ਪੈਨਸ਼ਨਰਾਂ /ਮੁਲਾਜ਼ਮਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਸਬੰਧੀ ਪੈਨਸ਼ਨਰ ਇਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਲੁਧਿਆਣਾ ਦੀ ਕੋਰ ਕਮੇਟੀ ਵੱਲੋ ਅਪੀਲ
ਸੁਖਮਿੰਦਰ ਭੰਗੂ
ਲੁਧਿਆਣਾ 7 ਮਈ2024 - ਪੈਨਸ਼ਨਰ ਇਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਲੁਧਿਆਣਾ ਦੀ ਕੋਰ ਕਮੇਟੀ ਦੀ ਮੀਟਿੰਗ ਸ੍ਰੀ ਦਲੀਪ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋਈ ਜਿਸ ਵਿਚ ਸ੍ਰੀ ਸੁਸ਼ੀਲ ਕੁਮਾਰ ਮੁਖ ਸਲਾਹਕਾਰ ਸ੍ਰੀ ਰਜਿੰਦਰ ਕੁਮਾਰ ਵਿੱਤ ਸਕਤਰ, ਸ੍ਰੀ ਗੁਰਦਿਆਲ ਸਿੰਘ ਸੀਨੀਅਰ ਵਾਈਸ ਚੇਅਰਮੈਨ,ਸ਼੍ਰੀ ਮੇਜਰ ਸਿੰਘ ਨੱਤ ਵਾਈਸ ਚੇਅਰਮੈਨ,ਸ੍ਰੀ ਨਿਰਮਲ ਸਿੰਘ ਲਲਤੋਂ ਜਨਰਲ ਸਕਤਰ ਅਤੇ ਸ੍ਰੀ ਦੀਪਿੰਦਰ ਸਿੰਘ ਗਰੇਵਾਲ ਮੁਖ ਜਥੇਬੰਦਕ ਸਕਤਰ ਹਾਜਰ ਹੋਏ ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਮੂਹ ਪੈਨਸ਼ਨਰਾਂ ਨੂੰ ਜਾਗਰਤ ਕੀਤਾ ਜਾਵੇ ਕਿ ਉਹ ਲੋਕ ਸਭਾ ਦੀਆਂ ਚੋਣਾਂ ਵਿਚ ਆਪਣੀ ਜਮੀਰ ਦੀ ਆਵਾਜ਼ ਨੂੰ ਮੁੱਖ ਰਖਦੇ ਹੋਏ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸਹੀ ਉਮੀਦਵਾਰ ਦੀ ਚੋਣ ਕਰਕੇ ਵੋਟ ਦਾ ਇਸਤੇਮਾਲ ਕਰਨ। ਕਿਉਂਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀ ਪਿਛਲੇ ਦੋ ਸਾਲਾਂ ਦੌਰਾਨ ਇਕ ਵੀ ਮੰਗ ਨਹੀ ਮੰਨੀ ਗਈ ਹੈ ਅਤੇ ਨਾਂ ਹੀ ਚੋਣਾਂ ਦੌਰਾਨ ਪੈਨਸ਼ਨਰਾਂ ਨਾਲ ਕੀਤੇ ਗਏ ਵਾਇਦੇ ਪੂਰੇ ਕੀਤੇ ਗਏ ਹਨ ।
ਇਥੋ ਤਕ ਕਿ ਪਿਛਲੇ ਸਾਲ ਮਈ ਮਹੀਨੇ ਵਿਚ ਪੈਨਸ਼ਨਰ ਭਵਨ ਦੀ ਲੀਡਰਸ਼ਿਪ ਵਲੋਂ ਜਿਲ੍ਹਾ ਲੁਧਿਆਣਾ ਦੇ ਸਮੂੰਹ ਵਿਧਾਇਕ ਸਾਹਿਬਾਨ ਨੂੰ ਡੈਪੂਟੇਸ਼ਨ ਦੇ ਰੂਪ ਵਿਚ ਆਪਣੀਆਂ ਹੱਕੀ ਮੰਗਾ ਸਬੰਧੀ ਮੰਗ ਪੱਤਰ ਦਿੱਤੇ ਸਨ ਮੌਕੇ ਤੇ ਸਾਰੇ ਵਿਧਾਇਕਾਂ ਵਲੋਂ ਵਿਸ਼ਵਾਸ ਦਵਾਇਆ ਗਿਆ ਸੀ ਕਿ ਇਹ ਮੰਗ ਪੱਤਰ ਸਰਕਾਰ ਨੂੰ ਭੇਜ ਕੇ ਇਸ ਉਪਰ ਯੋਗ ਕਾਰਵਾਈ ਕਰਨ ਲਈ ਲਿਖ ਦਿੱਤਾ ਜਾਵੇਗਾ। ਪਰ ਅਜੇ ਤਕ ਕੋਈ ਮੰਗ ਪੂਰੀ ਨਹੀ ਹੋਈ ਜਿਸ ਕਾਰਨ ਪੈਨਸ਼ਨਰਾਂ/ਮੁਲਾਜਮਾਂ ਦੇ ਮਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਗਾਂ ਦਾ ਵੇਰਵਾ ਦਸਦਿਆਂ ਕਿਹਾ ਕਿ
