ਦੇਰ ਰਾਤ ਤੱਕ ਸ਼ੈਰੀ ਕਲਸੀ ਦਾ ਇੰਤਜ਼ਾਰ ਕਰਨ ਦੇ ਬਾਵਜੂਦ ਆਪ ਸਮਰਥਕ ਰਹੇ ਜੋਸ਼ ਨਾਲ ਭਰਪੂਰ
ਰੋਹਿਤ ਗੁਪਤਾ
ਗੁਰਦਾਸਪੁਰ 26 ਮਈ 2024 - ਗੁਰਦਾਸਪੁਰ ਦੇ ਹਰਦੋਬਥਵਾਲਾ ਵਿਖੇ ਕਸ਼ਮੀਰ ਸਿੰਘ ਵਾਹਲਾ (ਸਕੱਤਰ ਪੰਜਾਬ ਸਰਕਾਰ ਕਿਸਾਨ ਵਿੰਗ) ਸਾਬਕਾ ਜ਼ਿਲ੍ਹਾ ਪ੍ਰਧਾਨ ਆਪ ਗੁਰਦਾਸਪੁਰ ਦੇ ਗ੍ਰਹਿ ਨਿਵਾਸ ਵਿਖੇ ਰੱਖੀ ਰੈਲੀ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸਾਬਿਤ ਕਰ ਦਿੱਤਾ ਕਿ ਵਾਹਲਾ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੈ਼ਰੀ ਕਲਸੀ ਨੂੰ ਜਿਤਾਉਣ ਲਈ ਭਰਪੂਰ ਮਿਹਨਤ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਸੀ ਕਿ ਸੈ਼ਰੀ ਕਲਸੀ ਮਿੱਥੇ ਸਮੇਂ ਤੋਂ ਕਾਫੀ ਦੇਰ ਨਾਲ ਵਾਹਲਾ ਦੇ ਨਿਵਾਸ ਤੇ ਪਹੁੰਚੇ ਪਰ ਫਿਰ ਵੀ ਉਹਨਾਂ ਦਾ ਲੰਬਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਸਮਰਥਕਾਂ ਦਾ ਉਤਸਾਹ ਦੇਖਣ ਲਾਇਕ ਸੀ।
ਇਸ ਮੋਕੇ ਕਸ਼ਮੀਰ ਸਿੰਘ ਵਾਹਲਾ ਨੇ ਸਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀ ਸੱਭ ਨੇ ਮੇਰਾ ਸਿਰ ਇਲਾਕੇ ਵਿੱਚ ਮਾਨ ਨਾਲ ਉੱਚਾ ਕੀਤਾ ਹੈ। ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਉਮੀਦਵਾਰ ਸ਼ੈਰੀ ਕਲਸੀ ਦੀ ਜਿੱਤ ਨੂੰ ਯਕੀਨੀ ਬਣਾਇਆ ਹੈ । ਵਾਹਲਾ ਨੇ ਕਿਹਾ ਕਿ ਮੈਂ ਦਿਲ ਦੀ ਗਿਹਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਵਰਕਰਾਂ ਨਾਲ ਵਾਦਾ ਕਰਦਾ ਹਾਂ ਕਿ ਦਿਨ ਰਾਤ ਹਰ ਮੋਕੇ ਚਟਾਨ ਵਾਂਗ ਉਨ੍ਹਾਂ ਨਾਲ ਖੜਾ ਰਹਾਂਗਾਂ।
ਆਮ ਆਦਮੀ ਪਾਰਟੀ ਦਿਓ ਉਮੀਦਵਾਰ ਸੈ਼ਰੀ ਕਲਸੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੋ ਸਾਲਾਂ ਦੇ ਕਾਰਜ ਕਾਲ ਵਿੱਚ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਅਤੇ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਅਤੇ ਆਪ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਮੋਕੇ ਪੰਜਾਬ ਜੋਇੰਟ ਸੈਕਟਰੀ ਡਾ ਕੇ ਡੀ ਸਿੰਘ,ਮਹਿਲਾ ਵਿੰਗ ਤੋਂ ਸਰਬਜੀਤ ਕੋਰ,ਮਧੂ ਬਾਲਾ,ਰੱਜਨੀ ਕੁਮਾਰੀ,ਬਬੀਤਾ, ਪਵਨ ਕੁਮਾਰ, ਕੁਲਵੰਤ ਸਿੰਘ,ਹਰਦਿਆਲ ਸਿੰਘ,ਰਜਨੀਸ਼ ਬੈਸ,ਰਜੇਸ਼ ਭੰਗਵਾਂ,ਗੁਰਦਿਆਲ ਸਿੰਘ ਗਜਨੀਪੁਰ, ਰੂਪੇਸ਼ ਕੁਮਾਰ ਬਿੱਟੂ,ਗੁਰਵਿੰਦਰ ਬੁਲੱਰ,ਤੇਜਬੀਰ,ਸੋਨੂ ਮਸੀਹ,ਸੁਗਰੀਵ ਕੁਮਾਰ,ਸਤਨਾਮ ਸਿੰਘ ਹਰੂਵਾਲ,ਅਮਰਜੀਤ ਉਦੋਵਾਲੀ,ਰਿਸ਼ੀਕਾਂਤ,ਅਮਰੀਕ ਸਿੰਘ,ਕੈਪਟਨ ਕੁਲਵੰਤ ਸਿੰਘ,ਠੇਕੇਦਾਰ ਅਮਰੀਤ ਸਿੰਘ,ਵਿਜੇ ਕੁਮਾਰ,ਜਗਜੀਤ ਪਿੰਟਾ ਅਤੇ ਵਿੱਕੀ,ਪਵਨ ਕੁਮਾਰ ਅਤੇ ਹੋਰ ਅਨੇਕਾਂ ਵਰਕਰ ਮਜੂਦ ਰਹੇ।