ਚੰਡੀਗੜ੍ਹ,26 ਨਵੰਬਰ,2020: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਹੁਣ ਦਿੱਲੀ ਵੱਲ ਕੂਚ ਕਰੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਦੇ ਕਾਫਲੇ ਸ਼ੁੱਕਰਵਾਰ ਨੂੰ 11:30 ਵਜੇ ਡੱਬਵਾਲੀ ਤੇ ਖਨੌਰੀ ਦੇ ਰਸਤੇ ਤੇ ਲੱਗੇ ਨਾਕੇ ਤੋੜਕੇ ਦਿੱਲੀ ਵੱਲ ਰਵਾਨਾ ਹੋਣਗੇ। ਇਸ ਤੋਂ ਪਹਿਲਾਂ ਜਥੇਬੰਦੀ ਨੇ ਡੱਬਵਾਲੀ ਤੇ ਖਨੌਰੀ ’ਚ ਹੀ ਰੁਕ ਕੇ 7 ਦਿਨ ਦੇ ਧਰਨੇ ਦਾ ਐਲਾਨ ਕੀਤਾ ਸੀ।