ਸੰਚਾਰ ਮੰਤਰਾਲੇ ਵੱਲੋਂ ਫ਼ਿਰੋਜ਼ਪੂੁਰ ਵਿਖੇ ਲਗਾਈ ਪੈਨਸ਼ਨਰ ਅਦਾਲਤ ਤੇ ਹੈਲਥ ਚੈੱਕ ਅੱਪ ਕੈਂਪ ਦਾ ਦ੍ਰਿਸ਼ ਅਤੇ ਇੰਨਸੈਟ ਸੰਬੋਧਨ ਕਰਦੇ ਸਹਾਇਕ ਕੰਟਰੋਲਰ ਜਸਪ੍ਰੀਤ ਕੌਰ।
ਫਿਰੋਜ਼ਪੁਰ, 22 ਮਾਰਚ, 2017 (ਗੁਰਿੰਦਰ ਸਿੰਘ) : ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਨਵੀਂ ਦਿੱਲੀ ਦੇ ਚੰਡੀਗੜ੍ਹ ਸਥਿਤ ਕੰਟਰੋਲਰ ਆਫ ਕੰਮੁਨੀਕੈਸ਼ਨ ਅਕਾਊਂਟਸ ਦੇ ਦਫਤਰ ਵੱਲੋਂ ਫਿਰੋਜਪੁਰ ਵਿਚ ਵਿਭਾਗ ਦੇ ਪੈਨਸ਼ਨਰਜ਼ ਅਤੇ ਕਰਮਚਾਰੀਆਂ ਲਈ ਪੈਨਸ਼ਨ ਅਦਾਲਤ ਅਤੇ ਮੁਫ਼ਤ ਹੈਲਥ ਚੈੱਕ ਅਪ ਕੈਂਪ ਕੀਤਾ ਗਿਆ। ਇਸ ਅਦਾਲਤ ਵਿਚ ਪੈਨਸ਼ਨਰਾਂ ਦੀ ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ ਉਨ੍ਹਾਂ ਨੂੰ ਡਾਕਟਰੀ ਸੇਵਾ ਮੁਫ਼ਤ ਉਪਲੱਭਦ ਕਰਾਈ ਗਈ।.
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਹਾਇਕ ਕੰਟਰੋਲਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਡਿਜਿਟਲ ਇੰਡੀਆ ਮੁਹਿੰਮ ਦੇ ਤਹਿਤ ਉਨ੍ਹਾਂ ਦੇ ਦਫਤਰ ਨੇ ਸਾਰੇ ਪੰਜਾਬ ਵਿਚ ਦੂਰ ਸੰਚਾਰ ਵਿਭਾਗ ਦੇ ਪੈਂਸ਼ਨਰਸ ਅਤੇ ਕਰਮਚਾਰੀਆਂ ਲਈ ਇਕ ਮੋਬਾਈਲ ਅੱਪਲੀਕੈਸ਼ਨ ਵੀ ਲੌਂਚ ਕੀਤਾ ਹੈ ਜਿਸ ਰਾਹੀਂ ਉਹ ਆਪਣੀਆਂ ਸ਼ਿਕਇਤਾਂ ਰਜਿਸਟਰ ਕਰਵਾ ਸਕਦੇ ਹਨ ਅਤੇ ਵਿਭਾਗ ਇਸਦੇ ਨਿਪਟਾਰੇ ਦਾ ਜਵਾਬ ਉਨ੍ਹਾਂ ਦੇ ਮੋਬਾਈਲ 'ਤੇ ਹੀ ਲੋੜੀਂਦੀ ਜਾਣਕਾਰੀ ਉਨ੍ਹਾਂ ਨੂੰ ਮੁਹੱਈਆ ਕਰਵਾਏਗਾ। ਸਹਾਇਕ ਕੰਟਰੋਲਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਵਿਭਾਗ ਦੇ ਪੈਂਸਨਰਸ ਅਤੇ ਕਰਮਚਾਰੀਆਂ ਲਈ ਇਕ ''ਐਸ ਐਮ ਐਸ ਸੇਵਾ'' ਪਹਿਲਾਂ ਹੀ ਸ਼ੁਰੂ ਕਰ ਦਿਤੀ ਗਈ ਹੈ ਜਿਸ ਰਾਹੀਂ ਸਮੇਂ ਸਮੇਂ ਤੇ ਨਵੀਂ ਜਾਣਕਾਰੀ ਅਤੇ ਜਰੂਰੀ ਵਿਭਾਗ ਸਬੰਧੀ ਸਮਾਚਾਰ ਵੀ ਦਿਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਡਿਜਿਟਲ ਇੰਡੀਆ ਮੁਹਿੰਮ ਤਹਿਤ, ਉਨ੍ਹਾਂ ਦੇ ਦਫਤਰ ਨੇ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਮੋਬਾਈਲ ਬੈਕਿੰਗ, ਇੰਟਰਨੇਟ ਬੈਕਿੰਗ ਅਤੇ ਏ ਟੀ ਐਮ ਸੰਬੰਧਿਤ ਜਾਣਕਾਰੀ ਦੇਣ ਲਈ ਇਕ ਕੈਂਪ ਦਾ ਆਯੋਜਨ ਵੀ ਕੀਤਾ ਹੈ, ਕਿਉਕਿ ਪੈਂਸਨਰਾਂ ਨੂੰ ਸਮੇਂ ਸਿਰ ਅਤੇ ਵਧੀਆਂ ਸੇਵਾ ਮੁਹਈਆ ਕਰਵਾਉਣ ਲਈ ਉਨ੍ਹਾਂ ਦੇ ਦਫਤਰ ਨੇ ਆਪਣੇ ਇਕ ਅਧਿਕਾਰੀ ਹਰਬੰਸ ਸਿੰਘ ਨੂੰ ਪੈਨਸ਼ਨ ਮਿੱਤਰ ਨਿਯੁਕਤ ਕੀਤਾ ਹੈ। ਸਿੰਗਲ ਵਿੰਡੋ ਇੰਟਰਐਕਸ਼ਨ ਅਤੇ ਸਭ ਦੀ ਸਹੂਲੀਅਤ ਲਈ ਉਨ੍ਹਾਂ ਨੇ ਦਫਤਰ ਦੇ ਇਕ ਅਧਿਕਾਰੀ ਉਮ ਪ੍ਰਕਾਸ਼ ਨੂੰ ਜਨ ਸੰਪਰਕ ਅਧਿਕਾਰੀ ਪਹਿਲਾਂ ਹੀ ਨਿਯੁਕਤ ਕਰ ਦਿੱਤਾ ਹੈ।
ਸਹਾਇਕ ਕੰਟਰੋਲਰ ਜਸਪ੍ਰੀਤ ਕੌਰ ਨੇ ਦੱਸਿਆ ਕੇ ਉਨ੍ਹਾਂ ਦਾ ਦਫਤਰ, ਕੰਟਰੋਲਰ ਸ਼੍ਰੀਮਤੀ ਸ਼ੇਰੋਨ ਸ਼ੇਫਾਲੀ ਗੁਪਤਾ ਦੀ ਅਗਵਾਈ ਹੇਠ ਪੈਂਸਨਰਾਂ ਨੂੰ ਵਧੀਆ ਸੁਵਿਧਾ ਦੇਣ ਲਈ ਵਚਨਬੱਧ ਹੈ ਅਤੇ ਇਸ ਲਈ ਸਮੇਂ ਸਮੇਂ ਤੇ ਪੈਨਸ਼ਨ ਅਦਾਲਤ ਦੇ ਨਾਲ ਨਾਲ ਮੁਫ਼ਤ ਹੈਲਥ ਚੈੱਕ ਅੱਪ ਕੈਂਪ ਅਤੇ ਅਜਿਹੇ ਹੋਰ ਵੀ ਪ੍ਰੋਗਰਾਮ ਉਨ੍ਹਾਂ ਦੇ ਦਫਤਰ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿੱਲ੍ਹਿਆਂ ਵਿਚ ਲਗਾਏ ਜਾਂਦੇ ਹਨ . ਸਹਾਇਕ ਕੰਟਰੋਲਰ ਦੇ ਨਾਲ ਚੰਡੀਗੜ੍ਹ ਤੋਂ ਉਨ੍ਹਾਂ ਦੇ ਦਫਤਰ ਦੇ ਹੋਰ ਅਧਿਕਾਰੀ ਵਿਨੋਦ ਨਿਝਾਵਨ, ਹਰਬੰਸ ਸਿੰਘ, ਬਲਵਿੰਦਰ ਸਿੰਘ ਅਤੇ ਰਾਹੁਲ ਵੀ ਮੌਜੂਦ ਸਨ।