ਮਦਨ ਲਾਲ ਬੇਦੀ ਦੀ ਯਾਦ ਵਿੱਚ ਫਰੀ ਮੈਡੀਕਲ ਚੈੱਕ ਅਪ ਕੈਂਪ 11 ਮਈ ਨੂੰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 9ਮਈ 2024 - ਬੇਦੀ ਹਸਪਤਾਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਮਦਨ ਲਾਲ ਬੇਦੀ ਜੀ ਦੀ ਯਾਦ ਵਿੱਚ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਵਾਇਆ ਜਾ ਰਿਹਾ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਬੇਦੀ ਹਸਪਤਾਲ ਦੇ ਡਾਕਟਰ ਮੁਕਲ ਬੇਦੀ ਨੇ ਦੱਸਿਆ ਕਿ ਇਹ ਫਰੀ ਮੈਡੀਕਲ ਚੈੱਕ ਅਪ ਕੈਂਪ ਉਹਨਾਂ ਦੇ ਦਾਦਾ ਜੀ ਯਾਦ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ ਦੱਸਿਆ ਕਿ ਉਹਨਾਂ ਦਾ ਸਪਨਾ ਸੀ ਕੋਈ ਇਲਾਜ ਤੋਂ ਵਾਂਝਾ ਨਾ ਰਹੇ ਇਸ ਲਈ 11 ਤਰੀਕ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਮੁਫਤ ਡਾਕਟਰੀ ਸਲਾਹ ਮੁਫਤ ਕੰਨਾਂ ਦਾ ਟੈਸਟ ਮੁਫਤ ਦਵਾਈਆਂ ਮੁਫਤ ਬਲੱਡ ਟੈਸਟ ਮੁਫਤ ਈਸੀ ਜੀ ਮੁਫਤ ਫਾਈਵ ਬਰੂ ਸਕੈਨ ਅਤੇ ਪੇਟ ਦੀ ਸਕੈਨ ਅਤੇ ਦਿਲ ਦੀ ਸਕੈਨ ਘੱਟ ਰੇਟਾਂ ਤੇ ਕੀਤੀ ਜਾਵੇਗੀ।
ਇਸ ਕੈਂਪ ਦੌਰਾਨ ਐਮਡੀ ਮੈਡੀਸਨ ਡਾਕਟਰ ਮੁਕਲ ਬੇਦੀ ਨੱਕ ਕੰਨ ਗਲੇ ਦੇ ਮਾਹਰ ਡਾਕਟਰ ਸੇਲਜਾ ਬੇਦੀ ਔਰਤਾਂ ਤੇ ਗਾਇਨੀ ਦੇ ਅਤੇ ਆਈ ਵੀ ਐਫ ਦੇ ਮਾਹਰ ਡਾਕਟਰ ਨਿਰਮਲ ਭਸੀਨ ਜਰਨਲ ਸਰਜਰੀ ਦੇ ਰਿਟਾਇਰ ਸਿਵਿਲ ਸਰਜਨ ਡਾਕਟਰ ਹਰਵਿੰਦਰ ਸਿੰਘ ਸਕੈਨਾਂ ਦੇ ਮਾਹਰ ਐਮਡੀ ਡਾਕਟਰ ਵਿਕਰਾਂਤ ਰਾਏ ਦੰਦਾਂ ਦੇ ਮਾਹਰ ਡਾਕਟਰ ਹਰਜੋਤਵੀਰ ਮਰੀਜ਼ਾਂ ਦਾ ਚੈੱਕ ਅਪ ਕਰਨਗੇ ਇਸ ਲਈ ਸਮੂਹ ਇਲਾਕੇ ਨਿਵਾਸੀਆਂ ਨੂੰ ਅਪੀਲ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਜਰੂਰਤਮੰਦ ਮਰੀਜ਼ ਇਸ ਕੈਂਪ ਦਾ ਲਾਭ ਉਠਾਉਣ