ਸ਼੍ਰੋਮਣੀ ਭਗਤ ਧੰਨਾ ਦਾ ਪ੍ਰਕਾਸ਼ ਪੁਰਬ ਮਨਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ,28 ਅਪ੍ਰੈਲ 2024 - ਗੁਰਦੁਆਰਾ ਦਸਵੀਂ ਪਾਤਸ਼ਾਹੀ ਸ੍ਰੀ ਮੰਜੀ ਸਾਹਿਬ ਪਿੰਡ ਬੂਰਮਾਜਰਾ ਵਿਖੇ ਸ੍ਰੋਮਣੀ ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ ਦੀ ਅਗਵਾਈ ਵਿਚ ਗੁਰਮਿਤ ਸਮਾਗਮ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆ ਬਾਬਾ ਹਰਜੀਤ਼ ਸਿੰਘ ਫਗਵਾੜੇ ਵਾਲਿਆ ਨੇ ਦੱਸਿਆ ਕਿ ਗੁਰਦੁਆਰਾ ਮੰਜੀ ਸਾਹਿਬ ਵਿਖੇ 26 ਅਪ੍ਰੈਲ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਅਤੇ ਐਤਵਾਰ 28 ਅਪ੍ਰੈਲ ਨੂੰ ਭੋਗ ਪਾਉਣ , ਉਪਰੰਤ ਹਜੂਰੀ ਰਾਗੀ ਭਾਈ ਸੁਖਵੀਰ ਸਿੰਘ ਗੁਰਦੁਆਰਾ ਸ੍ਰੀ ਸਿੰਘ ਸਭਾ ਚੰਡੀਗੜ੍ਹ ਚੌਕ ਨਵਾਸ਼ਹਿਰ ਵਾਲੇ ,ਪੰਥ ਪ੍ਰਸਿੱਧ ਢਾਡੀ ਜਥਾ ਭਾਈ ਗੋਪਾਲ ਸਿੰਘ ਉੂਨਾ ਵਾਲੇ ਤੇ ਭਾਈ ਬਲਬੀਰ ਸਿੰਘ ਰਸੀਲਾ ਸ੍ਰੀ ਚਮਕੌਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਸਮਾਗਮ ਦੌਰਾਨ ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ,ਪਰਮਜੀਤ ਸਿੰਘ ਲੱਖੇਵਾਲ ਨੇ ਹਾਜਰੀ ਭਰੀ ।
ਇਸ ਮੌਕੇ ਤੇ ਮਾਤਾ ਰਾਜਿੰਦਰ ਕੌਰ,ਮਾਤਾ ਪਰਮਜੀਤ ਕੌਰ ਸਮਰੌਲੀ, ਸਰਪੰਚ ਸੁਖਦੇਵ ਸਿੰਘ,ਅਮਨਿੰਦਰ ਸਿੰਘ ਹੈੰਡ ਗ੍ਰੰਥੀ ਢੱਲੇਵਾਲ,ਕਿਸਾਨ ਆਗੂ ਪ੍ਰਗਟ ਸਿੰਘ ਰੌਲੂਮਾਜਰਾ,ਸਮਸ਼ੇਰ ਸਿੰਘ,ਗਿਆਨੀ ਪ੍ਰੇਮ ਸਿੰਘ,ਪ੍ਰਿੰਸੀਪਲ ਪ੍ਰਲੋਕ ਸਿੰਘ,ਦੀਪ ਸਿੰਘ,ਚਰਨ ਸਿੰਘ,ਗੁਰਦੀਪ ਸਿੰਘ,ਦਿਲਬਾਗ ਸਿੰਘ,ਪਰਮਵੀਰ ਸਿੰਘ,ਮੁਖਤਿਆਰ ਸਿੰਘ,ਪੰਚ ਜਗਮੋਹਣ ਸਿੰਘ,ਅਮਰਜੀਤ ਸਿੰਘ,ਰਵਿੰਦਰ ਸਿੰਘ ਰਾਜੂ ,ਸ਼ੀਤਲ ਸਿੰਘ,ਸੁਰਿੰਦਰ ਸਿੰਘ ਆਦਿ ਹਾਜਰ ਸਨ।