ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ 2024 ਸਬੰਧੀ ਕੀਤਾ ਜਾਗਰੂਕ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 10 ਮਈ 2024 - ਜ਼ਿਲ੍ਹਾ ਚੋਣ ਅਫਸਰ ਸ਼ਹੀਦ ਭਗਤ ਸਿੰਘ ਨਗਰ ਅਤੇ ਐਸ ਡੀ ਐਮ ਕਮ ਚੋਣ ਅਫਸਰ ਬਲਾਚੌਰ ਦੀਆ ਹਦਾਇਤਾਂ ਅਨੁਸਾਰ ਸਵੀਪ ਨੋਡਲ ਅਫ਼ਸਰ 048 ਬਲਾਚੌਰ ਰਜਿੰਦਰ ਕੁਮਾਰ ਨੇ ਲੋਕ ਸਭਾ 2024 ਲਈ ਵੋਟਾ ਪਾਉਣ ਲਈ ਜਾਗਰੂਕ ਕੀਤਾ ।ਵਿਦਿਆਰਥੀਆਂ ਨੂੰ ਵੋਟ ਬਿਨਾਂ ਕਿਸੇ ਲਾਲਚ ਦੇ ਪਾਉਣ ਲਈ ਨੂੰ ਪ੍ਰੇਰਿਤ ਕੀਤਾ।
ਈ ਵੀ ਐਮ ਅਤੇ ਵੀ ਵੀ ਪੈਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਵਾਰ 75 ਪਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ।ਸੰਵਿਧਾਨ ਵਿੱਚ ਸਾਨੂੰ ਵੋਟ ਪੈਣ ਦਾ ਅਧਿਕਾਰ ਹੈ।ਲੋਕਤੰਤਰ ਦੀ ਸਫ਼ਲਤਾ ਲਈ ਹਰ ਵੋਟਰ ਇੱਕ ਜੂਨ ,2024 ਪੋਲਿੰਗ ਬੂਥ ਤੇ ਵੋਟ ਪਾਉਣ ਜਾਣ। ਇੱਕ-ਇੱਕ ਵੋਟ ਪਾਉਣ ਨਾਲ ਤੁਹਾਡੀ ਮਨ ਪਸੰਦ ਦੀ ਸਰਕਾਰ ਚੁਣੀ ਜਾ ਸਕਦੀ ਹੈ।ਜਿਸ ਵਿਆਕਤੀ ਦੀ ਵੋਟ ਬਣੀ ਹੈ ਪਹਿਲੀ ਜੂਨ ,2024 ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਜਰੂਰ ਜਾਣਾ।
ਤੁਹਾਡੀ ਇੱਕ-ਇੱਕ ਵੋਟ ਨਾਲ ਸੂਝਵਾਨ ਉਮੀਦਵਾਰ ਚੁਣਿਆ ਜਾ ਸਕਦਾ ਹੈ। ਵਿਦਿਆਰਥੀ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰਨ।ਇਸ ਮੌਕੇ ਸਕੂਲ ਮੁਖੀ ਕਮਲਦੇਵ, ਸਕੂਲ ਸਵੀਪ ਨੋਡਲ ਅਫ਼ਸਰ ਬਰਿੰਦਰ ਕੌਰ, ਭੁਪਿੰਦਰ ਸਿੰਘ, ਰਣਜੀਤ ਸਿੰਘ ਕਲਸੀ, ਜਤਿੰਦਰ ਵਾਲੀਆਂ, ਵੀਰਪਾਲ ਕੌਰ, ਮਨਜੀਤ ਕੌਰ, ਰਾਕੇਸ਼ ਕੁਮਾਰਆਦਿ ਮੈਂਬਰ ਹਾਜ਼ਰ ਸਨ।