ਰੇਲਵੇ ਟਰੈਕ ਦੇ ਪੁਲ ਦੇ ਸੂਏ ਵਿੱਚ, ਇੱਕ ਔਰਤ ਦੀ ਤੈਰਦੀ ਹੋਈ ਲਾਸ਼ ਬਰਾਮਦ
ਮਨਜੀਤ ਸਿੰਘ ਢੱਲਾ
ਜੈਤੋ,10 ਮਈ 2024 - ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਪ੍ਧਾਨ ਮੀਤ ਸਿੰਘ ਮੀਤਾ ਨੂੰ ਰੇਲਵੇ ਪੁਲਿਸ ਦੇ ਥਾਣੇਦਾਰ ਸਰਦਾਰ ਜਸਵਿੰਦਰ ਸਿੰਘ, ਰੇਲਵੇ ਪੁਲਿਸ ਕਰਮਚਾਰੀ ਹਰਪ੍ਰੀਤ ਸਿੰਘ, ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਗੋਨਿਆਣਾ ਰੇਲਵੇ ਟਰੈਕ ਦੇ ਬਣੇ ਪੁਲ ਥੱਲੇ ਸੂਏ ਵਿੱਚ ਇੱਕ ਔਰਤ ਦੀ ਲਾਸ਼ ਤੈਰ ਰਹੀ ਹੈ, ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਪ੍ਧਾਨ ਮੀਤ ਸਿੰਘ ਮੀਤਾ, ਸਰਪ੍ਰਸਤ ਗੋਰਾ ਅੋਲਖ, ਗੀਤਾ ਸਿੰਘ ਘਟਨਾ ਵਾਲੀ ਥਾਂ ਉੱਤੇ ਸਮੇਤ ਐਬੂਲੈਂਸ ਲੈਕੇ ਕੇ ਪਹੁੰਚੇ ਅਤੇ ਗੋਨਿਆਣਾ ਰੇਲਵੇ ਪੁਲਿਸ ਦੇ ਏ, ਐੱਸ, ਆਈ, ਸਰਦਾਰ ਜਸਵਿੰਦਰ ਸਿੰਘ, ਐੱਸ, ਐੱਚ, ਓ, ਜਸਵੀਰ ਸਿੰਘ, ਰੇਲਵੇ ਪੁਲਿਸ ਹਰਪ੍ਰੀਤ ਸਿੰਘ, ਰਾਜਵੀਰ ਸਿੰਘ ਦੀ ਨਿਗਰਾਨੀ ਹੇਠ ਔਰਤ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ।
ਇਸ ਔਰਤ ਦੇ ਪੇਕਿਆਂ ਤੇ ਸੁਹਰੇ ਪਰਿਵਾਰ ਦੇ ਦੱਸਣ ਅਨੁਸਾਰ ਦਿਮਾਗ ਤੋਂ ਅਪਸੈੱਟ ਰਹਿੰਦੀ ਸੀ, ਇਸ ਲਾਸ਼ ਨੂੰ ਸੂਏ ਵਿੱਚੋਂ ਬਾਹਰ ਕੱਢ ਕੇ ਗੋਨਿਆਣਾ ਰੇਲਵੇ ਚੋਂਕੀ ਇੰਚਾਰਜ ਏ, ਐੱਸ, ਏ, ਸਰਦਾਰ ਜਸਵਿੰਦਰ ਸਿੰਘ, ਐੱਸ, ਐੱਚ, ਓ, ਜਸਵੀਰ ਸਿੰਘ, ਰੇਲਵੇ ਪੁਲਿਸ ਦੇ ਮੁਲਾਜ਼ਮ ਹਰਪ੍ਰੀਤ ਸਿੰਘ, ਰਾਜਵੀਰ ਸਿੰਘ, ਦੀ ਨਿਗਰਾਨੀ ਹੇਠ ਚੁੱਕ ਕੇ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਮਿ੍ਤਕ ਘਰ ਵਿੱਚ ਰੱਖ ਦਿੱਤਾ ਗਿਆ, ਪੋਸਟਮਾਰਟਮ ਤੋਂ ਬਾਅਦ ਇਸ ਔਰਤ ਦੀ ਲਾਸ਼ ਨੂੰ ਵਾਰਸਾਂ ਨੂੰ ਸੋਂਪ ਦਿੱਤਾ ਜਾਵੇਗਾ, ਇਸ ਮਿ੍ਤਕ ਔਰਤ ਦੀ ਪਹਿਚਾਣ ਗੁਰਸਿਮਰਨ ਕੌਰ (48ਸਾਲ) ਪਤਨੀ ਸਵਰਗ ਵਾਸੀ ਜਸਵਿੰਦਰ ਸਿੰਘ ਪਿੰਡ ਦਾਨ ਸਿੰਘ ਵਾਲਾ ਵਜੋਂ ਹੋਈ ਹੈ ।