ਚੰਡੀਗੜ੍ਹ, 3 ਦਸੰਬਰ 2020 - ਸਰਕਾਰ ਵੱਲੋਂ ਛੇ ਸਾਲਾਂ ਦੇ ਸ਼੍ਰੋਮਣੀ ਐਵਾਰਡ ਐਲਾਨੇ ਗਏ ਹਨ...
- ਜਿਸ ਅਨੁਸਾਰ, 2015 ਦਾ ਸ਼੍ਰੋਮਣੀ ਪੰਜਾਬੀ ਪੱਤਰਕਾਰ ਦਾ ਐਵਾਰਡ ਕੁਲਦੀਪ ਸਿੰਘ ਬੇਦੀ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਦਾ ਐਵਾਰਡ ਗੁਰਬਚਨ ਨੂੰ ਦਿੱਤਾ ਜਾਵੇਗਾ।
- 2016 ਦਾ ਸ਼੍ਰੋਮਣੀ ਪੰਜਾਬੀ ਪੱਤਰਕਾਰ ਦਾ ਐਵਾਰਡ ਹਰਬੀਰ ਸਿੰਘ ਭੰਵਰ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਦਾ ਐਵਾਰਡ ਬਲਬੀਰ ਪਰਵਾਨਾ ਨੂੰ ਦਿੱਤਾ ਜਾਵੇਗਾ।
- 2017 ਦਾ ਸ਼੍ਰੋਮਣੀ ਪੰਜਾਬੀ ਪੱਤਰਕਾਰ ਦਾ ਐਵਾਰਡ ਸੁਰਿੰਦਰ ਸਿੰਘ ਤੇਜ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਦਾ ਐਵਾਰਡ ਪੂਨਮ ਪ੍ਰੀਤਲੜੀ ਨੂੰ ਦਿੱਤਾ ਜਾਵੇਗਾ।
- 2018 ਦਾ ਸ਼੍ਰੋਮਣੀ ਪੰਜਾਬੀ ਪੱਤਰਕਾਰ ਦਾ ਐਵਾਰਡ ਚਰਨਜੀਤ ਸਿੰਘ ਭੁੱਲਰ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਦਾ ਐਵਾਰਡ ਡਾ. ਹਰਜਿੰਦਰ ਵਾਲੀਆ ਨੂੰ ਦਿੱਤਾ ਜਾਵੇਗਾ।
- 2019 ਦਾ ਸ਼੍ਰੋਮਣੀ ਪੰਜਾਬੀ ਪੱਤਰਕਾਰ ਦਾ ਐਵਾਰਡ ਦੇਵਿੰਦਰਪਾਲ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਦਾ ਐਵਾਰਡ ਕੰਵਰਜੀਤ ਭੱਠਲ ਨੂੰ ਦਿੱਤਾ ਜਾਵੇਗਾ।
- 2020 ਦਾ ਸ਼੍ਰੋਮਣੀ ਪੰਜਾਬੀ ਪੱਤਰਕਾਰ ਦਾ ਐਵਾਰਡ ਜੰਗੀਰ ਸਿੰਘ ਜਗਤਾਰ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਦਾ ਐਵਾਰਡ ਦਰਸ਼ਨ ਢਿੱਲੋਂ ਨੂੰ ਦਿੱਤਾ ਜਾਵੇਗਾ।