ਗੁਰੂਹਰਸਹਾਏ/ਫਿਰੋਜ਼ਪੁਰ, 24 ਅਪ੍ਰੈਲ 2017 : ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਗੁਰੂਹਰਸਹਾਏ ਵਿਖੇ ਪ੍ਰਿੰਸੀਪਲ ਸ੍ਰੀ ਸੁਰੇਸ਼ ਕੁਮਾਰ ਦੀ ਰਹਿਨੁਮਾਈ ਹੇਠ ਅਤੇ ਐਨ.ਸੀ.ਸੀ.ਇੰਚਾਰਜ ਲੈਫਟੀਨੈਂਟ ਰਮਾ ਖੰਨਾ ਦੀ ਯੋਗ ਅਗਵਾਈ ਹੇਠ ਐਨ.ਸੀ.ਕੈਡੇਟਸ ਵੱਲੋਂ ਧਰਤੀ ਦਿਵਸ ਮਨਾੲਆ ਗਿਆ। ਇਸ ਸਬੰਧੀ ਲੈਫਟੀਨੈਟ ਰਮਾ ਖੰਨਾ ਅਤੇ ਕੈਡੇਟਸ ਵੱਲੋਂ ਧਰਤੀ ਦੇ ਵਾਤਾਵਰਣ ਨੂੰ ਬਚਾਉਣ ਲਈ ਆਮ ਜਨਤਾ ਨੂੰ ਜਾਗਰੂਕ ਕਰਦੀ ਇਕ ਰੈਲੀ ਕੱਢੀ ਗਈ। ਲੈਫਟੀਨੈਟ ਰਮਾ ਖੰਨਾ ਅਤੇ ਕੈਡੇਟਸ ਵੱਲੋਂ ਰੁੱਖ ਲਗਾਓ, ਵਾਤਾਵਰਣ ਬਚਾਓ, ਪਰਾਲੀ ਨੂੰ ਅੱਗ ਨਾ ਲਗਾਓ, ਪਰਾਲੀ ਤੋਂ ਗੱਤਾ ਬਣਾਓ, ਪ੍ਰਦੂਸ਼ਣ ਘਟਾਓ ਆਦਿ ਦੇ ਨਾਅਰੇ ਲਗਾਏ ਗਏ। ਗੁਰੂਹਰਸਹਾਏ ਦੇ ਬਜਾਰਾਂ ਅਤੇ ਗਲੀਆਂ ਤੋਂ ਹੁੰਦੀ ਹੋਈ ਰੈਲੀ ਸਕੂਲ ਆ ਕੇ ਸਮਾਪਤ ਹੋਈ। ਅਧਿਆਪਕਾਂ ਵੱਲੋਂ ਪਲਾਸਟਿਕ ਦੇ ਲਿਫਾਫੇ ਨਾ ਵਰਣ ਅਤੇ ਕੈਡੇਟਸ ਨੂੰ ਗੰਡੋਇਆ ਦੀ ਮਹੱਤਤਾ, ਨਾੜ ਨੂੰ ਅੱਗ ਲਗਾਉਣ ਦੇ ਨੁਕਸਾਨ, ਪਿੰਡਾਂ ਵਿਚ ਆਮ ਜਨਤਾ ਨੂੰ ਮਿੱਟੀ ਵਿਚ ਛੋਟੇ ਜੀਵ ਜੋ ਪਰਾਲੀ ਨੂੰ ਸਾੜਨ ਨਾਲ ਮਰ ਜਾਂਦੇ ਹਨ, ਦੀ ਮਹੱਤਤਾ ਦੱਸ ਕੇ ਨਾੜ ਨੂੰ ਅੱਗ ਨਾ ਲਗਾਉਣ ਦਾ ਸੰਦੇਸ਼ ਪਹੁੰਚਾਇਆ ਅਤੇ ਸਹੀ ਅਰਥਾਂ ਵਿਚ ਧਰਤੀ ਦਿਵਸ ਮਨਾਉਣ ਦਾ ਸੰਦੇਸ਼ ਦਿੱਤਾ।