ਅਰਿਹੰਤ ਸਪਿਨਿੰਗ ਮਿੱਲ, ਮਾਲੇਰਕੋਟਲਾ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ
- ਖੂਨਦਾਨ ਨਾਲ ਕਈ ਜ਼ਿੰਦਗੀਆਂ ਨੂ ਬਚਾਇਆ ਜਾ ਸਕਦਾ ਹੈ:ਸੁਮੀਤ ਅਗਰਵਾਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 10 ਮਈ 2024 - ਵਰਧਮਾਨ ਗਰੁੱਪ ਦੇ ਚੇਅਰਮੈਨ, ਸ੍ਰੀ ਐਸ.ਪੀ ਓਸਵਾਲ ਦੇ ਜਨਮ ਦਿਨ ਦੇ ਮੌਕੇ ਤੇ ਅੱਜ ਸਥਾਨਕ ਅਰਿਹੰਤ ਸਪਿਨਿੰਗ ਮਿੱਲ, ਮਾਲੇਰਕੋਟਲਾ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ. ਕੈਂਪ ਦਾ ਉਦਘਾਟਨ ਕਰਦੇ ਹੋਏ ਬਿਜਨੈੱਸ ਹੈਡ ਸ੍ਰੀ ਸੁਮੀਤ ਅੱਗਰਵਾਲ ਨੇ ਕਿਹਾ ਕਿ ਖੂਨਦਾਨ ਇਕ ਮਹਾਦਾਨ ਹੈ ਅਤੇ ਖੂਨਦਾਨ ਨਾਲ ਕਈ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ । ਇਸ ਮੌਕੇ ਤੇ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਬਲੱਡ ਟ੍ਰਾਸਫਿਊਜ਼ਨ ਖੂਨਦਾਨ ਕਰਨ ਨਾਲ ਸਿਰਫ ਇੱਕ ਹੀ ਮਰੀਜ਼ ਨੂੰ ਨਹੀਂ ਬਲਕਿ ਚਾਰ ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ, ਕਿਉਂਕਿ ਖੂਨ ਦੇ ਚਾਰ ਕੰਪੋਨੈਂਟ ਪਲਾਜ਼ਮਾਂ, ਆਰ.ਬੀ.ਸੀ. ਪਲੇਟਲੈਟ ਤੇ ਤੌਰ ਤੇ ਅਤੇ ਹਿਮੇਫੀਲੀਆ ਦੇ ਮਰੀਜ਼ਾਂ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦੇ ਹਨ। ਕੈਂਪ ਦੇ ਦੌਰਾਨ 31 ਯੂਨਿਟ ਬਲੱਡ ਇਕੱਠਾ ਕੀਤਾ ਗਿਆ ਹੈ। ਮਿੱਲ ਦੇ ਕਰਮਚਾਰੀਆਂ ਨੇ ਬਹੁਤ ਉਤਸ਼ਾਹ ਨਾਲ ਖੂਨਦਾਨ ਕਰਕੇ ਇਸ ਨੇਕ ਕੰਮ ਵਿਚ ਯੋਗਦਾਨ ਪਾਇਆ। ਇਸ ਮੌਕੇ ਸ਼੍ਰੀ ਨੀਰਜ ਖੰਡੇਵਾਲ ਟੈਕਨੀਕਲ ਹੈਡ,ਸ੍ਰੀ ਸੁਰਿੰਦਰ ਭਾਟੀਆ ਐਚ.ਆਰ ਹੈਡ,,ਮੈਨੇਜ਼ਰ ਐਡਮਿਨ ਰਾਜਕੁਮਾਰ ਆਦਿ ਵੀ ਹਾਜ਼ਿਰ ਰਹੇ।