ਸੰਜੀਵ ਸੂਦ
ਲੁਧਿਆਣਾ,4 ਦਸੰਬਰ,2020: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਪੰਜਾਬ ਦੀ ਇਕ ਬਜ਼ੁਰਗ ਔਰਤ ਦੀ ਤੁਲਨਾ ਸ਼ਾਹੀਨ ਬਾਗ ਤੇ ਬੈਠੀ ਇੱਕ ਮਾਤਾ ਦੇ ਨਾਲ ਕਰਨ ਨੂੰ ਲੈ ਕੇ ਅਤੇ ਉਸ ਖ਼ਿਲਾਫ਼ ਅਪਸ਼ਬਦ ਬੋਲਣ ਦਾ ਲਗਾਤਾਰ ਵਿਰੋਧ ਹੋ ਰਿਹਾ। ਇਕ ਪਾਸੇ ਜਿੱਥੇ ਪੰਜਾਬੀ ਅਦਾਕਾਰ ਕੰਗਨਾ ਨੂੰ ਟਵਿੱਟਰ ਤੇ ਜਵਾਬ ਦੇ ਰਹੇ ਨੇ ਉੱਥੇ ਹੀ ਇਹ ਜੰਗ ਹੁਣ ਸੜਕਾਂ ’ਤੇ ਆ ਗਈ ਹੈ। ਸਮਾਜ ਸੇਵੀ ਗੁਰਕਰਨ ਵੱਲੋਂ ਅੱਜ ਕੰਗਨਾ ਦਾ ਇਕ ਪੁਤਲਾ ਬਣਾਕੇ ਹਾਸਮਈ ਢੰਗ ਨਾਲ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਜਿਸ ਵਿਚ ਘਾਹ ਫੂਸ ਨਿਕਲਿਆ।
ਗੁਰਕਰਨ ਟੀਨਾ ਨੇ ਕਿਹਾ ਕਿ ਸਾਡੀਆਂ ਪੰਜਾਬ ਦੀਆਂ ਮਾਵਾਂ ਬਾਰੇ ਕੰਗਨਾ ਰਨੌਤ ਵੱਲੋਂ ਜੋ ਗ਼ਲਤ ਸ਼ਬਦ ਬੋਲੇ ਗਏ ਨੇ ਇਸ ਕਰਕੇ ਉਸ ਦੇ ਦਿਮਾਗ਼ ਦਾ ਉਹਨਾਂ ਵੱਲੋਂ ਆਪ੍ਰੇਸ਼ਨ ਕੀਤਾ ਗਿਆ ਹੈ ਅਤੇ ਪਤਾ ਲੱਗਾ ਕਿ ਉਸ ਵਿੱਚੋਂ ਸਿਰਫ ਘਾਹ ਫੂਸ ਹੀ ਭਰਿਆ ਹੋਇਆ ਹੈ, ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਫਿਲਮਾਂ ਦਾ ਬਾਈਕਾਟ ਕੀਤਾ ਜਾਵੇ, ਕਿਉਂਕਿ ਉਸ ਵੱਲੋਂ ਸਾਡੀਆਂ ਪੰਜਾਬ ਦੀਆਂ ਬਜ਼ੁਰਗ ਮਾਵਾਂ ਤੇ ਗਲਤ ਟਿੱਪਣੀ ਕੀਤੀ ਗਈ ਹੈ ਜੋ ਕਿਸੇ ਵੀ ਹਾਲਤ ਬਰਦਾਸ਼ਤ ਲਾਇਕ ਨਹੀਂ ਹੈ।