← ਪਿਛੇ ਪਰਤੋ
ਸਵਰਗ ਵਾਸੀ ਰਘੂਨਾਥ ਸਹਾਏ ਪੁਰੀ ਦੀ ਵੱਡਮੁੱਲੀ ਵਿਰਾਸਤ ਨੂੰ ਬਾਖੂਬੀ ਸੰਭਾਲ ਰਿਹਾ ਹੈ ਉਹਨਾਂ ਦਾ ਹੋਣਹਾਰ ਸਪੁੱਤਰ ਨਰੇਸ਼ ਪੁਰੀ : ਮਹਾਜਨ ਕ੍ਰਿਸ਼ਨ ਚੰਦਰ ਪਠਾਨਕੋਟ : ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਜਾਨਪੁਰ ਹਲਕੇ ਦੇ ਲੋਕਾਂ ਦੇ ਮਸੀਹਾ ਅਤੇ ਵਿਕਾਸ ਪੁਰਸ਼ ਸਵਰਗਵਾਸੀ ਸ੍ਰੀ ਰਘੂਨਾਥ ਸਹਾਏ ਪੁਰੀ ਸਾਬਕਾ ਕੈਬਨਿਟ ਮੰਤਰੀ ਦੀ ਵੱਡਮੁੱਲੀ ਵਿਰਾਸਤ ਨੂੰ ਉਹਨਾਂ ਦੇ ਹੋਣਹਾਰ ਸਪੁੱਤਰ ਤੇ ਹਲਕਾ ਵਿਧਾਇਕ ਸੁਜਾਨਪੁਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਪਠਾਨਕੋਟ ਦੇ ਪ੍ਰਧਾਨ ਸ੍ਰੀ ਨਰੇਸ਼ ਪੁਰੀ ਬੜੀ ਸ਼ਿੱਦਤ ਨਾਲ ਅੱਗੇ ਤੌਰ ਰਹੇ ਹਨ ਕਿਸ਼ਨ ਚੰਦਰ ਮਹਾਜਨ ਨੇ ਕਿਹਾ ਕਿ ਸਵਰਗਵਾਸੀ ਰਘੂਨਾਥ ਸਹਾਏ ਪੁਰੀ ਕਾਂਗਰਸ ਪਾਰਟੀ ਦੇ ਧਾਕੜ ਜਿਸ ਨੇ ਸ਼ਹੀਦ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਵਜਾਰਤ ਵਿੱਚ ਕੈਬਨਿਟ ਮੰਤਰੀ ਹੁੰਦਿਆਂ ਹਲਕਾ ਸੁਜਾਨਪੁਰ ਵਿੱਚ ਸੜਕਾਂ ਦੇ ਜਾਲ ਵਿਛਾਉਣ ਦੇ ਨਾਲ ਨਾਲ ਕਸਬਾ ਸੁਜਾਨਪੁਰ ਅਤੇ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ ਪੈਂਦੇ ਪਿੰਡਾਂ ਦੀ ਵਿਕਾਸ ਪੱਖੋਂ ਨੁਹਾਰ ਹੀ ਬਦਲ ਦਿੱਤੀ ਅਤੇ ਹਲਕੇ ਦੇ ਨੌਜਵਾਨਾਂ ਨੂੰ ਰਣਜੀਤ ਸਾਗਰ ਡੈਮ ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਦਿਵਾ ਕਿ ਹਲਕੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਿਸ ਦੀ ਬਦੌਲਤ ਉਹਨਾਂ ਦੇ ਹੋਣਹਾਰ ਸਪੁੱਤਰ ਅਤੇ ਹਲਕਾ ਵਿਧਾਇਕ ਸੁਜਾਨਪੁਰ ਅਤੇ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ ਆਪਣੇ ਸਤਿਕਾਰ ਯੋਗ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲ ਕਿ ਆਪਣੇ ਪਿਤਾ ਦੀ ਵੱਡਮੁੱਲੀ ਵਿਰਾਸਤ ਨੂੰ ਬਾਖੂਬੀ ਅੱਗੇ ਵਧਾ ਰਹੇ ਹਨ ਤੇ ਹਲਕੇ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝ ਕਿ ਦਿਨ ਰਾਤ ਹਲਕੇ ਦੇ ਸੂਝਵਾਨ ਵਸਨੀਕਾਂ ਦੇ ਹਰ ਦੁੱਖ ਵਿੱਚ ਸ਼ਾਮਲ ਹੁੰਦੇ ਹਨ ਤੇ ਹਲਕੇ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅਨੇਕਾਂ ਵਾਰ ਸਰਕਾਰ ਨੂੰ ਸਵਾਲ ਕਰਕੇ ਸੁਜਾਨਪੁਰ ਹਲਕੇ ਦੇ ਵਿਕਾਸ ਲਈ ਸਰਕਾਰ ਤੋਂ ਗ੍ਰਾਂਟਾਂ ਜਾਰੀ ਕਰਨ ਦੀ ਮੰਗ ਕਰਦੇ ਰਹਿੰਦੇ ਹਨ ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਜੇਕਰ ਨਰੇਸ਼ ਪੁਰੀ ਨੂ 10 ਸਾਲ ਪਿਛੇ ਨਾ ਪਾਉਂਦੀ ਤਾਂ ਅੱਜ ਜੋ ਬੱਦ ਤੋਂ ਬਦਤਰ ਹਾਲਾਤ ਭਾਜਪਾ ਦੇ ਲਗਾਤਾਰ ਹਲਕਾ ਸੁਜਾਨਪੁਰ ਤੋਂ ਤਿੰਨ ਵਾਰ ਜਿਤੇ ਵਿਧਾਇਕ ਜੋ ਹੁਣ ਭਾਜਪਾ ਦਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਹਨ ਨੇ ਕੀਤੇ ਹਨ ਅੱਜ ਹਲਕਾ ਸੁਜਾਨਪੁਰ ਦੇ ਲੋਕਾਂ ਨੂੰ ਨਰਕ ਦੀ ਜਿੰਦਗੀ ਜਿਊਣ ਲਈ ਮਜਬੂਰ ਨਾ ਹੋਣਾ ਪੈਂਦਾ ਜੇਕਰ ਸ੍ਰੀ ਰਘੂਨਾਥ ਸਹਾਏ ਪੁਰੀ ਦੀ ਮੌਤ ਤੋਂ ਬਾਅਦ ਹਲਕੇ ਦੇ ਲੋਕਾਂ ਦੀ ਮੰਗ ਅਨੁਸਾਰ ਜੇਕਰ ਪਾਰਟੀ ਹਾਈਕਮਾਂਡ ਨਰੇਸ਼ ਪੁਰੀ ਨੂੰ ਥਾਪੜਾ ਦਿੰਦੀ ਤਾਂ ਅੱਜ ਹਲਕਾ ਸੁਜਾਨਪੁਰ ਵਿਕਾਸ ਪੱਖੋਂ ਪੂਰੇ ਪੰਜਾਬ ਤੋਂ ਮੋਹਰੀ ਹੁੰਦਾ
Total Responses : 1015