ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੇ ਰੋਕਣ 'ਤੇ ਹੋਏ ਲੜਾਈ-ਝਗੜੇ ਵਿੱਚ ਇੱਕ ਦੀ ਮੌਤ
ਤਰਨਤਾਰਨ, 2 ਮਈ 2024 - ਤਰਨਤਾਰਨ ਚ ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੇ ਰੋਕਣ ਤੇ ਲੜਾਈ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੁਨੀਲ ਪੁੱਤਰ ਰੌਣਕੀ ਰਾਮ ਵਾਸੀ ਝੁੱਗੀਆਂ ਮੁਰਾਦਪੁਰਾ ਜੋ ਪੀਰ ਦੀ ਦਰਗਾਹ ਨਜ਼ਦੀਕ ਖੜਾ ਸੀ ਤਾਂ ਉਸਦੇ ਕੋਲ ਹੀ ਬਲਦੇਵ ਸਿੰਘ ਪੁੱਤਰ ਦੀਪਕ ਅਤੇ ਗੈਵੀ ਪੁੱਤਰ ਸ਼ੰਭੂ ਵਾਸੀ ਝੁੱਗੀਆਂ ਮੁਰਾਦਪੁਰ ਸਿਗਰਟ ਪੀ ਰਹੇ ਸਨ। ਸੁਨੀਲ ਨੇ ਦੋਵਾਂ ਨੂੰ ਸਿਗਰਟ ਨਾ ਪੀਣ ਦਾ ਕਿਹਾ ਇਸ ਤੋਂ ਬਾਅਦ ਦੋਵਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਸੁਨੀਲ ਦੇ ਸਿਰ ਇੱਟ ਲੱਗਣ ਨਾਲ ਮੌਤ ਹੋ ਗਈ।