਗਿਆ ,ਸਲੱਮ ਏਰਿਆ ਵਿੱਚ ਰਹਿੰਦੇ ਲੋਕਾਂ ਨੂੰ ਸਿਹਤ ਅਤੇ ਸਫਾਈ ਸਬੰਧੀ ਜਾਗਰੂਕਤਾ ਕੈਪ ਲਗਾਏ ਗਏ ਅਤੇ ਉਹਨਾਂ ਨੂੰ ਕੁਝ ਜਰੂਰੀ ਘਰੇਲੂ ਸਮਾਨ ਵੀ ਦਿੱਤਾ ਗਿਆ,ਸਰਦੀ ਦੇ ਮੋਸਮ ਵਿੱਚ ਗਰੀਬ ਬੇਸਹਾਰਾ ਲੋਕਾਂ ਨੂੰ ਕਬੰਲ ਵੰਡੇ ਗਏ ,ਵੂਮੈਨ ਹੈਲਪਲਾਈਨ ਅਧੀਨ ਕਰੀਬ 15 ਫੇੈਮਲੀ ਡਿਸਪਿਉਟ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਗਰੀਬ ਅਤੇ ਲੋੜਵੰਦਾ ਨੂੰ ਰਾਸ਼ਨ ਅਤੇ ਦਵਾਈਆਂ ਪ੍ਰਦਾਨ ਕੀਤੀਆ ਗਈਆ ਹਨ। ਉਨਾਂ ਇਹ ਵੀ ਦਸਿਆ ਕਿ ਜ਼ਿਲ੍ਹਾ ਰੈਡ ਕਰਾਸ ਵਲੋ ਗਰੀਬ ਅਤੇ ਲੋੜਵੰਦ ਲੜਕੀਆਂ ਲਈ ਬਿਉਟੀਸ਼ਿਅਨ ਅਤੇ ਸਿਲਾਈ-ਕਢਾਈ ਸੈਂਟਰ ਚਲਾਏ ਜਾ ਰਹੇ ਹਨ,ਰੈਡ ਕਰਾਸ ਭਵਨ ਰੂਪਨਗਰ ਵਿਖੇ ਕੰਪਿਉਟਰ ਟਰੇਨਿੰਗ ਸੈਂਟਰ ਚਲਾਇਆ ਜਾ ਰਿਹਾ ਹੈ ਅਤੇ ਹਰ ਮਹੀਨੇ ਕਰੀਬ 100 ਲੋਕਾਂ ਨੂੰ ਫਸਟ ਏਡ ਦੀ ਟਰਨਿੰਗ ਦਿੱਤੀ ਜਾਂਦੀ ਹੈ।
ਮੀਟਿੰਗ ਦੌਰਾਨ ਸ਼੍ਰੀ ਅਮਨਦੀਪ ਬਾਂਸਲ ਵਧੀਕ ਡਿਪਟੀ ਕਮਿਸ਼ਨਰ (ਜ), ਸ਼੍ਰੀ ਸੰਜੀਵ ਬੁਧੀਰਾਜਾ ਸਕਤਰ ਜ਼ਿਲ੍ਹਾ ਰੈਡ ਕਰਾਸ , ਸ਼੍ਰੀ ਜਸਵੰਤ ਸਿੰਘ ਜ਼ਿਲ੍ਹਾ ਮਾਲ ਅਫਸਰ, ਡਾ: ਰੀਤਾ ਸਹਾਇਕ ਸਿਵਲ ਸਰਜਨ, ਡਾ: ਭਾਨੂ ਪਰਮਾਰ, ਸ਼੍ਰੀ ਇੰਦਰਪਾਲ ਸਿੰਘ ਚਡਾ, ਸ਼੍ਰੀ ਹਰਜੀਤ ਸਿੰਘ ਅਚਿੰਤ, ਸ਼੍ਰੀ ਨਰੇਸ਼ ਗੌਤਮ, ਸ਼੍ਰੀਮਤੀ ਅਵਤਾਰ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਡਾ: ਮੁਕੇਸ਼ ਸੋਂਧੀ , ਐਡਵੋਕੇਟ ਅਮਰ ਰਾਜ ਸੈਣੀ, ਸ਼੍ਰੀ ਮਨਿੰਦਰ ਸਿੰਘ ਸਾਹਨੀ, ਸ਼੍ਰੀਮਤੀ ਊਸ਼ਾ ਭਾਟੀਆ ਪ੍ਰਧਾਨ ਰੋਟਰੀ ਕਲੱਬ, ਸ਼੍ਰੀਮਤੀ ਅਮ੍ਰਿਤਦੀਪ ਕੌਰ ਈ.ਟੀ.ਓੁ, ਐਡਵੋਕੇਟ ਡੀ.ਐਸ.ਦਿੳਲ, ਸ਼੍ਰੀਮਤੀ ਕਰਮਜੀਤ ਕੌਰ, ਸ਼੍ਰੀਮਤੀ ਸੁਰਿੰਦਰ ਕੌਰ ਸੌਹਲ, ਸ਼੍ਰੀਮਤੀ ਕ੍ਰਿਸ਼ਨਾ ਸ਼ਰਮਾ, ਸ਼ੀਮਤੀ ਕਿਰਨਪ੍ਰੀਤ ਗਿੱਲ, ਸ਼੍ਰੀਮਤੀ ਸਕੀਨਾ ਐਰੀ, ਸ਼ੀ੍ਰਮਤੀ ਰਾਜ ਕੌਰ, ਸ਼੍ਰੀਮਤੀ ਗਗਨ ਸੈਣੀ, ਸ਼੍ਰੀ ਜਵਤਿੰਦਰ ਕੌਰ, ਸ਼੍ਰੀਮਤੀ ਬਿਮਲਾ ਠਾਕੁਰ, ਸ਼੍ਰੀਮਤੀ ਸੁਰਿੰਦਰ ਦਰਦੀ, ਸ਼੍ਰੀਮਤੀ ਨੀਨੂ ਸਤਿਆਲ, ਸ਼੍ਰੀਮਤੀ ਹਰਿੰਦਰ ਸੈਣੀ, ਸ਼੍ਰੀਮਤੀ ਜਸਮੀਤ ਕੌਰ ਚੱਡਾ ਅਤੇ ਸ਼੍ਰੀਮਤੀ ਊਸ਼ਾ ਕਿਰਨ ਵੀ ਹਾਜਰ ਸਨ।