ਸਰਹਿੰਦ, 25 ਅਪ੍ਰੈਲ, 2017 : ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਲੋਂ ਹੁਨਰ ਵਿਕਾਸ ਕੇਂਦਰ ਚਲਾਏ ਜਾ ਰਹੇ ਹਨ। ਇਹ ਜਾਣਕਾਰੀ ਇਨ੍ਹਾਂ ਕੇਂਦਰ ਦਾ ਦੌਰਾ ਕਰਨ ਸਮੇਂ ਚੇਅਰਮੈਨ ਸ. ਬਲਜੀਤ ਸਿੰਘ ਭੁੱਟਾ ਵੱਲੋਂ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰੀ ਖੇਤਰ ਵਿੱਚ ਸਰਹਿੰਦ ਅਤੇ ਖਮਾਣੋ ਚਲਾਏ ਜਾ ਰਹੇ ਹਨ ਅਤੇ ਪੇਂਡੂ ਖੇਤਰ ਵਿੱਚ ਪੰਜ ਸੈਂਟਰ ਬਡਾਲੀ ਆਲਾ ਸਿੰਘ, ਵਜੀਦਪੁਰ, ਨਬੀਪੁਰ, ਸਲਾਣੀ ਅਤੇ ਖਮਾਣੋ ਵਿਖੇ ਚਲਾਏ ਜਾ ਰਹੇ ਹਨ।ਇਨ੍ਹਾਂ ਸੈਂਟਰਾਂ ਵਿੱਚ ਬੇਰੁਜਗਾਰ ਲੜਕੀਆਂ ਨੂੰ ਕਿੱਤਾ ਮੁੱਖੀ ਕੋਰਸ ਸਲਾਈ ਕਢਾਈ, ਬਿਊਟੀ ਪਾਰਲਰ, ਕਰਜਾ ਵਸੂਲੀ ਏਜੰਟ, ਕੰਪਿਊਟਰ ਦੀ ਮੁਢਲੀ ਜਾਣਕਾਰੀ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ।ਹਰ ਬੈਚ ਦੀ ਟਰੇਨਿੰਗ ਦਾ ਸਮਾਂ ਚਾਰ ਮਹੀਨੇ ਹੈ ਅਤੇ ਇਹ ਕੋਰਸ ਸਰਕਾਰ ਵੱਲੋਂ ਬਿਨ੍ਹਾਂ ਫੀਸ਼ ਕਰਵਾ ਕੇ ਸਰਟੀਫਿਕੇਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਚੇਅਰਮੈਨ ਭੁੱਟਾ ਨੇ ਕਿਹਾ ਕਿ ਬੇਰੁਜਗਾਰ ਲੜਕੀਆਂ ਆਪਣੇੇ ਨਜਦੀਕ ਸੈਂਟਰਾਂ ਵਿੱਚ ਸੰਪਰਕ ਕਰਕੇ ਵੱਧ ਤੋਂ ਵੱਧ ਦਾਖਲਾ ਲੈਣ ਤਾਂ ਜੋ ਕੋਰਸ ਕਰਨ ਉਪਰੰਤ ਆਪਣੇ ਆਪ ਤੇ ਨਿਰਭਰ ਹੋ ਸਕਣ।ਕਿਉਂਕਿ ਇੰਡਸ ਐਜੂਟ੍ਰੇਨ ਪਾਈਵੇਟ ਲਿਮ. ਕੰਪਨੀ ਵੱਲੋਂ ਕੋਰਸ ਕਰਵਾਉਣ ਦੇ ਨਾਲ-ਨਾਲ 70% ਇਨ੍ਹਾਂ ਟਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾਵੇਗਾ।ਇਸ ਮੌਕੇ ਰੇਖਾ ਰਾਣੀ ਸਰਪੰਚ ਬਡਾਲੀ ਆਲਾ ਸਿੰਘ, ਮੁਨਸ਼ੀ ਰਾਮ ਪੰਚ, ਹਰਪਾਲ ਸਿੰਘ ਜਮੀਤਗੜ੍ਹ, ਭਿੰਦਰ ਸਿੰਘ ਪੰਮੀ, ਦੀਪਇੰਦਰ ਸਿੰਘ ਜਮੀਤਗੜ੍ਹ, ਚਰਨਪ੍ਰੀਤ ਸਿੰਘ ਮੂਲੇਪੁਰ, ਜਰਨੇੈਲ ਸਿੰਘ ਮੈਂਬਰ ਬਲਾਕ ਸੰਮਤੀ ਖੇੜਾ, ਜਸਵਿੰਦਰ ਸਿੰਘ ਰਾਮਪੁਰ, ਨਾਜਰ ਸਿੰਘ ਬਲਾੜੀ, ਗੁਲਜਾਰ ਸਿੰਘ ਰਜਿੰਦਰਗੜ੍ਹ ਮੈਂਬਰ ਬਲਾਕ ਸੰਮਤੀ, ਚੰਦਰ ਪ੍ਰਕਾਸ ਟਰੇਨਰ ਆਦਿ ਹਾਜਰ ਸਨ।