ਅਮਰੀਕਾ ਦੇ ਸਿੱਖ ਵਿਗਿਆਨੀ ਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਕੰਪਾਨੀ ਨਹੀਂ ਰਹੇ
ਵਾਸ਼ਿੰਗਟਨ, 4 ਦਸੰਬਰ, 2020 : ਅਮਰੀਕਾ ਦੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਨਰਿੰਦਰ ਸਿੰਘ ਕੰਪਾਨੀ ਦਾ ਦਿਹਾਂਤ ਹੋ ਗਿਆ ਹੈ।
ਉਹ ਮਹਾਨ ਵਿਗਿਆਨੀ, ਪਰਉਪਕਾਰੀ ਤੇ ਸਿੱਖ ਕਲਾ ਤੇ ਸਾਹਿਤ ਦੇ ਵੱਡੇ ਪ੍ਰੋਮੋਟਰ ਸਨ।
ਡਾ. ਰਾਜਵੰਤ ਸਿੰਘ ਮੁਖੀ ਈਕੋਸਿੱਖ ਨੇ ਬਾਬੂਸ਼ਾਹੀ ਨੂੰ ਇਹ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਸਦੀਵੀਂ ਵਿਛੋੜੇ’ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਅਸੀਂ ਅਮਰੀਕਾ ਵਿਚ ਸਿੱਖ ਭਾਈਚਾਰੇ ਦਾ ਵੱਡਾ ਥੰਮ ਗੁਆ ਲਿਆ ਹੈ। ਉਹਨਾਂ ਦੇ 1980ਵਿਆਂ ਤੋਂ ਉਹਨਾਂ ਨਾਲ ਨਿੱਘੇ ਸੰਬੰਧ ਸਨ। ਉਹਨਾਂ ਕਿਹਾ ਕਿ ਵਾਸ਼ਿੰਗਟਨ ਦੇ ਕੋਸਮੋਸ ਕਲੱਬ ਵਿਚ ਉਹਨਾਂ ਦੀਆਂ ਕਈ ਵਾਰ ਮੀਟਿੰਗਾਂ ਹੋਈਆਂ। ਉਹਨਾਂ ਨੇ ਸਿੱਖ ਅਧਿਐਨ ਲਈ ਵੱਡਾ ਯੋਗਦਾਨ ਪਾਇਆ ਤੇ ਯਤਨ ਕੀਤਾ ਕਿ ਅਕਾਦਮਿਕ ਤੇ ਕਲਾ ਜਗਤ ਵਿਚ ਸਿੱਖਾਂ ਨੂੰ ਮਾਨਤਾ ਮਿਲੇ ਤੇ ਉਹਨਾਂ ਦੀ ਵਡਿਆਈਹੋਵੇ। ਉਹਨਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਤੇ ਸਿੱਖ ਫਾਉਂਡੇਸ਼ਨ ਦੇ ਉਹਨਾਂ ਦੇ ਸਾਥੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।