1313 ਯੂਨਿਟ ਖੂਨ ਇਕੱਤਰ ਕਰਨ ਦੇ ਮਿੱਥੇ ਟੀਚੇ ਦੀ ਪੂਰਤੀ ਲਈ ਮੀਟਿੰਗ
ਦੀਪਕ ਗਰਗ
ਕੋਟਕਪੂਰਾ, 30 ਅਪੈ੍ਰਲ 2024 :- ਬੀਤੀ 26 ਅਪ੍ਰੈਲ ਨੂੰ ਪੀਬੀਜੀ ਵੈਲਫੇਅਰ ਕਲੱਬ ਵਾਲੋ ਚੈਅਰਮੈਨ ਬਲਜੀਤ ਖੀਵਾ ਅਤੇ ਪ੍ਰਧਾਨ ਰਾਜੀਵ ਮਲਿਕਦੀ ਅਗਵਾਈ ਹੇਠ ਕਲੱਬ ਦੀ 15ਵੀਂ ਵਰੇਗੰਢ ਨੂੰ ਸਮਰਪਿਤ ਇਕ ਵਿਸ਼ਾਲ ਖੂਨਦਾਨ ਕੈਂਪ ਮਿਤੀ 30 ਜੂਨ 2024 ਨੂੰ ਸਥਾਨਕ ਸੰਗਮ ਪੈਲਸ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ’ਚ ਸੰਸਥਾ ਵਲੋਂ 1313 ਖੂਨਦਾਨੀਆਂ ਵਲੋਂ ਖੂਨ ਦਾਨ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸਨੀ ਅਤੇ ਪਿੰਡਾਂ ਦੇ ਪ੍ਰਧਾਨ ਅਮਨ ਗੁਲਾਟੀ ਨੇ ਦੱਸਿਆ ਕਿ ਇਸ ਦਿਹਾੜੇ ਨੂੰ ਸਮਰਪਿਤ ਪਿਛਲੇ ਸਾਲ ਵੀ ਸੰਸਥਾ ਵਲੋਂ ਸੰਗਮ ਪੈਲਸ ਵਿਖੇ ਹੀ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਵਿਚ ਫਰੀਦਕੋਟ ਜਿਲੇ ਦੇ ਖੂਨਦਾਨੀਆਂ ਦੇ ਸਹਿਯੋਗ ਨਾਲ 1050 ਖੂਨਦਾਨੀਆਂ ਨੇ ਆਪਣੇ ਖੂਨਦਾਨ ਕੀਤਾ ਗਿਆ ਸੀ ਜੋ ਕਿ ਕੈਂਸਰ, ਥੈਲੇਸੀਮੀਆ ਬੱਚਿਆਂ ਅਤੇ ਗਰਭਵਤੀ ਅਨੀਮੀਆ ਔਰਤਾਂ ਦੇ ਲਈ ਸਮਰਪਿਤ ਸੀ। ਓਸੇ ਵਾਂਗ ਹੀ ਇਸ ਸਾਲ ਵੀ ਵਿਸ਼ਾਲ ਖੂਨਦਾਨ ਕੈਂਪ “ਮੇਲਾ ਖੂਨਦਾਨੀਆਂ ਦਾ’’ ਲਾਇਆ ਜਾ ਰਿਹਾ ਹੈ ਜਿਸ ਲਈ ਪੂਰੀ ਟੀਮ ਵਲੋਂ ਸ਼ਹਿਰ ਕੋਟਕਪੁਰਾ, ਫਰੀਦਕੋਟ, ਜੈਤੋ ਅਤੇ ਆਲੇ ਦੁਆਲੇ ਦੇ ਪਿੰਡ ਵਾਲਿਆਂ ਨੂੰ ਵੱਧ ਤੋਂ ਵੱਧ ਆਪਣਾ ਸਹਿਯੋਗ ਦੇ ਕੇ ਖੂਨਦਾਨ ਕਰਨ ਲਈ ਬੇਨਤੀ ਵੀ ਕੀਤੀ ਗਈ ਹੈ। ਕੈਂਪ ਇੰਚਾਰਜ ਰਵੀ ਅਰੋੜਾ ਅਤੇ ਉਦੇ ਰਣਦੇਵ ਨੇ ਦੱਸਿਆ ਕਿ ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਆਉਣ ਵਾਲੇ ਸਮੇ ਵਿਚ ਟੀਮ ਮੈਂਬਰਾਂ ਵਲੋਂ ਛੋਟੀਆਂ ਛੋਟੀਆਂ ਟੀਮਾਂ ਬਣਾ ਕੇ ਕੋਟਕਪੂਰਾ ਅਤੇ ਨਾਲ ਲੱਗਦੇ ਪਿੰਡ ਵਿਚ ਜਾ ਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ ਅਤੇ ਜੋ ਓਹਨਾ ਦੇ ਮਨ ਅੰਦਰ ਖੂਨਦਾਨ ਕਰਨ ਪ੍ਰਤੀ ਕੋਈ ਡਰ ਜਾਂ ਹੋਰ ਪ੍ਰੇਸ਼ਾਨੀ ਹੋਵੇਗੀ ਉਸ ਦਾ ਹਲ ਵੀ ਸੰਸਥਾ ਵਲੋਂ ਕੀਤਾ ਜਾਵੇਗਾ ਜਿਵੇ ਕਿ ਦੂਰ ਦਰਾਡੇ ਪਿੰਡਾਂ ਵਿੱਚੋ ਆ ਰਹੇ ਖੂਨਦਾਨੀ ਵੀਰਾਂ ਭੈਣਾਂ ਲਈ ਲੈ ਕੇ ਆਉਣ ਅਤੇ ਵਾਪਸ ਛੱਡ ਕੇ ਆਉਣ ਲਈ ਵਾਹਨਾਂ ਦਾ ਇੰਤਜਾਮ ਵੀ ਖਾਸ ਤੋਰ ਤੇ ਸੰਸਥਾ ਵਲੋਂ ਹੀ ਕੀਤਾ ਜਾਵੇਗਾ। ਇਸ ਦੌਰਾਨ ਵਰਿੰਦਰ ਕਟਾਰੀਆ, ਮੈਡਮ ਮੰਜੂ ਬਾਲਾ, ਮੈਡਮ ਨੀਰੂ ਪੂਰੀ, ਮੈਡਮ ਮਾਨਸੀ ਕਾਲੜਾ, ਮੈਡਮ ਕਾਜਲ ਅਰੋੜਾ, ਰਕੇਸ਼ ਕੁਮਾਰ, ਗੁਰਪ੍ਰੀਤ ਗੋਪੀ, ਦੀਪਕ ਧਵਨ, ਪਵਨ ਭਾਰਤੀ, ਜਸ਼ਨ ਮੱਕੜ, ਚਿਮਨ ਲਾਲ, ਗੌਰਵ ਗਲ੍ਹੋਤਰਾ ਵੀ ਹਾਜ਼ਰ ਸਨ।