ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਸਮਾਣਾ ਦੀਆਂ ਕਮੇਟੀਆਂ ਦਾ ਹੋਇਆ ਗਠਨ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ/ਸਮਾਣਾ 30 ਅਪ੍ਰੈਲ 2024:- ਅਧਿਆਪਕ ਹਿੱਤਾਂ ਲਈ ਮੋਹਰੀ ਕਤਾਰ ਵਿੱਚ ਲੜਨ ਵਾਲੀ ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਪਟਿਆਲਾ ਇਕਾਈ ਬਲਾਕ ਸਮਾਣਾ ਦੋ ਅਤੇ ਸਮਾਣਾ ਤਿੰਨ ਦੀਆਂ ਇਕਾਈਆਂ ਦਾ ਗਠਨ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਦੀ ਪ੍ਰਧਾਨਗੀ ਅਤੇ ਬਲਾਕ ਸਮਾਣਾ -2 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਅਤੇ ਬਲਾਕ ਸਮਾਣਾ -3 ਦੇ ਪ੍ਰਧਾਨ ਗੁਰਵਿੰਦਰ ਸਿੰਘ ਖੰਗੂੜਾ ਦੀ ਅਗਵਾਈ ਵਿੱਚ ਕਮੇਟੀਆਂ ਦਾ ਗਠਨ ਹੋਇਆ। ਇਸ ਖਾਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਅੰਮੀਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਚੋਣ ਵੱਡੀ ਖਾਸੀਅਤ ਇਹ ਰਹੀ, ਕਿ ਵੱਡੀ ਗਿਣਤੀ ਵਿੱਚ ਅਧਿਆਪਕ ਦੇ ਨਾਲ ਨਾਲ ਔਰਤ ਅਧਿਆਪਕਾਂਵਾਂ ਨੇ ਵੀ ਭਾਗ ਲਿਆ।ਵੱਖ ਵੱਖ ਬੁਲਾਰਿਆਂ ਗੁਰਪ੍ਰੀਤ ਸਿੰਘ ਅੰਮੀਵਾਲ ,ਜਸਵਿੰਦਰ ਸਿੰਘ ਸਮਾਣਾ,ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ, ਸੀਨੀਅਰ ਆਗੂ ਰਣਜੀਤ ਸਿੰਘ ਮਾਨ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਭੀਮ ਸਿੰਘ, ਗੁਰਵਿੰਦਰ ਸਿੰਘ, ਕੰਵਲ ਨੈਨ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲਾ ਕਨਵੀਨਰ ਹਿੰਮਤ ਸਿੰਘ, ਦੀਦਾਰ ਸਿੰਘ,ਮਨਜਿੰਦਰ ਸਿੰਘ ਗੋਲਡੀ, ਸਰਬਜੀਤ ਸਿੰਘ ਸਾਬਕਾ ਜਿਲਾ ਪ੍ਰਧਾਨ ਮੋਗਾ, ਗੁਰਪ੍ਰੀਤ ਸਿੰਘ ਸਿੱਧੂ ,ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਸਮਾਣਾ ਦੇ ਪ੍ਰਧਾਨ ਨਾਥ ਸਿੰਘ ਬੁਜਰਕ ਨੇ ਆਏ ਹੋਏ ਸਾਥੀਆਂ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਦੇ ਗੌਰਵਮਈ ਇਤਿਹਾਸ ਬਾਰੇ ਦੱਸਿਆ ਅਤੇ ਪੁਰਾਣੀ ਪੈਨਸ਼ਨ ਲਈ ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਲਈ ਤੇ ਸਰਕਾਰ ਦੁਆਰਾ ਲਗਾਤਾਰ ਖੋਹੇ ਜਾ ਰਹੇ ਭਤਿਆਂ ਨੂੰ ਬਹਾਲ ਕਰਾਉਣ ਲਈ ਸੰਘਰਸ਼ ਕਰਨ ਦਾ ਹੋਕਾ ਦਿੱਤਾ। ਏਪੀਪੀਟੀ ਦੇ ਸੂਬਾ ਜਨਰਲ ਸਕੱਤਰ ਕਰਮਿੰਦਰ ਸਿੰਘ ਤਲਵੰਡੀ ਮਲਕ ਨੇ ਵੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਉਣ ਲਈ ਸੰਘਰਸ਼ ਵਿੱਚ ਪੂਰਾ ਦੇਣ ਲਈ ਕਿਹਾ। ਇਸ ਮੌਕੇ 6635 ਦੇ ਜਿਲ੍ਾ ਪ੍ਰਧਾਨ ਰਾਜਵਿੰਦਰ ਸਿੰਘ ਭਿੰਡਰ ਵੀ ਸ਼ਾਮਿਲ ਰਹੇ।ਬਲਾਕ ਸਮਾਣਾ- 2 ਲਈ ਗੁਰਪ੍ਰੀਤ ਸਿੰਘ ਸਿੱਧੂ ਬਲਾਕ ਪ੍ਰਧਾਨ, ਜਨਰਲ ਸਕੱਤਰ ਜੁਗਪ੍ਰਗਟ ਸਿੰਘ, ਸੀਨੀਅਰ ਮੀਤ ਪ੍ਰਧਾਨ ਧਰਮਿੰਦਰ ਸ਼ਰਮਾ ਧਨੇਠਾ, ਕੈਸ਼ੀਅਰ ਜਤਿੰਦਰ ਵਰਮਾ, ਪ੍ਰੈਸ ਸਕੱਤਰ ਵਰਿੰਦਰ ਸਿੰਘ ਮਰੋੜ੍ਹੀ ,ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਤਰਖਾਣ ਮਾਜਰਾ ਦੀ ਚੋਣ ਕੀਤੀ ਗਈ।ਬਲਾਕ ਸਮਾਣਾ -3 ਲਈ ਗੁਰਵਿੰਦਰ ਸਿੰਘ ਖੰਗੂੜਾ ਬਲਾਕ ਪ੍ਰਧਾਨ ਦੇ ਨਾਲ ਜਨਰਲ ਸਕੱਤਰ ਮਲਕੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਘੱਗਾ , ਜਥੇਬੰਦਕ ਸਕੱਤਰ ਬਲਜਿੰਦਰ ਸਿੰਘ ਬਿੱਲੂ ,ਮੀਤ ਪ੍ਰਧਾਨ ਮਨਿੰਦਰ ਸਿੰਘ ,ਕੈਸ਼ੀਅਰ ਸੁਰੇਸ਼ ਕੁਮਾਰ, ਪ੍ਰੈਸ ਸਕੱਤਰ ਪ੍ਰਭਾਤ ਵਰਮਾ, ਸਹਾਇਕ ਪ੍ਰੈਸ ਸਕੱਤਰ ਰਿਪੂਦਮਨ ਘੱਗਾ ,ਮੀਡੀਆ ਇੰਚਾਰਜ ਸ਼੍ਰੀ ਧੀਰਜ ਕੁਮਾਰ ਦੀ ਚੋਣ ਕੀਤੀ ਗਈ।ਇਸ ਮੌਕੇ ਸ਼ਿਵ ਕੁਮਾਰ ਧਨੇਠਾ ਅਤੇ ਹਰਵਿੰਦਰ ਸਿੰਘ ਸੰਧੂ ਦੀ ਜਿਲਾ ਕਮੇਟੀ ਮੈਂਬਰ ਦੀ ਚੋਣ ਵੀ ਕੀਤੀ ਗਈ । ਸਟੇਜ ਦੀ ਭੂਮਿਕਾ ਸੀਨੀਅਰ ਮੀਤ ਪ੍ਰਧਾਨ ਕਮਲ ਨੈਣ ਜੀ ਵੱਲੋਂ ਬਾਖੂਬੀ ਨਿਭਾਈ ਗਈ।