ਅਹਿਮਦਗੜ੍ਹ, 28 ਨਵੰਬਰ 2020 - ਅਹਿਮਦਗੜ੍ਹ ਦੇ ਪਿੰਡ ਜੰਡਾਲੀ ਕਲਾਂ 'ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਪਹਿਚਾਣ ਬਲਜੀਤ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਜਾਂਚ ਅਧਿਕਾਰੀ ਰਾਜਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਜੋ ਕਿ ਜੰਡਾਲੀ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਬੀਐਸ ਐਫ 'ਚ ਜਨਰਲ ਡਿਊਟੀ ਕਰਦਾ ਸੀ। ਜਿਸ ਨੂੰ ਕਿ ਸਤੰਬਰ 2019 'ਚ ਡਿਸਮਿਸ ਕੀਤਾ ਕੀਤਾ ਗਿਆ ਸੀ ਜੋ ਕਿ ਕੈਨੇਡਾ ਲਈ ਵੀ ਕਈ ਵਾਰ ਫਾਈਲ ਲਾ ਚੁੱਕਾ ਹੈ ਅਤੇ ਇਸ ਦੀ ਆਪਣੀ ਪਤਨੀ ਨਾਲ ਵੀ ਤਕਰਾਰ ਚੱਲ ਰਹੀ ਹੈ। ਜਿਨ੍ਹਾਂ ਤੋਂ ਪ੍ਰੇਸ਼ਾਨ ਹੋ ਕੇ ਦੋਸ਼ੀ ਵੱਲੋਂ ਇਹ ਕਦਮ ਚੁੱਕਿਆ ਗਿਆ।
ਮੁਲਜ਼ਮ ਦੀ ਘਰ ਦੀ ਸਰਚ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਸਣੇ ਇੱਕ ਬੈਲਟ ਵੀ ਬਰਾਮਦ ਹੋਈ ਹੈ। ਜਿਸ 'ਤੇ ਇੱਕ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ।