ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ 8 ਮਈ ਨੂੰ ਲਾਇਆ ਜਾ ਰਿਹਾ ਖੂਨਦਾਨ ਕੈਂਪ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ, 07 ਮਈ 2024: ਡਿਪਟੀ ਕਮਿਸ਼ਨਰ, ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਰੈਡ ਕਰਾਸ ਦੇ ਬਾਨੀ ਜੀਨ ਹੈਨਰੀ ਦੁਨੰਤ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਵਿਸ਼ਵ ਰੈਡ ਕਰਾਸ ਦਿਵਸ ਮੌਕੇ ਬਲੱਡ ਬੈਂਕ, ਸਿਵਲ ਹਸਪਤਾਲ, ਫੇਜ਼-6, ਮੋਹਾਲੀ ਦੀ ਟੀਮ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ 08 ਮਈ 2024 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ ਵਿੱਖੇ ਸਵੈ-ਇਛੱਕ ਖੂਨਦਾਨ ਕੈਂਪ ਅਯੋਜਿਤ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਸਿੰਘ ਹੁੰਦਲ, ਸਹਾਇਕ ਕਮਿਸ਼ਨਰ ਕਮ-ਅਵੇਤਨੀ ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਅਪੀਲ ਕੀਤੀ ਗਈ ਕਿ ਖੂਨਦਾਨ ਕਰਨ ਸਬੰਧੀ ਵੱਧ ਚੱੜ੍ਹ ਕੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ ਜਾਵੇ। ਇਹ ਸੇਵਾ ਮਾਨਵਤਾ ਦੀ ਭਲਾਈ ਲਈ ਬਹੁਤ ਵੱਡਾ ਮਹਾਂਦਾਨ ਹੈ। ਖੂਨਦਾਨ ਮਹਾਂਦਾਨ ਅਤੇ ਉਤਮ ਦਾਨ ਹੈ, ਜਿਸ ਨਾਲ ਬਹੁਤ ਕੀਮਤੀ ਜਾਨਾਂ ਬਚਾਈਆ ਜਾ ਸਕਦੀਆਂ ਹਨ।