ਕੋਟਾਂ ਕਾਲਜ ਵਿੱਚ ਵਿਦਿਆਰਥੀਆਂ ਨੂੰ ਵਧਦੀ ਗਰਮੀ ਦੌਰਾਨ ਓ. ਆਰ. ਐੱਸ. ਦੇ ਪੈਕੇਟ ਵੰਡੇ ਗਏ।
ਰਵਿੰਦਰ ਸਿੰਘ ਢਿੱਲੋ
ਖੰਨਾ, , 22 ਮਈ 2024 : ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਵੱਧ ਰਹੇ ਤਾਪਮਾਨ ਅਤੇ ਕਹਿਰ ਦੀ ਗਰਮੀ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰੀ ਸਿਹਤ ਵਿਭਾਗ ਵਲੋਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੀ ਡਿਸਪੈਂਸਰੀ ਰਾਹੀਂ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਓ. ਆਰ.ਐੱਸ. ਦੇ ਪੈਕੇਟ ਵੰਡੇ ਗਏ। ਡਾ. ਅੰਮ੍ਰਿਤ ਕੌਰ ਬਾਂਸਲ ( ਮੁਖੀ ਜੀਵ ਵਿਗਿਆਨ ਵਿਭਾਗ ) ਨੇ ਵਿਦਿਆਰਥੀਆਂ ਨੂੰ ਓ. ਆਰ. ਐੱਸ. ਦੇ ਫਾਇਦਿਆਂ ਅਤੇ ਕੜਕਦੀ ਗਰਮੀ ਦੌਰਾਨ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਗਰਮੀ ਤੋਂ ਬਚਣ ਲਈ ਨੁਕਤੇ ਦੱਸੇ । ਪ੍ਰਿੰਸੀਪਲ ਸਾਹਿਬ ਅਤੇ ਕਾਲਜ ਸਟਾਫ਼ ਨੇ ਡਾ. ਹਰਵਿੰਦਰ ਸਿੰਘ ( ਸੀਨੀਅਰ ਮੈਡੀਕਲ ਅਫ਼ਸਰ) ਸੀ. ਐੱਚ. ਸੀ. ਪਾਇਲ ਅਤੇ ਮੈਡਮ ਪ੍ਰਭਜੋਤ ਕੌਰ ਦਾ ਸਮੇਂ- ਸਮੇਂ ਤੇ ਕੀਤੀ ਮਦਦ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਹਰਿੰਦਰ ਕੌਰ, ਡਾ. ਅੰਮ੍ਰਿਤ ਕੌਰ ਬਾਂਸਲ , ਲੈਕ. ਗੁਰਵਿੰਦਰ ਕੌਰ, ਲੈਕ. ਗੁਰਪ੍ਰੀਤ ਕੌਰ , ਲੈਕ.ਸੁਰਿੰਦਰ ਕੌਰ, ਲੈਕ. ਕਰਮਪ੍ਰੀਤ ਕੌਰ,ਪ੍ਰੋ. ਪਵਨਜੀਤ ਕੌਰ, ਡਾ. ਸੀਮਾ ਅਤੇ ਸ. ਬਲਜਿੰਦਰ ਸਿੰਘ ਮੌਜੂਦ ਸਨ।