ਡਾ ਹਰਭਜਨ ਸਿੰਘ ਆਵਲਾ ਦੀ ਫਾਈਲ ਫੋਟੋ
ਗੁਰੂਹਰਸਹਾਏ/ਫਿਰੋਜਪੁਰ, 23 ਮਾਰਚ, 2017 : ਰਾਜਨੀਤਿਕ ਅਤੇ ਉਦਯੋਗ ਖੇਤਰ ਦੀ ਉਘੀ ਹਸਤੀ ਡਾ ਹਰਭਜਨ ਸਿੰਘ ਆਵਲਾ ਬੀਤੀ ਰਾਤ ਅਕਾਲ ਚਲਾਨਾ ਕਰ ਗਏ। ਦਿਲ ਦੇ ਦੌਰੇ ਬਾਅਦ ਉਹ ਗੁੜਗਾਓ ਵਿਖੇ ਜੇਰੇ ਇਲਾਜ ਸਨ। ਉਹ ਇਫਕੋ,ਕਰਿਭਕੋ, ਵੇਅਰ ਹਾਉਸ ਕਾਰਪੋਰੇਸ਼ਨ ਦੇ ਲੰਬਾ ਸਮਾਂ ਡਾਇਰੈਕਟਰ ਰਹੇ। ਉਹ ਨਗਰ ਕੋਸਲ ਗੁਰੂਹਰਸਹਾਏ ਦੇ ਪ੍ਰਧਾਨ ਵੀ ਰਹੇ ਗੁਰਦੁਆਰਾ ਸਿੱਖ ਸਨਾਤਨ ਧਰਮ ਅਤੇ ਮੰਦਰ ਬਾਬਾ ਦੁੱਧਾ ਧਾਰੀ ਦੇ ਪ੍ਰਧਾਨ ਸਨ। ਉਹ ਸਾਬਕਾ ਪੰਜਾਬ ਪ੍ਰਧਾਨ ਰਮਿੰਦਰ ਸਿੰਘ ਆਵਲਾ ਸੁਖਬੀਰ ਐਗਰੋ ਅਤੇ ਸੁਖਬੀਰ ਐਗਰੋ ਐਨਰਜੀ ਲਿਮਟਿਡ ਦੇ ਮਾਲਕ ਸੁਖਬੀਰ ਸਿੰਘ ਆਵਲਾ ਅਤੇ ਜਸਬੀਰ ਸਿੰਘ ਆਵਲਾ ਦੇ ਪਿਤਾ ਸਨ। ਅੱਜ ਉਨ੍ਹਾ ਦੀ ਅੰਤਿਮ ਯਾਤਰਾ ਮੌਕੇ ਸੰਤ ਬਾਬਾ ਮੁਖਤਿਆਰ ਸਿੰਘ , ਸਾਬਕਾ ਵਿਧਾਇਕ ਗੁਰਨੈਬ ਸਿੰਘ ਬਰਾੜ,ਵਰਦੇਵ ਸਿੰਘ ਮਾਨ,ਅਨੁਮੀਤ ਸਿੰਘ ਹੀਰਾ ਸੋਢੀ ਅਤੇ ਸਿਵਲ ,ਪੁਲਿਸ,ਨਿਆਇਕ ਖੇਤਰ ਦੇ ਉਚ ਅਧਿਕਾਰੀ ਅਤੇ ਵੱਡੀ ਗਿਣਤੀ ਵਿਖ ਲੋਕ ਸ਼ਾਮਲ ਹੋਏ।