ਬੱਸ ਸਟੈਂਡ ਫਰੀਦਕੋਟ ਵਿਖੇ ਖੂਨ ਦਾਨ ਕੈਂਪ ਅੱਜ, ਲੱਕੀ ਡਰਾਅ ਰਾਹੀਂ ਖੂਨ ਦਾਨੀਆਂ ਨੂੰ ਮਿਲਣਗੇ ਅਟੈਚੀ ਕੇਸ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 28 ਅਪ੍ਰੈਲ 2024 - ਕਿ੍ਰਸ਼ਨਾਂਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਵੱਲੋਂ ਪੰਜਾਬ ਰੋਡਵੇਜ ਟਰਾਂਸਪੋਰਟ ਕਾਰਪੋਰੇਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਬੱਸ ਸਟੈਂਡ ਫਰੀਦਕੋਟ ਵਿਖੇ 29 ਅਪ੍ਰੈਲ ਨੂੰ ਸਵੇਰੇ 10:00 ਤੋਂ 3:00 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪਿ੍ਰੰਸੀਪਲ ਸੁਰੇਸ ਅਰੋੜਾ ਨੇ ਦੱਸਿਆ ਕਿ ਖੂਨ ਦਾਨ ਲਹਿਰ ਨੂੰ ਅੱਗੇ ਵਧਾਉਣ ਦੇ ਮਨੋਰਥ ਨਾਲ ਖੂਨ ਦਾਨੀਆਂ ਲਈ ਲੱਕੀ ਡਰਾਅ ਕੱਢਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਇਸ ਕੈਂਪ ਦੌਰਾਨ ਖੂਨਦਾਨ ਕਰਨਗੇ ਉਨ੍ਹਾਂ ਲਈ ਇੱਕ ਲੱਕੀ ਡਰਾਅ ਕੱਢਿਆ ਜਾਵੇਗਾ। ਜਿੰਨ੍ਹਾਂ ਦੋ ਖੂਨ ਦਾਨੀਆਂ ਦਾ ਲੱਕੀ ਡਰਾਅ ਨਿਕਲੇਗਾ ਉਹਨਾ ਨੂੰ 22 ਇੰਚ ਦੇ ਅਟੈਚੀ ਕੇਸ ਇਨਾਮ ਵਜੋਂ ਦਿੱਤੇ ਜਾਣਗੇ। ਹਰੇਕ ਖੂਨ ਦਾਨੀ ਨੂੰ ਪ੍ਰੰਸ਼ਸ਼ਾ ਪੱਤਰ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਕਮਲ ਬੱਸੀ ਅਤੇ ਪ੍ਰੋਜੈਕਟ ਚੇਅਰਮੈਨ ਰਜਵੰਤ ਸਿੰਘ ਗਿੱਲ ਹੋਣਗੇ। ਸਰਕਾਰੀ ਹਸਪਤਾਲ ਕੋਟਕਪੂਰਾ ਦੀ ਬੱਲਡ ਬੈਂਕ ਦੀ ਟੀਮ ਇਸ ਕੈਂਪ ਦੌਰਾਨ ਖੂਨ ਇਕੱਤਰ ਕਰੇਗੀ। ਕੈਂਪ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।