ਭਾਰਤ ਵਿਕਾਸ ਪਰਿਸ਼ਦ ਨੇ ਕੀਤਾ ਸ਼ੋਭਾ ਯਾਤਰਾ ਦਾ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ 24 ਅਪ੍ਰੈਲ ਭਾਰਤ ਵਿਕਾਸ ਪ੍ਰੀਸ਼ਦ ਗੁਰਦਾਸਪੁਰ ਸ਼ਹਿਰੀ ਸ਼ਾਖਾ ਵੱਲੋਂ ਹਨੂੰਮਾਨ ਜਨਮ ਉਤਸਵ ਮੌਕੇ ਗੁਰਦਾਸਪੁਰ ਸ਼ਹਿਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਦਾ ਤਿੱਬੜੀ ਰੋਡ ਤੇ ਬੀਵੀਪੀ ਲੈਬ ਦੇ ਬਾਹਰ ਏਜੀਐਮ ਪੈਲਸ ਦੇ ਸਾਹਮਣੇ ਭਰਪੂਰ ਸਵਾਗਤ ਕੀਤਾ ਗਿਆ।ਵਿਜੇ ਬਾਂਸਲ, ਪ੍ਰੋਫੈਸਰ ਮਹਿੰਦਰ ਕੁਮਾਰ, ਸ਼ਸ਼ੀ ਕਾਂਤ ਮਹਾਜਨ, ਸ਼ੈਲੇਂਦਰ ਭਾਸਕਰ, ਸ਼ਿਵ ਗੌਤਮ, ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬ੍ਰਾਂਚ ਦੇ ਪ੍ਰਧਾਨ ਰਾਜੇਸ਼ ਸਲਹੋਤਰਾ ਨੇ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ।
ਸੰਗਤਾਂ ਨੂੰ ਬਿਸਕੁਟ ਅਤੇ ਪਾਣੀ ਦੀ ਸੇਵਾ ਭਾਰਤ ਵਿਕਾਸ ਪਰਸ਼ਲ ਵੱਲੋਂ ਨਿਭਾਈ ਗਈ ਅਤੇ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।
ਸ਼ੋਭਾ ਯਾਤਰਾ ਦੇ ਸਵਾਗਤ ਮੌਕੇ ਮਨੋਹਰ ਲਾਲ ਸ਼ਰਮਾ, ਬਲਵਿੰਦਰ ਡੋਗਰਾ, ਲਲਿਤ ਮਲਹੋਤਰਾ, ਸੁਭਾਸ਼ ਮਹਾਜਨ, ਰੋਮੇਸ਼ ਸ਼ਰਮਾ, ਬੀ. ਬੀ. ਗੁਪਤਾ, ਅਮਰ ਨਾਥ, ਡਾ: ਐਸ ਪੀ ਸਿੰਘ, ਸੁਰਜੀਤ ਸਿੰਘ, ਰਮੇਸ਼ ਸ਼ਰਮਾ, ਰਵਿੰਦਰ ਸ਼ਰਮਾ, ਰਮੇਸ਼ ਸ਼ਰਮਾ ਖੇਤੀਬਾੜੀ ਮੁੰਡਾ, ਜਗਦੀਸ਼ ਮਿੱਤਰ, ਪੁਨੀਤ ਮਲਹੋਤਰਾ, ਸੁਨੀਲ ਸੋਨੂੰ, ਅਰੁਣ ਭੰਡਾਰੀ, ਨੀਲ ਕੰਠ, ਪ੍ਰਵੇਸ਼ ਕਪੂਰ, ਅਜੇ ਕਪੂਰ ਆਦਿ ਨੇ ਭਾਗ ਲਿਆ!