ਸਵੀਪ ਗਤੀਵਿਧੀਆਂ ਅਧੀਨ ਦੋਆਬਾ ਗਰੁੱਪ ਆਫ ਕਾਲਜ਼ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 09 ਮਈ 2024 - ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੜੋਆ ਦੇ ਇੰਚਾਰਜ਼ ਮੈਡਮ ਰੀਤੂ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਵੀਪ ਦੇ ਨੋਡਲ ਅਫਸਰ ਸ੍ਰੀ ਸਤਨਾਮ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਅਤੇ ਉਂਕਾਰ ਸਿੰੰਘ ਕੰਪਿਊਟਰ ਫੈਕਲਟੀ ਦੁਆਰਾ ਮੱੁਖ ਬੁਲਾਰਿਆਂ ਦੇ ਰੂਪ ਵਿੱਚ ਸ਼ਿਰਕਤ ਕੀਤੀ ਗਈ।
ਉਹਨਾਂ ਦੁਆਰਾ ਵਿਿਦਆਰਥੀਆਂ ਨੂੰ ਵੋਟਾਂ ਬਾਰੇ ਜਾਗਰੂਕ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ ਗਏ।ਸਵੀਪ ਦੇ ਨੋਡਲ ਅਫਸਰ ਸਤਨਾਮ ਸਿੰਘ ਦੁਆਰਾ ਵਿਿਦਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ, ਆਂਢ ਗੁਆਂਢ, ਰਿਸ਼ਤੇਦਾਰ ਅਤੇ ਪਿੰਡ ਦੇ ਵਸਨੀਕ ਵੋਟਰਾਂ ਨੂੰ ਪੰਜਾਬ ਵਿੱਚ ਪਹਿਲੀ ਜੂਨ ਨੂੰ ਆ ਰਹੇ ਲੋਕਤੰਤਰ ਦੇ ਮਹਾਂਉਤਸਵ ਵਾਲ਼ੇ ਦਿਨ ਵੋਟ ਪਾਉਣ ਲਈ ਪ੍ਰੇਰਿਤ ਕਰਨ ਅਤੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਕਹਿਣ ਅਤੇ ਚੋਣ ਕਮਿਸ਼ਨ ਦੇ ਸਲੋਗਨ “ਇਸ ਬਾਰ ਸੱਤਰ ਪਾਰ” ਦੇ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵੋਟਿੰਗ ਟਰਨ ਆਊਟ ਨੂੰ ਪਝੱਤਰ ਫੀਸਦੀ ਦੇ ਪਾਰ ਕਰਨ ਵਿੱਚ ਸਹਿਯੋਗ ਕਰਨ।ਸਵੀਪ ਟੀਮ ਦੇ ਮੈਂਬਰ ਕੰਚਨ ਅਰੋੜਾ ਨੇ ਕਿਹਾ ਕਿ ਵਿਿਦਆਰਥੀਆਂ ਨੂੰ ਧਰਮ ,ਜਾਤ ਅਤੇ ਨਸਲ ਤੋਂ ਉੱਪਰ ਉੱਠ ਕੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਵਿਿਦਆਰਥੀ 18 ਸਾਲ ਤੋਂ ਉੱਪਰ ਹਨ ਆਪਣੀ ਵੋਟ ਆਨਲਾਈਨ ਵੀ ਬਣਵਾ ਸਕਦੇ ਹਨ ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਨੇ ਬੂਥ ਪੱਧਰ ਤੇ ਮਿਲਣ ਵਾਲ਼ੀਆਂ ਸਹੂਲਤਾਂ ਤੇ ਚਾਨਣਾ ਪਾਇਆ ਜਿਵੇਂ ਕੇ ਵਿਕਲਾਂਗ ਵੋਟਰਾਂ ਲਈ ਵੀਲ੍ਹ ਚੇਅਰ, ਰੈਂਪ, ਬਰੇਲ ਲਿੱਪੀ, ਪਿੱਕ ਐਂਡ ਡਰਾਪ ਸੁਵਿਧਾ, ਬੱਚਿਆਂ ਵਾਸਤੇ ਕਰੈੱਚ ਆਦਿ।ਇਸ ਮੌਕੇ ਕੰਪਿਊਟਰ ਫੈਕਲਟੀ ਉਂਕਾਰ ਸਿੰਘ ਦੁਆਰਾ ਵਿਿਦਆਰਥੀਆਂ ਨੂੰ ਵੋਟਰ ਪ੍ਰਣ ਦਵਾਇਆ ਗਿਆ।ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੜੋਆ ਦੇ ਇੰਚਾਰਜ਼ ਮੈਡਮ ਰੀਤੂ ਦੁਆਰਾ ਆਏ ਹੋਏ ਮੁੱਖ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਿਦਆਰਥੀਆਂ ਨੂੰ ਕਿਹਾ ਕਿ ਇਸ ਵਾਰ “ਚੋਣਾਂ ਦਾ ਪਰਵ-ਦੇਸ਼ ਦਾ ਗਰਵ” ਲੋਕ ਸਭਾ ਚੋਣਾਂ ਵਿੱਚ ਆਓ ਅਸੀਂ ਸਾਰੇ ਆਪਣਾ ਬਣਦਾ ਯੋਗਦਾਨ ਪਾਈਏ।ਇਸ ਮੌਕੇ ਜੁਝਾਰ ਸਹੂੰਗੜਾ, ਨਿਰੰਜਨਜੋਤ, ਨਿਰਮਲ ਨਵਾਂਗਰਾਈ, ਸੁਰਿੰਦਰਪਾਲ ਸਿੰਘ,ਵਿਜੇ ਕੁਮਾਰ, ਨਵਨੀਤ, ਸੋਨੀਆ ਰਾਣੀ ਆਦਿ ਹਾਜ਼ਰ ਸਨ।