← ਪਿਛੇ ਪਰਤੋ
ਬਠਿੰਡਾ, 26 ਮਾਰਚ, 2017 : ਬਠਿੰਡਾ ਚੰਡੀਗੜ ਰੋਡ ਤੇ ਲਹਿਰਾ ਬੇਗਾ ਕੋਲ ਬਣਾਏ ਜਾਣ ਵਾਲੇ ਟੋਲ ਪਲਾਜਾ ਲਈ ਅਕਵਾਇਰ ਕੀਤੀ ਜਾ ਰਹੀ ਖੇਤੀਬਾੜੀ ਵਾਲੀ ਜਮੀਨ ਦਾ ਪ੍ਰਤੀ ਏਕੜ 1.33 ਕਰੋੜ ਦਾ ਮੁਆਵਜਾ ਨਿਰਧਾਰਤ ਕੀਤਾ ਗਿਆ ਹੈ। ਬਠਿੰਡਾ ਦੀ ਐਸ.ਡੀ.ਐਮ. ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਸਬੰਧੀ ਰੇਟ ਤੈਅ ਕਰਨ ਵਾਲੀ ਕਮੇਟੀ ਦੀ ਬੈਠਕ ਵਿਚ ਇਹ ਮੁਆਵਜਾ ਦਰ ਤੈਅ ਕੀਤੀ ਗਈ ਹੈ। ਉਨਾਂ ਕਿਹਾ ਕਿ ਅਕਵਾਇਰ ਕੀਤੀ ਜਾਣ ਵਾਲੀ ਜਮੀਨ ਲਈ 1.33 ਕਰੋੜ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦਿੱਤਾ ਜਾਵੇਗਾ। ਇਹ ਜਮੀਨ ਦੇ ਨਾਲ ਲਏ ਜਾਣ ਵਾਲੇ ਕਿਸੇ ਵੀ ਢਾਂਚੇ ਲਈ ਦਿੱਤੇ ਜਾਣ ਵਾਲੇ ਮੁਆਵਜੇ ਤੋਂ ਵੱਖਰਾ ਹੋਵੇਗਾ। ਉਨਾਂ ਨੇ ਕਿਹਾ ਕਿ ਇੰਨਾਂ ਰੇਟਾਂ ਦਾ ਫੈਸਲਾ ਸਰਕਾਰ ਦੇ 2013 ਦੇ ਜਮੀਨ ਅਕਵਾਇਰ ਕਰਨ ਬਾਰੇ ਬਣੇ ਕਾਨੂੰਨ ਤਹਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਕੋਈ ਜਮੀਨ ਦੀ ਸ਼ੇ੍ਰਣੀ ਨਿਰਧਾਰਨ ਨਾਲ ਅਸਹਿਮਤ ਹੋਵੇ ਜਾਂ ਅਕਵਾਇਰ ਕੀਤੀ ਜਾਣ ਵਾਲੀ ਥਾਂ ਤੇ ਕੋਈ ਵਪਾਰਕ ਗਤੀਵਿਧੀ ਹੋ ਰਹੀ ਹੋਵੇ ਤਾਂ ਸਬੰਧਤ ਲੋੜੀਂਦੇ ਦਸਤਾਵੇਜਾ ਸਮੇਤ ਐਸ.ਡੀ.ਐਮ. ਦਫ਼ਤਰ ਬਠਿੰਡਾ ਵਿਖੇ ਮੰਗਲਵਾਰ ਤੱਕ ਰਾਬਤਾ ਕਰ ਸਕਦੇ ਹਨ।
Total Responses : 929