ਕਰ ਭਲਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਵੱਲੋਂ ਲਗਾਏ ਕੈਂਪ ’ਚ 152 ਖੂਨਦਾਨੀਆਂ ਨੇ ਸਵੈਇੱਛਾ ਨਾਲ ਖੂਨਦਾਨ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 28 ਅਪ੍ਰੈਲ 2024 - ਸਮਾਜ ਸੇਵਾ ਖੇਤਰ ’ਚ ਨਿਰੰਤਰ ਸ਼ਲਾਘਾਯੋਗ ਕੰਮ ਕਰਨ ਵਾਲੇ ਕਰ ਭਲਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਖੂਨਦਾਨੀਆਂ ਨੂੰ ਆਸ਼ੀਰਵਾਦ ਦੇਣ ਲਈ ਮਿਊਂਸਪਲ ਕਮਿਸ਼ਨਰ ਗੁਰਤੇਜ ਸਿੰਘ ਤੇਜਾ, ਹੈੱਲਥ ਫ਼ਾਰ ਆਲ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਡਾ.ਵਿਸ਼ਵਦੀਪ ਗੋਇਲ, ਬਾਬਾ ਸ਼੍ਰੀ ਚੰਦ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਰਜਿੰਦਰ ਦਾਸ ਰਿੰਕੂ ਹਾਜ਼ਰ ਹੋਏ। ਇਸ ਮੌਕੇ ਕਲੱਬ ਦੇ ਪ੍ਰਧਾਨ ਜਗਮੀਤ ਸਿੰਘ ਸੰਧੂ ਨੇ ਪਹੁੰਚੇ ਮਹਿਮਾਨਾਂ, ਖੂਨਦਾਨੀਆਂ, ਡਾਕਟਰ ਸਾਹਿਬਾਨ ਦੀ ਟੀਮ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਉਨ੍ਹਾਂ ਦੇ ਕਲੱਬ ਦਾ ਦੂਜਾ ਵਿਸ਼ਾਲ ਖੂਨਦਾਨ ਕੈਂਪ ਹੈ। ਪਹਿਲੇ ਕੈਂਪ ’ਚ 140 ਯੂਨਿਟ ਖੂਨਦਾਨ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਲੱਬ ਵੱਲੋਂ ਹਰ ਰੋਜ਼ 3 ਤੋਂ 5 ਤੱਕ ਲੋੜਵੰਦ ਮਰੀਜ਼ਾਂ ਲਈ ਕਲੱਬ ਵੱਲੋਂ ਖੂਨਦਾਨ ਦੀ ਸੇਵਾ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਕਲੱਬ ਵੱਲੋਂ ਹਰ ਸਾਲ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਤੇ 10 ਲੋੜਵੰਦ ਭੈਣ-ਭਰਾਵਾਂ ਨੂੰ ਟਰਾਈ ਸਾਈਕਲ ਲੈ ਕੇ ਦਿੱਤੇ ਜਾਂਦੇ ਹਨ। ਠੰਡ ਦੌਰਾਨ ਸਰਦੀ ਤੋਂ ਬਚਾਉਣ ਲਈ ਕੰਬਲ ਵੰਡੇ ਜਾਂਦੇ ਹਨ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ, ਸਟੇਸ਼ਨਰੀ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈੇ। ਕਿਲੱਬ ਵੱਲੋਂ ਇਸ ਦੇ ਨਾਲ ਹੀ ਮਾਨਵਤਾ ਭਲਾਈ ਕਾਰਜ ਨਿਰੰਤਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਦਾਖਲ ਹੋਣ ਵਾਲੇ ਲੋੜਵੰਦ ਮਰੀਜ਼ਾਂ ਲਈ ਇਹ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸਹਾਇਕ ਜ਼ਿਲਾ ਨੋਡਲ ਅਫ਼ਸਰ ਸਵੀਪ ਫ਼ਰੀਦਕੋਟ, ਟੀਮ ਮੈਂਬਰ ਨਵਦੀਪ ਸਿੰਘ ਰਿੱਕੀ, ਸੁਰਿੰਦਰਪਾਲ ਸਿੰਘ ਸੋਨੀ ਵੀ ਕੈਂਪ ਦੌਰਾਨ ਹਾਜ਼ਰ ਰਹੇ ਤੇ ਖੂਨਦਾਨੀਆਂ ਨੂੰ ਖੂਨਦਾਨ ਦੇ ਨਾਲ-ਨਾਲ 1 ਜੂਨ 2024 ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਗਿਆ। ਇਸ ਕੈਂਪ ਦੌਰਾਨ 152 ਸਵੈਇੱਛੁਕ ਖੂਨਦਾਨੀਆਂ ਨੇ ਖੂਨਦਾਨ ਕੀਤਾ।
ਇਸ ਕੈਂਪ ਦੀ ਸਫ਼ਲਤਾ ਲਈ ਬਲੱਡ ਬੈਂਕ ਦੇ ਆਯੂਸ਼ ਕੁਮਾਰ, ਸਮੁੱਚੀ ਟੀਮ, ਰੋਹਿਤ ਬੱਗਾ,ਚੇਤਨ ਸ਼ਰਮਾ,ਰਿਆਜ, ਦੀਪਕ ਚੁੱਘ,ਹਨੀ ਧਾਲੀਵਾਲ, ਭੁਪਿੰਦਰ ਸਿੰਘ, ਮਨੀ ਗੁਪਤਾ, ਚੰਦਨ ਕੁਮਾਰ, ਅਨਸ਼ੂ ਸਰਾਂ,ਕੁਲਜੀਤ ਸੇਖੋਂ,ਹਰਪ੍ਰੀਤ ਸਿੰਘ ਪ੍ਰੀਤ,ਸੰਜੀਵ ਕੁਮਾਰ ਟਿੰਕੂ, ਸੋਰਵ ਗੋਇਲ,ਸੁਖਵਿੰਦਰ ਸਿੰਘ ਖਾਲਸਾ,ਗੋਰਾ ਧਾਲੀਵਾਲ,ਭਵਤਰਨ ਸਿੰਘ,ਬੋਬੀ ਛਾਬੜਾ,ਸ਼ਿਵਮ ਮੌਂਗਾ, ਜਸਵਿੰਦਰਪਾਲ ਸਿੰਘ ਮਿੰਟੂ, ਬੰਟੀ ਕੁਮਾਰ ਰਾਜਪੂਤ,ਲਵਲੀ ਕੁਮਾਰ, ਸਾਜਨ ਕੁਮਾਰ,ਵਰਿੰਦਰ ਸਿੰਘ, ਅਨਮੋਲ ਮੌਂਗਾ, ਕਾਕਾ ਵਰਮਾ, ਰਜਿਤ ਸੇਠੀ, ਲਵਪ੍ਰੀਤ ਸਿੰਘ,ਅਰਸ਼ਦੀਪ ਧਾਲੀਵਾਲ ਨੇ ਅਹਿਮ ਭੂਮਿਕਾ ਅਦਾ ਕੀਤੀ।