ਦੀਦਾਰ ਸਿੰਘ ਭੱਟੀ ਸ਼ਾਮਲ ਹੋਏ ਕਾਂਗਰਸੀ ਪਰਿਵਾਰਾਂ ਨੂੰ ਸਨਮਾਨਤ ਕਰਦੇ ਹੋਏ।
ਸਰਹਿੰਦ 15 ਜਨਵਰੀ 2017: ਦੇਸ਼ ਵਿਚ ਸੱਭ ਤੋਂ ਲੰਮੇ ਸਮੇਂ ਤੱਕ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਨਾ ਤਾਂ ਦੇਸ਼ ਦਾ ਕੁਝ ਸੰਵਾਰਿਆ ਅਤੇ ਨਾ ਹੀ ਦੇਸ਼ ਵਾਸੀਆਂ ਦਾ। ਜਿਸ ਕਾਰਨ ਦੇਸ਼ ਅਤੇ ਪੰਜਾਬ 60 ਤੋਂ ਵੱਧ ਸਾਲਾਂ ਤੱਕ ਪਿੱਛੜਿਆ ਰਿਹਾ ਅਤੇ ਦੇਸ਼ ਦੀ ਗਰੀਬ ਜਨਤਾ ਗਰੀਬ ਹੁੰਦੀ ਗਈ ਤੇ ਪੂੰਜੀਪਤੀ ਅਮੀਰ ਹੁੰਦੇ ਗਏ। ਹੁਣ ਲੋਕਾਂ ਦਾ ਕਾਂਗਰਸ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਉਨ•ਾਂ ਨੇ ਇਸ ਨੂੰ ਪੂਰੀ ਤਰ•ਾਂ ਨਕਾਰ ਦਿੱਤਾ ਹੈ। ਇਹ ਪ੍ਰਗਟਾਵਾ ਹਲਕਾ ਉਮੀਦਵਾਰ ਦੀਦਾਰ ਸਿੰਘ ਭੱਟੀ ਨੇ ਲੱਕੀ ਸੂਦ ਦੇ ਨਿਵਾਸ ਸਥਾਨ ਸਰਹਿੰਦ ਸ਼ਹਿਰ ਵਿਖੇ ਇੱਕ ਅਹਿਮ ਮੀਟਿੰਗ ਦੌਰਾਨ ਪ੍ਰਗਟਾਏ। ਇਸ ਦੌਰਾਨ ਉਨ•ਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਪਾਰਟੀ 'ਚ ਸ਼ਾਮਲ ਹੋਏ ਪੰਜ ਕਾਂਗਰਸੀ ਪਰਿਵਾਰਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨ ਕੀਤਾ ਤੇ ਪਾਰਟੀ ਵਲੋਂ ਬਣਦਾ ਮਾਣ ਸਤਿਕਾਰ ਦੇਣ ਦਾ ਵਿਸ਼ਵਾਸ ਦਿਵਾਇਆ। ਉਨ•ਾਂ ਕਿਹਾ ਕਿ ਕਾਂਗਰਸ ਦੀ ਬੇੜੀ ਵਿਚ ਥਾਂ-ਥਾਂ ਛੇਕ ਹੋ ਚੁੱਕੇ ਹਨ ਤੇ ਇਹ ਡੁੱਬਣ ਕੰਡੇ ਹੈ, ਜਿਸ ਨੂੰ ਦੇਖ ਦੇ ਹੋਏ ਲੋਕ ਇਸ ਵਿਚੋਂ ਉਤਰ ਰਹੇ ਹਨ। ਸ. ਭੱਟੀ ਨੇ ਆਖਿਆ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਨੂੰ ਤਰੱਕੀ ਤੇ ਮਾਰਗ ਤੇ ਲਿਆਂਦਾ ਤੇ ਲੋਕਾਂ ਨੂੰ ਉਨ•ਾਂ ਦੀਆਂ ਬਣਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਹਨ। ਇਸ ਮੌਕੇ ਵਿਜੈ ਪਾਠਕ, ਰਿੰਕੂ ਵਧਵਾ, ਅਮਿਤ ਮੋਨੂੰ, ਅਜਾਇਬ ਸਿੰਘ ਕੌਂਸਲਰ, ਗੁਰਵਿੰਦਰ ਸਿੰਘ ਸੋਹੀ, ਰਿੰਕੂ ਸੂਦ, ਰੋਹਿਤ ਪਾਠਕ, ਸੋਨੂੰ ਸੂਦ, ਮਹੇਸ਼ ਸੂਦ, ਪ੍ਰਧਾਨ ਸ਼ੇਰ ਸਿੰਘ, ਪਰਵਿੰਦਰ ਸਿੰਘ ਦਿਓਲ, ਵਿਨੋਦ ਠੁਕਰਾਲ, ਪੱਪੂ ਲਾਹੌਰੀਆ ਆਦਿ ਮੌਜੂਦ ਸਨ।