ਫ਼ਿਰੋਜ਼ਪੁਰ ਦੇ ਇੱਕ ਸਕੂਲ ਵਿੱਚ ਬੱਚਿਆਂ ਤੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਣੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਮੈਂਬਰ।
ਫਿਰੋਜ਼ਪੁਰ, 25 ਮਾਰਚ, 2017 (ਗੁਰਿੰਦਰ ਸਿੰਘ) : ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜਪੁਰ ਅਧੀਨ ਕੰਮ ਕਰ ਰਹੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਜਾ ਕੇ ਆਈ.ਸੀ.ਪੀ.ਐਸ ਵੱਲੋਂ ਬੇਸਹਾਰਾ ਬੱਚਿਆਂ, ਵਿਧਵਾ ਔਰਤਾਂ ਆਦਿ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਿਮਾਂਸ਼ੂ ਗੁਪਤਾ ਨੇ ਦਿੰਦਿਆਂ ਦੱਸਿਆ ਕਿ ਯੂਨਿਟ ਦੇ ਮੈਂਬਰਾਂ ਜਸਵਿੰਦਰ ਕੌਰ ਬਾਲ ਸੁਰੱਖਿਆ ਅਫ਼ਸਰ ਐਨ.ਆਈ.ਸੀ, ਸੀਮਾ ਰਾਣੀ ਬਾਲ ਸੁਰੱਖਿਆ ਅਫ਼ਸਰ ਆਈ.ਸੀ, ਸਤਨਾਮ ਸਿੰਘ ਆਊਟ ਰੀਚ ਵਰਕਰ, ਗੁਰਪ੍ਰੀਤ ਕੌਰ ਆਊਟ ਰੀਚ ਵਰਕਰ, ਕੁਲਵਿੰਦਰ ਕੌਰ ਸੋਸ਼ਲ ਵਰਕਰ ਆਦਿ ਟੀਮ ਵੱਲੋਂ ਫਿਰੋਜਪੁਰ ਦੇ ਕੈਲਾਸ਼, ਭਾਈ ਕਾ ਵਾੜਾ, ਕੋਟ ਕਰੋੜ ਕਲਾ, ਲੱਲੇ, ਸ਼ੇਰ ਖਾਂ, ਜ਼ੀਰਾ, ਮੱਖੂ, ਬਜੀਦਪੁਰ , ਰਹੀਮੇ ਕੇ ਆਦਿ ਪਿੰਡਾਂ ਦੇ ਸਕੂਲਾਂ ਵਿੱਚ ਜਾ ਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਸਪਾਂਸਰਸ਼ਿਪ, ਫੋਸਟਰ ਕੇਅਰ, ਬਾਲ ਵਿਆਹ ਰੋਕਣਾ, ਬੱਚੇ ਨੂੰ ਜਿਨਸੀ ਅਪਰਾਧਾਂ ਤੋਂ ਬਚਾਉਣਾ, ਬਾਲ ਭਿੱਖਿਆ ਮੰਗਣ ਤੋਂ ਰੋਕਣਾ, ਚਿਲਡਰਨ ਹੋਮ, ਅਬਜਰਵੇਸ਼ਨ ਹੋਮ ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਸ-ਪਾਸ ਜੇਕਰ ਕੋਈ ਬੱਚਾ ਮੁਸ਼ਕਿਲ ਹਾਲਤਾਂ ਵਿੱਚ ਦਿਖਾਈ ਦਿੰਦਾ ਹੈ ਤਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਜਾਰੀ ਚਾਈਲਡ ਹੈਲਪ ਲਾਈਨ ਨੰਬਰ 01632-242520 ਜਾਂ ਟੂਲ ਫ਼ਰੀ ਨੰਬਰ 1098 'ਤੇ ਸੰਪਰਕ ਕੀਤਾ ਜਾ ਸਕਦਾ ਹੈ।