ਡੀਟੀਐਫ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਸ਼. ਭ.ਸ. ਨਗਰ ਅੱਗੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ
- ਮੰਗਾਂ ਨਾ ਪੂਰੀਆਂ ਹੋਣ ਤੇ 19 ਮਈ ਨੂੰ ਸਿੱਖਿਆ ਮੰਤਰੀ ਦੇ ਪਿੰਡ ਵੱਲ ਕੀਤਾ ਜਾਵੇਗਾ ਰੋਸ ਮੁਜਾਹਰਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 09 ਮਈ 2024 - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀ ਸੂਬਾ ਕਮੇਟੀ ਮੀਟਿੰਗ ਦੇ ਫੈਸਲੇ ਅਨੁਸਾਰ ਅਧਿਆਪਕਾਂ ਦੀਆਂ ਵਿਭਾਗੀ ਮੰਗਾਂ ਸੰਬੰਧੀ ਮਸਲੇ ਹੱਲ ਨਾ ਕਰਨ ਦੇ ਰੋਸ ਵਜੋਂ ਸਿੱਖਿਆ ਮੰਤਰੀ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਤਹਿਤ ਅਜ ਡੈਮੋਕਰੇਟਿਕ ਟੀਚਰਜ਼ ਫਰੰਟ ਇਕਾਈ ਸ਼ ਭ ਸ ਨਗਰ ਵੱਲੋਂ ਜਿਲਾ ਪ੍ਰਧਾਨ ਸ਼੍ਰੀ ਜਸਵਿੰਦਰ ਔਜਲਾ ਦੀ ਅਗਵਾਈ ਹੇਠ ਡੀ ਸੀ ਕੰਪਲੈਕਸ ਅੱਗੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ। ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਜ਼ਿਲਾ ਪ੍ਰਧਾਨ ਸ਼੍ਰੀ ਔਜਲਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਮੀਟਿੰਗਾਂ ਵਿੱਚ ਅਧਿਆਪਕਾਂ ਦੀਆਂ ਅਹਿਮ ਮੰਗਾਂ ਬਾਰੇ ਭਰੋਸਾ ਦੇ ਦਿੱਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਹਨਾਂ ਦੱਸਿਆ ਕਿ ਪਿਛਲੇ 13 ਸਾਲਾਂ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਨਰਿੰਦਰ ਭੰਡਾਰੀ ਅਤੇ ਪਿਛਲੇ 11 ਸਾਲ ਤੋਂ ਰੈਗੂਲਰ ਆਰਡਰਾਂ ਦੀ ਉਡੀਕ ਵਿੱਚ ਰਵਿੰਦਰ ਕੰਬੋਜ ਦੇ ਆਰਡਰ ਬਿਨਾਂ ਕਿਸੇ ਕਾਰਨ ਰੋਕੇ ਗਏ ਹਨ ਇਸੇ ਤਰ੍ਹਾਂ ਭ੍ਰਿਸਟਾਚਾਰ ਵਿੱਚ ਲਿਪਤ ਬੀਪੀਈਓ ਜਖਵਾਲੀ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ , ਪਿਕਟਿਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਛੇਵਾਂ ਤਨਖਾਹ ਕਮਿਸ਼ਨ ਦੇ ਕੇ ਮਰਜ ਨਹੀ ਕੀਤਾ ਜਾ ਰਿਹਾ, ਸਿੱਖਿਆ ਵਿਭਾਗ ਵਿੱਚ ਪਿਛਲੇ ਛੇ ਸਾਲ ਤੋਂ ਜਾਮ ਈਟੀਟੀ ਤੋਂ ਮਾਸਟਰ ਕੇਡਰ ਅਤੇ ਮਾਸਟਰ ਕੇਡਰ ਤੋਂ ਲੈਕਚਰਾਰ, ਹੈਡਮਾਸਟਰ ਅਤੇ ਪ੍ਰਿੰਸੀਪਲਾਂ ਨਾਨ ਟੀਚਿੰਗ ਤੇ ਸੀ ਅਤੇ ਵੀ ਕਾਡਰਾਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ ।
ਇਹ ਅਤੇ ਹੋਰ ਮੰਗਾਂ ਲਈ ਡੀਟੀਐਫ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵੱਲ ਮਿਤੀ 19 ਮਈ ਨੂੰ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ ਜਿਸ ਦੀ ਕੜੀ ਤਹਿਤ ਪੂਰੇ ਪੰਜਾਬ ਵਿੱਚ 1 ਮਈ ਤੋਂ ਲੈ ਕੇ 10 ਮਈ ਤੱਕ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ। ਇਸ ਦੇ ਨਾਲ ਹੀ ਅਧਿਆਪਕ ਮੰਗਾਂ ਪੂਰੀਆਂ ਕਰਨ ਲਈ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਮਾਣਯੋਗ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ ਗਿਆ। ਇਸ ਸਮੇਂ ਡੀ.ਟੀ.ਐਫ. ਦੇ ਆਗੂ ਸ਼੍ਰੀ ਮਨੋਹਰ ਲਾਲ, ਸਤਨਾਮ ਮੀਰਪੁਰ , ਚੰਦਰਸ਼ੇਖਰ ,ਅਜੇ ਚਾਹੜ ਮਜ਼ਾਰਾ, ਸ਼ੰਕਰ ਦਾਸ ਬੰਗਾ, ਭੁਪਿੰਦਰ ਸੜੋਆ ,ਅਮਰਜੀਤ ਸਿੰਘ, ਮੁਲਖ ਰਾਜ ਸ਼ਰਮਾ, ਜਗਦੀਪ ਸੈਂਪਲੇ, ਗੁਰਵਿੰਦਰ ਸਿੰਘ ,ਗੁਰਦੀਪ ਦੁਪਾਲਪੁਰ, ਬਲਵੀਰ ਰੱਕੜ , ਰਮੇਸ਼ ਠਾਕੁਰ, ਮਨਜੀਤ ਰਾਮ ਸਾਹਲੋ ,ਲਖਵੀਰ ਸਿੰਘ ਹੈਡ ਮਾਸਟਰ, ਗੁਰਪ੍ਰੀਤ ਸਿੰਘ ਹੈਡ ਮਾਸਟਰ ,ਨਰਿੰਦਰ ਲੰਗੜੋਆ ਅਤੇ ਰਣਵੀਰ ਸਿੰਘ ਆਦਿ ਅਧਿਆਪਕ ਸ਼ਾਮਿਲ ਸਨ।