ਯੂਨੀਵਰਸਿਟੀ ਕਾਲਜ ਜੈਤੋ ਦੇ ਬੀ. ਕਾਮ. ਫਾਈਨਲ ਦੇ ਵਿਦਿਆਰਥੀਆਂ ਨੂੰ ਭਾਵ ਭਿੰਨੀ ਵਿਦਾਇਗੀ ਦਿੱਤੀ
- ਰਿਦਮ ਗਰਗ ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈਲ ਦਾ ਖਿਤਾਬ ਕਸ਼ਿਸ਼ ਸ਼ਰਮਾ ਦੇ ਹਿੱਸੇ ਆਇਆ
ਮਨਜੀਤ ਸਿੰਘ ਢੱਲਾ
ਜੈਤੋ, 28 ਅਪ੍ਰੈਲ 2024 - ਯੂਨੀਵਰਸਿਟੀ ਕਾਲਜ ਜੈਤੋ ਦੇ ਕਾਮਰਸ ਵਿੰਗ ਵੱਲੋਂ ਆਪਣੇ ਬੀ.ਕਾਮ. ਫਾਈਨਲ ਦੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਰਜ਼ਲ-ਡਜ਼ਲ ਦਾ ਨਾਂਅ ਦਿੱਤਾ ਗਿਆ। ਇਸ ਸਮਾਗਮ ਦਾ ਆਯੋਜਨ ਇੰਚਾਰਜ ਪ੍ਰੋ. ਸ਼ਿਲਪਾ ਕਾਂਸਲ ਦੀ ਪ੍ਰੇਰਨਾ ਸਦਕਾ ਪ੍ਰੋ. ਸੰਗੀਤਾ ਸ਼ਰਮਾ, ਪ੍ਰੋ. ਮੁਸਕਾਨ ਸਿੰਗਲਾ ਅਤੇ ਪ੍ਰੋ. ਵਿਸ਼ਾਲ ਸਿੰਗਲਾ ਦੀ ਅਗਵਾਈ ਵਿੱਚ ਜੂਨੀਅਰ ਵਿਦਿਆਰਥੀਆਂ ਨੇ ਕੀਤਾ। ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਪ੍ਰੋ. ਸ਼ਿਲਪਾ ਕਾਂਸਲ ਨੇ ਉਨ੍ਹਾਂ ਦੇ ਸੁਨਹਿਰੇ ਭਵਿਖ ਦੀ ਕਾਮਨਾ ਕੀਤੀ। ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ ਵਿਦਿਆਰਥੀਆਂ ਦੀਆਂ ਖੂਬੀਆਂ ਪ੍ਰਤੱਖ ਕਰਨ ਲਈ ਕਈ ਤਰ੍ਹਾਂ ਦੀਆਂ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਕਈ ਵਿਦਿਆਰਥੀਆਂ ਨੂੰ ਵੱਖ ਵੱਖ ਖਿਤਾਬਾਂ ਦੇ ਨਿਵਾਜਿਆ ਗਿਆ ਜਿਸ ਵਿਚ ਪ੍ਰਮੁੱਖ 'ਤੇ ਮਿਸਟਰ ਫੇਅਰਵੈਲ ਦਾ ਖਿਤਾਬ ਰਿਦਮ ਗਰਗ ਅਤੇ ਮਿਸ ਫੇਅਰਵੈਲ ਦਾ ਖਿਤਾਬ ਕਸ਼ਿਸ਼ ਸ਼ਰਮਾ ਨੂੰ ਦਿੱਤਾ ਗਿਆ। ਇਸ ਮੌਕੇ ਸਟਾਫ਼ ਮੈਂਬਰ ਵੀ ਸ਼ਾਮਲ ਹੋਏ।