ਮਾਤਾ ਕੁਸਲਯਾ ਹਸਪਤਾਲ ਦੇ ਮਿਲਣ ਵਾਲੇ ਮੁਲਾਜਿਮ ਤੇ ਡਾਕਟਰ
ਪਟਿਆਲਾ, 25 ਮਾਰਚ, 2017 (ਜੀ ਐੱਸ ਪੰਨੂੰ) : ਮਨਪ੍ਰੀਤ ਬਾਦਲ ਦਾ ਕਾਗਰਸ ਤੇ ਅਸਰ ਹੋਇਆ ਲੱਗਦਾ ਹੈ ਬ੍ਰਹਮ ਮਹਿੰਦਰਾ ਹੈਲਥ ਮਨਿਸਟਰ ਜਦੋ ਪਹਿਲੇ ਮਨਿਸਟਰ ਹੁੰਦੇ ਸਨ ਕਦੇ ਆਪ ਆਦਮੀ ਵਾਗ ਨਹੀਂ ਸਨ ਲੋਕਾਂ ਨੂੰ ਮਿਲਦੇ ਓਨਾ ਵਿਚ ਏਨਾ ਬਦਲਾ ਆ ਗਿਆ ਕੇ ਇਕ ਮਿਸਾਲ ਪੈਦਾ ਕਰ ਦਿੱਤੀ ਹੈ ਅੱਜ ਉਨ੍ਹਾਂ ਦੇ ਘਰ ਮਿਲਣ ਵਾਲਿਆਂ ਦਾ ਤਾਤਾ ਲੱਗਿਆ ਰਿਹਾ ਹੈ ਉਨ੍ਹਾਂ ਲੋਕਾ ਨੂੰ ਮਿਲਣ ਲਈ ਛਨਿਵਾਰ ਐਤਵਾਰ ਖੁਲ੍ਹੇ ਕਰ ਦਿੱਤੇ ਕਿ ਉਨ੍ਹਾਂ ਨੂੰ ਕੋਈ ਆ ਕੇ ਮਿਲ ਸਕਦਾ ਹੈ। ਜਦੋ ਕੋਈ ਅੱਜ ਉਨ੍ਹਾਂ ਨੂੰ ਮਿਲਣ ਆਇਆ ਤਾ ਉਨ੍ਹਾਂ ਪਹਿਲਾ ਪੁਲਿਸ ਵਾਲਿਆਂ ਨੂੰ ਕਿਹਾ ਕਿ ਕੋਈ ਵੀ ਪੁਲਿਸ ਮੁਲਾਜਿਮ ਮੇਰੇ ਅੰਦਰ ਵਰਦੀ ਪਾ ਕੇ ਨਾ ਆਵੇ ਜੋ ਵੀ ਮੈਨੂੰ ਮਿਲਣ ਆ ਰਿਹਾ ਹੈ ਮੇਰੇ ਇਲਾਕੇ ਦੇ ਲੋਕ ਹਨ ਇਹ ਸਬਦ ਉਨ੍ਹਾਂ ਓਦੋ ਕਹੇ ਜਦੋ ਇਕ ਪੁਲਿਸ ਅਫਸਰ ਵਰਦੀ ਵਿਚ ਲੋਕਾਂ ਨੂੰ ਨਸੀਅਤ ਦੇ ਰਿਹਾ ਸੀ। ਆਉਣ ਦਿਓ, ਉਹ ਮਾਤਾ ਕੁਸਲਯਾ ਹਸਪਤਾਲ ਦੇ ਮੁਲਾਜਮਾ ਨੂੰ ਲਾਨ ਵਿਚ ਇਸਤਰਾਂ ਮਿਲੇ ਜਿਵੇ ਉਹ ਕੋਈ ਮੰਤਰੀ ਨਹੀਂ ਬਲਕਿ ਇਕ ਆਮ ਆਦਮੀ ਹੋਣ ਜਦੋ ਕਿ ਉਹ ਆਪਣੀਆਂ ਮੰਗਾਂ ਲੈ ਕੇ ਮੰਤਰੀ ਕੋਲ ਆਏ ਸਨ । ਜੇਕਰ ਬਦਲਾ ਇਸਤਰਾਂ ਹੀ ਚਲਦਾ ਰਿਹਾ ਤਾ ਉਹ ਦਿਨ ਦੂਰ ਨਹੀਂ ਕਿ ਕਾਂਗਰਸ ਆਂਣ ਵਾਲੀਆਂ ਪਾਰਲੀਮੈਂਟਰੀ ਚੋਣਾਂ ਹੂੰਜਾ ਫੇਰ ਜਿੱਤ ਹਾਸਲ ਕਰੇਗੀ। ਹਸਪਤਾਲ ਦੇ ਮੁਲਾਜਮਾਂ ਨੂੰ ਸੁਣ ਕਿ ਮੰਤਰੀ ਨੇ ਉਨ੍ਹਾਂ ਮੰਗਾਂ ਨੂੰ ਜਾਂਚਣ ਦੀ ਗੱਲ ਕੀਤੀ ਤੇ ਹਸਪਤਾਲ ਨੂੰ ਵਾਚਣ ਲਈ ਵੀ ਸਮਾਂ ਦਿੱਤਾ।