← ਪਿਛੇ ਪਰਤੋ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਡੇਰਾ ਬਾਬਾ ਨਾਨਕ ਦੇ ਵੋਟਰਾਂ ਨੂੰ ਕੀਤਾ ਭਾਵੁਕ --ਮਹਾਜ਼ਨ
ਗੁਰਦਾਸਪੁਰ , 22 ਮਈ 2024 : ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਵਿਧਾਨ ਸਭਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਵਿੱਚ ਚੌਣ ਪ੍ਰਚਾਰ ਕਰਨ ਆਏ ਪ੍ਰਸਿੱਧ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਜੀ ਵੱਲੋਂ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਪ੍ਰਤੀ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਅਤੇ ਭਾਜਪਾ ਦੀ ਮੋਦੀ ਸਾਹਿਬ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਹਮਦਰਦੀ ਅਤੇ ਮੂਸੇਵਾਲ ਪਰਿਵਾਰ ਪ੍ਰਤੀ ਦੋਹਾਂ ਸਰਕਾਰਾਂ ਦੀ ਬੇਰੁੱਖੀ ਸਬੰਧੀ ਉਹਨਾਂ ਵੱਲੋਂ ਦਿਤੇ ਗਏ ਹੱਡ ਚੀਰਵੇਂ ਬੋਲਾਂ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਭਾਵਿਕ ਕਰਕੇ ਰੱਖ ਦਿੱਤਾ ਉਹਨਾਂ ਦੀਆਂ ਚੀਸਾਂ ਸੁਣ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਵਿੱਚ ਜਿਥੇ ਸੁਭਦੀਪ ਸਿੰਘ ਸਿਧੂ ਮੂਸੇਵਾਲਾ ਦੇ ਸਤਿਕਾਰ ਯੋਗ ਪਿੱਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਆਪਣੇ ਤੇ ਮਾਤਾ ਚਰਨ ਕੌਰ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਵਿਵਹਾਰ ਉਹਨਾਂ ਦੇ ਪਰਿਵਾਰ ਨਾਲ ਕੀਤਾ ਹੈ ਦੀ ਹੱਡਬੀਤੀ ਸੁਣਾਈ ਤਾਂ ਪੰਡਾਲ ਵਿੱਚ ਬੈਠੇ ਲੋਕ ਵੀ ਆਪਣੇ ਅੱਥਰੂ ਨਾਂ ਰੋਕ ਸੱਕੇ ਸਰਦਾਰ ਬਲਕੌਰ ਸਿੰਘ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੂਝਵਾਨ ਵੋਟਰਾਂ ਨੂੰ ਆਪਣੇ ਮਹਿਰੂਮ ਪੁੱਤਰ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਵਾਸਤਾ ਪਾ ਕਿ ਕਿਹਾ ਕਿ ਜੇਕਰ ਮੇਰੇ ਪੁੱਤਰ ਸਿਧੂ ਮੂਸੇਵਾਲਾ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿਵਾਉਣੀ ਚਾਹੁੰਦੇ ਹੋ ਤੇ ਜਿਹਨਾਂ ਲੋਕਾਂ ਨੇ ਸਿਧੂ ਮੁਸੈਵਾਲਾ ਦੀ ਸੁਰੱਖਿਆ ਵਾਪਿਸ ਲੈ ਕੇ ਉਸਨੂੰ ਜਨਤਕ ਕੀਤਾ ਹੈ ਤੇ ਉਹਨਾਂ ਲੋਕਾਂ ਤੇ ਮੁਕੱਦਮੇ ਦਰਜ਼ ਕਰਾਉਣਾ ਚਾਹੁੰਦੇ ਹੋ ਤਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਧਾਕੜ ਆਗੂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣਾ ਇਕ ਇਕ ਕੀਮਤੀ ਵੋਟ ਪਾ ਕਿ ਕਾਮਯਾਬ ਕਰੋ ਤਾਂ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇਸ਼ ਦੀ ਪਾਰਲੀਮੈਂਟ ਵਿੱਚ ਮੇਰੇ ਪੁੱਤਰ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਜ਼ੋਰ ਸੋਰ ਨਾਲ ਉਠਾ ਕਿ ਮੇਰੇ ਪੁੱਤਰ ਦੇ ਅਸਲੀ ਕਾਤਲਾਂ ਦਾ ਚਿਹਰਾ ਨੰਗਾ ਕਰਕੇ ਉਹਨਾਂ ਨੂੰ ਮਿਸਾਲੀ ਸਜ਼ਾ ਦਿਵਾ ਸੱਕਣ ਤਾਂ ਕਿ ਸਾਡੇ ਤੰਦੂਰ ਵਾਂਗੂੰ ਤਪਦੇ ਹਿਰਦੇ ਸਾਂਤ ਹੋ ਸੱਕਣ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਨੇ ਸਾਂਝੀ ਕੀਤੀ
Total Responses : 1122