ਜਗਦੀਸ਼ ਥਿੰਦ
ਫਾਜ਼ਿਲਕਾ, 26 ਨਵੰਬਰ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ , ਐਸ. ