ਜਲੰਧਰ, 27 ਅਪ੍ਰੈਲ, 2017 : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਉਪਰੇਸ਼ਨ ਐਂਡ ਮੇਨਟੇਨੈਸ ਸੁਸਾਇਟੀ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਜਲੰਧਰ ਦੇ ਅਹਾਤੇ ਵਿਚ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਮਿਤੀ 28.04.2017 ਤੋਂ 31.03.2017 ਤੱਕ ਦੇ ਸਮੇਂ ਦੀ ਨਿਲਾਮੀ ਖੁੱਲ੍ਹੀ ਬੋਲੀ ਅਧੀਨ ਮਿਤੀ 27.04.2017 ਨੂੰ ਬਾਅਦ ਦੁਪਹਿਰ 3 ਵਜੇ ਗਠਿਤ ਕੀਤੀ ਗਈ ਕਮੇਟੀ ਦੀ ਹਾਜ਼ਰੀ ਵਿਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਦਾਲਤ ਕਮਰਾ ਨੰ : 18 ਜਮੀਨੀ ਮੰਜ਼ਿਲ ( ਦਫ਼ਤਰ ਡਿਪਟੀ ਕਮਿਸ਼ਨਰ ) ਜਲੰਧਰ ਵਿਖੇ ਰੱਖੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਰਾਖਵੀਂ ਬੋਲੀ 38,48,740 ਰੁਪਏ ਅਤੇ ਸਕਿਊਰਟੀ ਦੀ ਰਕਮ 1,00,000 ਰੁਪਏ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਬੋਲੀ ਵਿਚ ਸ਼ਾਮਿਲ ਹੋਣ ਵਾਲੇ ਹਰ ਬੋਲੀਕਾਰ ਨੂੰ ਆਪਣੀ ਦਰਖਾਸਤ ਸਮੇਤ ਸਵੈ ਤਸਦੀਕਸ਼ੁਦਾ ਆਈ.ਡੀ.ਪਰੂਫ ਅਤੇ ਸਕਿਊਰਟੀ ਰਕਮ ਦਾ ਬੈਂਕ ਡਰਾਫਟ ਜੋ ਕਿ ਡੀ.ਸੀ-ਕਮ-ਚੇਅਰਮੈਨ ਓ ਐਂਡ ਐਮ ਸੁਸਾਇਟੀ ਜਲੰਧਰ ਦੇ ਪੱਖ ਵਿਚ ਹੋਵੇ ਦਫ਼ਤਰ ਡਿਪਟੀ ਕਮਿਸ਼ਨਰ (ਨਜਾਰਤ ਸ਼ਾਖਾ) ਕਮਰਾ ਨੰ : 123 ਪਹਿਲੀ ਮੰਜ਼ਿਲ ਜ਼ਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਜਲੰਧਰ ਵਿਚ ਮਿਤੀ 27.04.2017 ਨੂੰ ਬਾਅਦ ਦੁਪਹਿਰ 2 ਵਜੇ ਤੱਕ ਜਮ੍ਹਾਂ ਕਰਵਾਉਣਾ ਹੋਵੇਗਾ। ਬੋਲੀ ਦੀਆਂ ਸ਼ਰਤਾ ਦਫ਼ਤਰ ਡਿਪਟੀ ਕਮਿਸ਼ਨਰ ਜਲੰਧਰ (ਨਜ਼ਾਰਤ ਸ਼ਾਖਾ) ਵਿਖੇ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ 5 ਵਜੇ ਤੱਕ ਦੇਖੀਆਂ ਜਾ ਸਕਦੀਆਂ ਹਨ।