ਸ਼੍ਰੀ ਮੁਕਤਸਰ ਸਾਹਿਬ, 11 ਫਰਵਰੀ, 2017 : ਅੱਜ ਪਿੰਡ ਆਸਾ ਬੁੱਟਰ ਵਿਖੇ ਸਹਾਰਾ ਜਾਨ ਸੇਵਾ ਸੋਸਾਇਟੀ ਵੱਲੋ World Cancer Care Society ਦੇ ਸਹਿਯੋਗ ਨਾਲ ਪਿੰਡ ਵਿੱਚ ਕੈਂਪ ਲਗਾਇਆ ਗਿਆ | ਜਿਸ ਵਿੱਚ ਹਰ ਤਰਾਂ ਦੇ ਕੈੰਸਰ,ਬੱਚੇਦਾਨੀ ਦੇ ਟੈਸਟ,ਬਲੱਡ ਪ੍ਰੈਸ਼ਰ ਅਤੇ ਸ਼ੁਗਰ ਦੇ ਟੈਸਟ ਕੀਤੇ ਗਏ | ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ 460 ਮਰੀਜ਼ਾਂ ਨੇ ਆਪਣੀ ਸਰੀਰਕ ਜਾਂਚ ਕਾਰਵਾਈ ਅਤੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਚਲਿਆ | ਗੁਰਤੇਜ ਸਿੰਘ ਨੇ ਦੱਸਿਆ ਕਿ ਇਹ ਕੈਂਪ ਲਗਵਾਉਣ ਵਿੱਚ NRI ਵੀਰ ਤਰਨਜੀਤ ਸਿੰਘ ਅਤੇ ਸਤਨਾਮ ਸਿੰਘ ਨੇ ਵਿਸ਼ੇਸ ਸਹਿਯੋਗ ਦਿੱਤਾ ਜਿਨ੍ਹਾਂ ਕਰਕੇ ਇਹ ਕੈਂਪ ਲੱਗ ਪਾਇਆ ਹੈ ਇਹ ਕੈਂਪ ਦੀ ਬੁਕਿੰਗ ਅੱਜ ਤੋਂ 6 ਮਹੀਨੇ ਪਹਿਲਾਂ ਕਾਰਵਾਈ ਗਈ ਸੀ | ਪਿੰਡ ਦੇ ਲੋਕਾਂ ਨੇ ਇਸ ਉਪਰਾਲੇ ਲਈ ਕਲੱਬ ਵਾਲਿਆਂ ਦੀ ਸ਼ਲਾਗਾ ਕੀਤੀ | ਇਸ ਸਮੇ ਕਲੱਬ ਦੇ ਮੈਂਬਰ ਹਰਜਿੰਦਰ ਸਿੰਘ, ਜਸਕਰਨ ਸਿੰਘ, ਦਿਲਜੀਤ ਸਿੰਘ, ਸੰਦੀਪ ਸਿੰਘ, ਇੰਦੀਵਰ ਯਾਦਵ, ਜਸ਼ਨਦੀਪ ਸਿੰਘ, ਜਸਕਰਨ ਸਿੰਘ ਫੌਜੀ, ਅਮਰਜੀਤ ਸਿੰਘ ਸ਼ਰਮਾ, ਜਗਮੀਤ ਬਰਾੜ, ਰਣਜੀਤ ਸਿੰਘ ਆਦਿ ਹਾਜ਼ਰ ਸਨ |