1 ਛੇਵੇਂ ਪੰਜਾਬ ਪੇ ਕਮਿਸ਼ਨ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਅਤੇ ਪਿਛਲੀ ਸਰਕਾਰ ਦੀ ਕੈਬਨਿਟ ਵਲੋਂ ਪ੍ਰਵਾਨਤ ਕੀਤੇ 2.59 ਦੇ ਫੈਕਟਰ ਨੂੰ ਲਾਗੂ ਨਾਂ ਕਰਨ ਸਬੰਧੀ।
2. ਪੈਨਸ਼ਨਰਾਂ/ਮੁਲਾਜ਼ਮਾਂ ਨੂੰ ਮਿਤੀ 01.01.2016 ਤੇ 30.06.2021 ਤਕ ਦਾ ਬਕਾਇਆ ਨਾਂ ਦੇਣ ਸਬੰਧੀ।
3. ਮਹਿੰਗਾਈ ਭੱਤੇ ਦੀਆਂ 232 ਮਹੀਨੇ ਦਾ ਬਕਾਇਆ ਅਤੇ ਮਹਿੰਗਾਈ ਭੱਤਾ 38 ਫੀਸਦੀ ਤੋਂ ਵਧਾ ਕੇ 50 ਫੀਸਦੀ ਨਾਂ ਦੇਣ ਸੰਬੰਧੀ।
4. ਮਿਤੀ 01.01.16 ਤੋ 30.06.21 ਦੌਰਾਨ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਪੈਨਸ਼ਨਰੀ ਲਾਭ ਰਿਵਾਇਜ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਨਾਂ ਕਰਨ ਸਬੰਧੀ।
5. ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾਂ ਕਰਨ ਸਬੰਧੀ।
ਇਸੇ ਤਰ੍ਹਾਂ ਕੇਂਦਰ ਸਰਕਾਰ ਵਲੋਂ ਵੀ · ਪੁਰਾਣੀ ਪੈਨਸ਼ਨ ਸਕੀਮ ਅਤੇ ਆਉਣ ਵਾਲੇ ਸਮੇਂ ਦਾ ਪੇ ਕਮਿਸ਼ਨ ਨਿਯੁਕਤ ਕਰਨ ਸਬੰਧੀ ਕੋਰੀ ਨਾਂਹ ਕਰਨ ਬਾਰੇ ਇਸ ਤਰ੍ਹਾਂ ਦੋਵੇਂ ਹੀ ਸਰਕਾਰਾਂ ਵਲੋਂ ਪੈਨਸ਼ਨਰਾਂ/ਮੁਲਾਜ਼ਮਾਂ ਦੇ ਵਿਰੁਧ ਨਾਂਹ ਪੱਖੀ ਫੈਸਲੇ ਲਏ ਜਾ ਰਹੇ ਹਨ। ਇਸਦਾ ਢੁਕਵਾਂ ਜਵਾਬ ਦੇਣ ਲਈ ਆਪਣੀ ਵੋਟ ਦਾ ਸਹੀ ਇਸਤੇਮਾਲ ਕੀਤਾ ਜਾਵੇ।
ਜੇਕਰ 2.59 ਦਾ ਫੈਕਟਰ ਨਹੀ ,ਜੇਕਰ ਪੇ ਕਮਿਸ਼ਨ ਦਾ ਬਕਾਇਆ ਨਹੀ ,ਜੇਕਰ ਡੀ.ਏ ਨਹੀ, ਜੇਕਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀ ਤਾਂ ਵੋਟ ਨਹੀ ਅਜ ਦੀ ਮੀਟਿੰਗ ਵਿਚ ਸ੍ਰੀ ਰਜਿੰਦਰ ਸਿੰਘ ਲਲਤੋਂ ਡਾ. ਮਹਿੰਦਰ ਕੁਮਾਰ ਸਾਰਦਾ, ਸ੍ਰੀ ਕੁਲਵੰਤ ਸਿੰਘ, ਸ੍ਰੀ ਪਵਿੱਤਰ ਸਿੰਘ, ਸੀ
ਮਦਨ ਲਾਲ, ਸ੍ਰੀ ਕੁਲਭੂਸ਼ਣ,ਸ਼੍ਰੀ ਸੁਨੀਲ ਕੁਮਾਰ ਸੂਦ,ਸ੍ਰੀ ਪਰਮਜੀਤ ਸੱਪਲ, ਸ੍ਰੀ ਹਰਦਵਾਰੀ ਲਾਲ ਸ਼ਰਮਾ ਆਦਿ ਹਾਜਰ ਸਨ।