ਫਿਰੋਜ਼ਪੁਰ, 25 ਮਾਰਚ, 2017 (ਗੁਰਿੰਦਰ ਸਿੰਘ) : ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਫਾਜਿਲਕਾ ਦੇ ਸਾਲ 2017 18 ਲਈ ਅੰਗਰੇਜ਼ੀ ਅਤੇ ਦੇੋਸੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਾਟਰੀ ਰਾਹੀਂ 29 ਮਾਰਚ ਨੂੰ ਫ਼ਿਰੋਜ਼ਪੁਰ ਸ਼ਹਿਰ ਦੇ ਕ੍ਰਿਸ਼ਨਾ ਰਿਜ਼ੋਰਟ ਵਿਖੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਫ਼ਿਰੋਜ਼ਪੁਰ ਪੀ.ਐਸ.ਪਰਮਾਰ ਅਤੇ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਫਾਜਿਲਕਾ ਨੇ ਦੱਸਿਆ ਕਿ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਅਰਜੀਅ 27 ਮਾਰਚ ਤੱਕ ਲਈਆਂ ਜਾਣਗੀਆਂ। ਜਿਸ ਸਬੰਧੀ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੁੱਲੇ ਰਹਿਣਗੇ ਅਤੇ ਵਿਭਾਗ ਵੱਲੋਂ ਆਈ.ਸੀ.ਆਈ.ਸੀ.ਆਈ ਬੈਂਕ ਅਤੇ ਐਕਸਿਸ ਬੈਂਕਾਂ ਨਾਲ ਤਾਲਮੇਲ ਕੀਤਾ ਗਿਆ ਹੈ ਅਤੇ ਇਹ ਬੈਂਕ ਵੀ ਛੁੱਟੀ ਵਾਲੇ ਦਿਨ ਖੁੱਲੇ ਰਹਿਣਗੇ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਅਤੇ ਫਾਜਿਲਕਾ ਦੋਵਾਂ ਜ਼ਿਲ੍ਹਿਆਂ ਦੀਆਂ ਅਰਜੀਆਂ ਫ਼ਿਰੋਜ਼ਪੁਰ ਸਥਿਤ ਆਬਕਾਰੀ ਤੇ ਕਰ ਵਿਭਾਗ ਵਿਖੇ ਹੀ ਲਈਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਠੇਕੇ ਲੈਣ ਦੇ ਚਾਹਵਾਨ ਬਿਨੈਕਾਰ ਦੀ ਉਮਾਰ 25 ਸਾਲ ਤੋਂ ਘੱਟ ਨਹੀ ਹੋਣੀ ਚਾਹੀਦੀ।
ਠੇਕਿਆਂ ਬਾਰੇ ਗੱਲਬਾਤ ਕਰਦਿਆਂ ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਚਾਰ ਗਰੁੱਪ ਫ਼ਿਰੋਜ਼ਪੁਰ ਸ਼ਹਿਰ, ਫ਼ਿਰੋਜ਼ਪੁਰ ਛਾਉਣੀ, ਜੀਰਾ ਅਤੇ ਗੁਰੂਹਰਸਹਾਏ ਬਣੇ ਹਨ ਜਦ ਕਿ ਫਾਜਿਲਕਾ ਜ਼ਿਲ੍ਹੇ ਵਿੱਚ ਵੀ ਚਾਰ ਗਰੁੱਪ ਅਬੋਹਰ 1, ਅਬੋਹਰ 2, ਫਾਜਿਲਕਾ ਅਤੇ ਜਲਾਲਬਾਦ ਬਣਾਏ ਗਏ ਹਨ। ਅਰਜੀਆਂ ਦੀ ਕੀਮਤ ਦੋਹਾਂ ਜ਼ਿਲ੍ਹਿਆਂ ਵਿੱਚ 75 ਹਜ਼ਾਰ ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਦੀ ਆਬਕਾਰੀ ਨੀਤੀ ਵਿੱਚ ਗਰੁੱਪ ਵੱਡੇ ਬਣਾਏ ਗਏ ਹਨ ਜੋ ਕਿ ਠੇਕੇਦਾਰਾਂ ਲਈ ਲਾਹੇਵੰਦ ਸਾਬਿਤ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਰਜਨੀਸ਼ ਬਤਰਾ, ਜਸਪਾਲ ਹਾਂਡਾ, ਕੁਲਵਿੰਦਰ ਸਿੰਘ, ਪ੍ਰਭਜੋਤ ਸਿੰਘ ਵਿਰਕ, ਬਲਕਰਨ ਸਿੰਘ ਸਾਰੇ ਐਕਸਾਈਜ਼ ਇੰਸਪੈਕਟਰ ਹਾਜ਼ਰ ਸਨ।