ਸਰਕਾਰੀ ਆਈ.ਟੀ.ਆਈ ਨੰਗਲ ਵਿਖੇ ਲੱਗਿਆ ਰੋਜ਼ਗਾਰ ਕੈਂਪ
ਵੱਖ-ਵੱਖ ਕੰਪਨੀਆਂ ਨੇ 120 ਉਮੀਦਵਾਰਾਂ ਦੀ ਕੀਤੀ ਚੋਣ
ਪ੍ਰਮੋਦ ਭਾਰਤੀ
ਨੰਗਲ 25 ਮਈ ,2024 : ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈਟੀਆਈ ਨੰਗਲ ਲੜਕੇ ਅਤੇ ਆਈਟੀਆਈ ਨੰਗਲ ਇਸਤਰੀਆਂ ਵਿਖੇ ਪਲੇਸਮੈਂਟ ਕੈਂਪ ਲਗਾਇਆਂ ਗਿਆ, ਜਿਸ ਵਿੱਚ ਵੱਖ ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਲਗਭਗ 300 ਸਿੱਖਿਆਰਥੀਆਂ ਨੇ ਭਾਗ ਲਿਆ।
ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਦੀ ਅਗਵਾਈ ਹੇਠ ਲਗਾਏ ਇਸ ਪਲੇਸਮੈਂਟ ਕੈਂਪ ਵਿੱਚ ਸਵਰਾਜ ਇੰਜਣ ਲਿਮਿ.ਮੁਹਾਲੀ ਤੋਂ ਸੋਹਣ ਸਿੰਘ, ਐਸਐਮ ਲਿਮਿ. ਰੂਪਨਗਰ ਤੋਂ ਜਸਵਿੰਦਰ ਸਿੰਘ ਤੇ ਗਗਨਦੀਪ ਸਿੰਘ, ਇਲਾਇੰਸ ਮੁਹਾਲੀ ਤੋਂ ਹਰਸ਼ਦੀਪ ਸਿੰਘ, ਫੈਸ਼ਨ ਗੇਜ਼ ਅਜੋਲੀ ਮੋੜ ਤੋਂ ਗੌਰਵ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪਲੇਸਮੈਂਟ ਅਫ਼ਸਰ ਰਣਜੀਤ ਸਿੰਘ ਭੱਲੜੀ ਅਤੇ ਸਹਾਇਕ ਪਲੇਸਮੈਂਟ ਅਫ਼ਸਰ ਮਲਕੀਤ ਸਿੰਘ ਰਾਣਾ ਨੇ ਦੱਸਿਆਂ ਉਕਤ ਕੰਪਨੀਆਂ ਨੇ ਸੰਸਥਾਂ ਦੇ ਵੱਖ ਵੱਖ ਟਰੇਡਾਂ ਦੇ ਜਿਨ੍ਹਾਂ ਵਿੱਚ ਮਸ਼ੀਨਿਸ਼ਟ ਕੰਪੋਜ਼ਿਟ, ਟਰਨਰ, ਪਲੰਬਰ, ਵਾਇਰਮੈਨ, ਫਿਟਰ, ਵੈਲਡਰ, ਇਲੈਕਟ੍ਰੀਸ਼ਨ ਅਤੇ ਹੋਰ ਟਰੇਡਾਂ ਦੇ 85 ਸਿੱਖਿਆਰਥੀਆਂ ਅਤੇ ਆਈ ਈ ਆਈ ਨੰਗਲ ਇਸਤਰੀਆਂ ਦੇ 25 ਸਿੱਖਿਆਰਥਣਾ ਦੀ ਨੌਕਰੀਆਂ ਲਈ ਚੋਣ ਕੀਤੀ ਗਈ।
ਪ੍ਰਿੰਸੀਪਲ ਨੇ ਕਿਹਾ ਕਿ ਇਸ ਸੰਸਥਾਂ ਦੇ ਬਹੁਤ ਸਿੱਖਿਆਰਥੀ ਚੰਗੀਆਂ ਕੰਪਨੀਆਂ ਵਿੱਚ ਅਹਿਮ ਪੋਸਟਾਂ ਤੇ ਕੰਮ ਕਰ ਰਹੇ ਹਨ ਜਿਸ ਦਾ ਸਿਹਰਾ ਸੰਸਥਾਂ ਦੇ ਸਮੂਹ ਸਟਾਫ ਨੂੰ ਜਾਂਦਾ ਹੈ। ਉਨ੍ਹਾਂ ਸੰਸਥਾਂ ਵਿੱਚ ਟ੍ਰੇਨਿੰਗ ਕਰ ਰਹੇ ਸਿੱਖਿਆਥੀਆਂ ਨੂੰ ਮਨ ਚਿਤ ਲਗਾ ਕੇ ਟ੍ਰੇਨਿੰਗ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਹਾਇਕ ਪਲੇਸਮੈੰਟ ਅਫ਼ਸਰ ਮਲਕੀਤ ਸਿੰਘ, ਟ੍ਰੇਨਿੰਗ ਅਫ਼ਸਰ ਰਾਕੇਸ਼ ਧੀਮਾਨ, ਟਰੇਨਿੰਗ ਅਫਸਰ ਰਾਕੇਸ਼ ਧੀਮਾਨ, ਟਰੇਨਿੰਗ ਅਫਸਰ ਅਜੈ ਕੁਮਾਰ, ਟਰੇਨਿੰਗ ਅਫਸਰ ਅਸ਼ਵਨੀ ਕੁਮਾਰ , ਮਨੋਜ ਧੰਜਲ ,ਵਰਿੰਦਰ ਸਿੰਘ, ਅਸ਼ੋਕ ਕੁਮਾਰ, ਇੰਸਟਕਟਰ ਬਲਵਿੰਦਰ ਰੈਤ, ਮਲਕੀਤ ਸਿੰਘ, ਬਲਜੀਤ ਸਿੰਘ ਜੇਤੇਵਾਲ,ਗੁਰਦੀਪ ਕੁਮਾਰ, ਹਰਮਿੰਦਰ ਸਿੰਘ,ਦਲਜੀਤ ਸਿੰਘ ,ਮਨਪ੍ਰੀਤ ਸਿੰਘ,ਵਿਜੇ ਕੁਮਾਰ,ਦਲਜੀਤ ਸਿੰਘ,ਅਸ਼ਵਨੀ ਕੁਮਾਰ ਸੀਨੀਅਰ ਸਹਾਇਕ, ਰਜਿੰਦਰ ਸਿੰਘ,ਅਕਾਸ਼ਦੀਪ, ਰਵਨੀਤ ਕੌਰ ਭੰਗਲ, ਅੰਜੂ ਕਪਿਲਾ, ਅਮਨਦੀਪ ਸਿੰਘ, ਰਜਿੰਦਰ ਕੁਮਾਰ,ਮਨਿੰਦਰ ਸਿੰਘ, ਹਰਪ੍ਰੀਤ ਸਿੰਘ, ਰਿਸ਼ੀਪਾਲ, ਸੁਮਿਤ ਕੁਮਾਰ, ਗੀਤਾਜਲੀ ਸ਼ਰਮਾ, ਅਨੀਲਮ ਸ਼ਰਮਾ, ਗੁਰਨਾਮ ਕੌਰ,ਮਾਇਆਂ ਦੇਵੀ ਆਦਿ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।