ਭਗਵਾਨ ਪਰਸ਼ੂਰਾਮ ਜਯੰਤੀ ਦੇ ਮੌਕੇ ਕਰਵਾਇਆ ਧਾਰਮਿਕ ਸਮਾਗਮ
ਮਨਜੀਤ ਸਿੰਘ ਢੱਲਾ
ਜੈਤੋ, 10 ਮਈ 2024 - ਭਗਵਾਨ ਪਰਸ਼ੂਰਾਮ ਜਯੰਤੀ ਦੇ ਮੌਕੇ 'ਤੇ ਸ਼੍ਰੀ ਬ੍ਰਾਹਮਣ ਮਹਾਸਭਾ, ਜੈਤੋ ਵੱਲੋਂ ਚੌਧਰੀ ਚਿਰੰਜੀਲਾਲ ਜੀ ਦੀ ਧਰਮਸ਼ਾਲਾ ਵਿਖੇ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸ਼੍ਰੀ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ, ਕੋਟਕਪੂਰਾ ਦੇ ਸਾਧਵੀ ਭੈਣ ਮਨਸਵਿਨੀ ਭਾਰਤੀ, ਭੈਣ ਰਾਇਨਾ ਭਾਰਤੀ ਅਤੇ ਭੈਣ ਅਵਿਨਾਸ਼ ਭਾਰਤੀ ਕੋਟਕਪੂਰਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਭਗਵਾਨ ਪਰਸ਼ੂਰਾਮ ਦੇ ਜੀਵਨ ਬਾਰੇ ਲੋਕਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਭਜਨਾਂ ਨਾਲ ਹਾਜ਼ਰ ਲੋਕਾਂ ਨੂੰ ਮੰਤਰਮੁਗਧ ਕੀਤਾ।
ਸ਼੍ਰੀ ਬ੍ਰਾਹਮਣ ਮਹਾਸਭਾ ਜੈਤੋ ਦੀਆਂ ਮਹਿਲਾ ਮੈਂਬਰਾਂ ਸਨੇਹ ਲਤਾ, ਸੁਮਨ ਲਤਾ, ਪ੍ਰੇਮਲਤਾ, ਸੁਨੀਤਾ ਸ਼ਰਮਾ, ਪ੍ਰਵੀਨ ਸ਼ਰਮਾ, ਵਰਣਿਕਾ ਜੋਸ਼ੀ, ਰਿਤੂ ਤਾਇਲ, ਅਨੂਪ ਸ਼ਰਮਾ ਆਦਿ ਨੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਟੀਮ ਦਾ ਸਵਾਗਤ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੰਦੀਪ ਟੋਨੀ ਸ਼ਰਮਾ ਅਤੇ ਕੋਮਲ ਸ਼ਰਮਾ ਨੇ ਬਾਖੂਬੀ ਨਿਭਾਈ। ਸਾਧੂਰਾਮ ਸ਼ਰਮਾ ਚੇਅਰਮੈਨ ਬਾਬਾ ਫ਼ਰੀਦ ਸਕੂਲ, ਰਾਜਕੁਮਾਰ ਸ਼ਰਮਾ, ਸਤੀਸ਼ ਕਾਕਾ ਸ਼ਰਮਾ, ਸੋਮਨਾਥ ਸ਼ਰਮਾ, ਵਿਨੋਦ ਸ਼ਰਮਾ, ਕਾਲਾ ਸ਼ਰਮਾ, ਰਮੇਸ਼ ਸ਼ਰਮਾ ਸੰਘ ਸੰਚਾਲਕ, ਮਨੀਸ਼ ਮੋਨੂੰ ਸ਼ਰਮਾ, ਨਿਤਿਨ ਸ਼ਰਮਾ, ਲੋਕੇਸ਼ ਸੋਨੀ ਸ਼ਰਮਾ, ਸ਼ਸ਼ੀਕਾਂਤ ਸ਼ਰਮਾ, ਬ੍ਰਿਜੇਸ਼ ਜੋਸ਼ੀ, ਭਾਗ ਸ਼ਰਮਾ ਆਦਿ ਨੇ ਪ੍ਰੋਗਰਾਮ ਦੀ ਸਫਲਤਾ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।
ਪ੍ਰੋਗਰਾਮ ਦੇ ਅੰਤ ਵਿੱਚ ਸ਼੍ਰੀ ਬ੍ਰਾਹਮਣ ਸਭਾ ਦੇ ਸਰਪ੍ਰਸਤ ਸ਼ਿਵ ਕੁਮਾਰ ਸ਼ਰਮਾ, ਪ੍ਰਧਾਨ ਰਾਮ ਗੋਪਾਲ ਸ਼ਰਮਾ ਅਤੇ ਸੁਸ਼ੀਲ ਕੁਮਾਰ ਸ਼ਰਮਾ ਨੇ ਸਾਧਵੀ ਭੈਣ ਮਨਸਵਿਨੀ ਭਾਰਤੀ, ਭੈਣ ਰਾਇਨਾ ਭਾਰਤੀ, ਭੈਣ ਅਵਿਨਾਸ਼ ਭਾਰਤੀ, ਸ਼ਿਵਾਜੀ ਭਾਈ, ਬਨਵਾਰੀ ਲਾਲ ਆਦਿ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਦਾਇਗੀ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਬਲਦੇਵ ਸਿੰਘ, ਲੋਕ ਸਭਾ ਲਈ ਕਾਂਗਰਸੀ ਉਮੀਦਵਾਰ ਵਲੋਂ ਰੁਪਿੰਦਰ ਸਾਹੋਕੇ ਅਤੇ ਭਾਰਤੀ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਵਿਸ਼ੇਸ਼ ਤੌਰ 'ਤੇ ਆਪਣੀ ਹਾਜ਼ਰੀ ਦਰਜ ਕਰਵਾਈ।