ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ --ਮਹਾਜ਼ਨ
ਪਠਾਨਕੋਟ , 23 ਮਈ 2024 : ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਅੱਜ ਪਠਾਨਕੋਟ ਅਤੇ ਸੁਜਾਨਪੁਰ ਅਤੇ ਭੋਆ ਦੇ ਪ੍ਰਮੁੱਖ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਫਿਰਕਾਪ੍ਰਸਤ ਤਾਕਤਾਂ ਦੀ ਗ੍ਰਿਫਤ ਵਿੱਚ ਕੱਢਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੰਗਲਾਤ ਵਿਭਾਗ ਨੇ ਧਾਰ ਬਲਾਕ ਦੇ ਅਧੀਨ ਆਉਂਦੀ ਕਿਸਾਨਾਂ ਦੀ ਜੋ ਜ਼ਮੀਨ ਆਪਣੇ ਨਾਂ ਤੇ ਕੀਤੀ ਹੈ ਉਹ ਜੰਗਲਾਤ ਵਿਭਾਗ ਤੋਂ ਵਾਪਿਸ ਲੈ ਕਿ ਧਾਰ ਬਲਾਕ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਧਾਰ ਬਲਾਕ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਇਆ ਕਰਨਾ ਮੇਰਾ ਪਹਿਲਾ ਕੰਮ ਹੋਵੇਗਾ ਉਹਨਾਂ ਨੇ ਕਿਹਾ ਕਿ ਉਹ ਪਠਾਨਕੋਟ ਦੇ ਇੰਡਸਟਰੀਜ਼ ਗਰੋਥ ਸੈਂਟਰ ਨੂੰ ਅਪਗ੍ਰੇਡ ਕਰਕੇ ਉਥੇ ਵੱਡੇ ਵੱਡੇ ਇੰਡਸਟਰੀਜ਼ ਦੇ ਪ੍ਰੋਜੈਕਟ ਲਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ ਤੇ ਭੋਆ, ਸੁਜਾਨਪੁਰ, ਪਠਾਨਕੋਟ ਦੀਆਂ ਸੜਕਾਂ ਦੀ ਨੁਹਾਰ ਬੱਦਲ ਕਿ ਰੱਖ ਦਿੱਤੀ ਜਾਵੇਗੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਿਵਾਏ ਜੁਮਲਿਆਂ ਦੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ, ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਕੋਈ ਪਲਾਨ ਨਹੀਂ ਹੈ ਇਹ ਪ੍ਰਧਾਨ ਮੰਤਰੀ ਆਪਣੀਆਂ ਦੱਸ ਸਾਲ ਦੀਆਂ ਪ੍ਰਾਪਤੀਆਂ ਦੱਸਣ ਦੀ ਬਜਾਏ ਧਰਮ ਦੇ ਨਾਂ ਤੇ ਵੋਟ ਮੰਗ ਰਿਹਾ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਰਤ ਵਿੱਚ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਤੇ ਸਾਰੇ ਧਰਮਾਂ ਦੇ ਪਵਿੱਤਰ ਦਿਹਾੜੇ ਰੱਲ ਮਿਲ ਕੇ ਦੇਸ਼ ਵਾਸੀ ਖਾਸ ਤੌਰ ਤੇ ਪੰਜਾਬ ਵਾਸੀ ਇਕੱਠੇ ਹੋ ਕਿ ਮਨਾਉਂਦੇ ਹਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਵਰਕਰਾਂ ਨੂੰ ਸੱਦਾ ਦਿੱਤਾ l
ਕਿ ਉਹ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਵੱਲੋਂ ਦਿਤੀਆਂ ਗਈਆਂ ਗਾਰੰਟੀਆ ਨੂੰ ਇਕ ਇਕ ਘਰ ਵਿੱਚ ਪਹੁੰਚਾਉਣ ਦਾ ਹੰਭਲਾ ਮਾਰਨ ਤਾਂ ਕਿ ਕੇਂਦਰ ਵਿੱਚ ਕਾਂਗਰਸ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਬਣ ਸੱਕੇ ਤੇ ਦੇਸ਼ ਵਿਚੋਂ ਮਹਿਗਾਈ, ਬੇਰੁਜ਼ਗਾਰੀ, ਦਲਿਤ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ, ਪਿਛੜੀਆਂ ਸ਼੍ਰੇਣੀਆਂ,ਅਤੇ ਔਰਤਾਂ ਨੂੰ ਆਪਣੇ ਪੈਰਾਂ ਤੇ ਆਤਮ ਨਿਰਭਰ ਕਰਨ ਲਈ ਉਹਨਾਂ ਨੂੰ ਪ੍ਰਤੀ ਸਾਲ ਇਕ ਲੱਖ ਰੁਪਏ ਦੇਣਾ ਕੇਂਦਰ ਸਰਕਾਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਭਰ ਕਿ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰੁਜ਼ਗਾਰ ਦਿੱਤਾ ਜਾਵੇਗਾ ਇਸ ਮੌਕੇ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਰਾਜਸਥਾਨ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਟੀਕਾ ਰਾਮ ਜੂਲੀ, ਵਿਧਾਇਕ ਸੁਜਾਨਪੁਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਰੇਸ਼ ਪੁਰੀ, ਅਮਿਤ ਵਿੱਜ ਸਾਬਕਾ ਵਿਧਾਇਕ ਪਠਾਨਕੋਟ ਤੇ ਖਜਾਂਨਚੀ ਪੰਜਾਬ ਪ੍ਰਦੇਸ਼ ਕਾਂਗਰਸ,ਮੇਅਰ ਨਗਰ ਨਿਗਮ ਪਠਾਨਕੋਟ ਪੰਨਾਂ ਲਾਲ ਭਾਟੀਆ, ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ,ਵਿਨੇ ਮਹਾਜ਼ਨ, ਜ਼ਿਲਾ ਕਾਂਗਰਸ ਕਮੇਟੀ ਪਠਾਨਕੋਟ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਬੱਬਲੀ, ਜੋਗਿੰਦਰ ਪਹਿਲਵਾਨ,ਵਿਜੇ ਕੁਮਾਰ ਕੌਸਲਰ, ਚਰਨਜੀਤ ਹੈਪੀ ਬਲਾਕ ਪ੍ਰਧਾਨ,ਦੇਸ ਰਾਜ਼, ਟਿੱਕੂ ਕੌਸਲਰ,ਧਰਮ ਪਾਲ ਪੱਪੂ, ਵਿਕਰਮ ਸਿੰਘ ਬਿੱਕੂ ਕੋਸਲਰ, ਕੌਸਲਰ ਗਣੇਸ ਵਿੱਕੀ,ਮਾਸਟਰ ਰਾਮ ਲਾਲ,ਸੇਵਾਦਲ ਤੋਂ ਗੁਲਸ਼ਨ ਕੁਮਾਰ,ਬੰਟੀ ਕੌਂਸਲਰ,ਅਵਤਾਰ ਸਿੰਘ ਕਲੇਰ ,ਪਲਵੀ ਠਾਕੁਰ,ਪੰਮੀ ਪਠਾਨੀਆਂ,ਰਿਸੂ ਪਠਾਨੀਆ, ਸੁਰੇਸ਼ ਕੁਮਾਰ ਭੱਬੜ,ਕੁਲਜੀਤ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਕੌਂਸਲਰ, ਬਲਾਕ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ l