ਜੁਗਾੜੂ ਰੇਹੜੀ ਤੇ ਚਾਰ ਮੋਟਰ ਸਾਈਕਲਾਂ ਸਮੇਤ ਤਿੰਨ ਕਾਬੂ, ਪਰਚਾ ਦਰਜ, ਚੋਰੀ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ
ਮਨਜੀਤ ਸਿੰਘ ਢੱਲਾ
ਜੈਤੋ , 2 ਮਈ 2024 - ਸੁਖਦੀਪ ਸਿੰਘ ਡੀ.ਐਸ.ਪੀ ਜੈਤੋ ਜੀ ਦੀ ਯੋਗ ਅਗਵਾਈ ਹੇਠ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ, ਥਾਣਾ ਜੈਤੋ ਦੀ ਪੁਲਿਸ ਪਾਰਟੀ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਦੀ ਅਗਵਾਈ ਹੇਠ ਮੋਟਰਸਾਇਕਲ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਨਾਂ ਜੈਤੋ ਦੇ ਐਸ਼ ਐਚ ਓ ਗੁਰਮੇਹਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਿਤੀ 26-04-2024 ਨੂੰ ਲਾਜਪੱਤ ਰਾਏ ਗਰਗ ਪੁੱਤਰ ਹਰਬੰਸ ਲਾਲ ਵਾਸੀ ਰੋਮਾਣਾ ਸਟਰੀਟ ਵੱਲੋ ਆਪਣਾ ਮੋਟਰਸਾਇਕਲ ਸੀ.ਡੀ ਡੀਲਕਸ ਘਰੋ ਅੱਗੋ ਚੋਰੀ ਹੋਣ ਸਬੰਧੀ ਇੱਕ ਦਰਖਾਸਤ ਥਾਣਾ ਜੈਤੋ ਦਿੱਤੀ ਸੀ ਜਿਸ ਤੇ ਨਾਮਾਲੂਮ ਵਿਅਕਤੀ ਖਿਲਾਫ ਮੁਕੱਦਮਾ ਨੰਬਰ 65 ਮਿਤੀ 26-4-2024 ਅ/ਧ 379 ਆਈ ਪੀ ਸੀ ਥਾਣਾ ਜੈਤੋ ਦਰਜ ਕੀਤਾ ਗਿਆ ਸੀ ।
ਤਫਤੀਸ ਦੋਰਾਨ ਸੁਖਵਿੰਦਰ ਸਿੰਘ ਉਰਫ ਕਾਲਾ ਪੁੱਤਰ ਗੁਰਮੇਲ ਸਿੰਘ ਵਾਸੀ ਬਾਲਮੀਕ ਕਲੋਨੀ ਜੈਤੋ ਦੇ ਬਿਆਨ ਦੇ ਅਧਾਰ ਪਰ ਨਿਮਨ ਦਰਜ ਵਿਅਕਤੀਆ ਨੂੰ ਨਾਮਜਦ ਕੀਤਾ ਗਿਆ ।ਜਿੰਨਾ ਨੂੰ ਸ.ਥਾ ਸਿਕੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਨੇੜੇ ਦਬੜੀਖਾਨਾ ਲਿੰਕ ਰੋਡ ਬਾਜਾਖਾਨਾ ਰੋਡ ਜੈਤੋ ਤੋ ਕਾਬੂ ਕੀਤਾ ਗਿਆ।ਹੁਣ ਤੱਕ ਦੋਸੀਆਨ ਪਾਸੋ ਇੱਕ ਮੋਟਰਸਾਇਕਲ ਜਗਾੜੂ ਰੇਹੜੀ ਅਤੇ 04 ਹੋਰ ਚੋਰੀ ਦੇ ਮੋਟਰਸਾਇਕਲ ਬਰਾਮਦ ਕੀਤੇ ਜਾ ਚੁੱਕੇ ਹਨ ।
ਗ੍ਰਿਫਤਾਰ ਕੀਤੇ ਵਿਅਤੀਆਂ ਵਿਜੈ ਕੁਮਾਰ ਪੁੱਤਰ ਮਦਨ ਲਾਲ ਵਾਸੀ ਧਾਨਕ ਬਸਤੀ ਜੈਤੋ ਥਾਣਾ ਜੈਤੋ ਜਿਲਾ ਫਰੀਦਕੋਟ, . ਪਾਲਾ ਰਾਮ ਪੁੱਤਰ ਪ੍ਰੋਸ਼ਤਮ ਲਾਲ ਵਾਸੀ ਪੀਰਖਾਨਾ ਬਸਤੀ ਗੋਨਿਆਣਾ ਮੰਡੀ ਜਿਲਾ ਬਠਿੰਡਾ, ਗਣਪਤ ਮੀਆ ਪੁੱਤਰ ਸੂਰਤ ਰਾਮ ਵਾਸੀ ਗਲੀ ਨੰਬਰ 01 ਸੁਖਚੈਨਪੁਰਾ ਬਸਤੀ ਜੈਤੋ ਥਾਣਾ ਜੈਤੋ ਜਿਲਾ ਫਰੀਦਕੋਟ ਪਾਸੋਂ ਮੋਟਰਸਾਈਕਲ ਸੀ.ਡੀ ਡੀਲਕਸ ਨੰਬਰੀ ਪੀਬੀ 62-8027 ( ਖੁੱਲਿਆ ਹੋਇਆ ) · ਇੱਕ ਜਗਾੜੂ ਰੇਹੜੀ ਮੋਟਰਸਾਇਕਲ ਸਪਲੈਡਰ ਨੰਬਰੀ ਪੀਬੀ 62-ਅ-4710 · ਮੋਟਰਸਾਇਕਲ ਹੀਰੋ ਹਾਂਡਾ ਸੀ.ਡੀ ਡੀਲਕਸ ਰੰਗ ਕਾਲਾ ਬਿੰਨਾ ਨੰਬਰੀ (ਚੈਸੀ ਨੰਬਰ mblha11ee89a23877, ਇੰਜਣ ਨੰਬਰ - ha11ea89a5q692) · ਮੋਟਰਸਾਇਕਲ ਹੀਰੋ ਹਾਂਡਾ ਸੀ.ਡੀ ਡੀਲਕਸ ਰੰਗ ਕਾਲਾ ਬਿੰਨਾ ਨੰਬਰੀ (ਚੈਸੀ ਨੰਬਰ mblha11eh99fq1319, ਇੰਜਣ ਨੰਬਰ -ha11ea19f29943) · ਮੋਟਰਸਾਇਕਲ ਬਜਾਜ ਪਲਟੀਨਾ ਨੰਬਰੀ ਪੀਬੀ 03ac 6593 ਰੰਗ ਕਾਲਾ ਬਰਾਮਦ ਕੀਤਾ ਗਿਆ ਹੈ ।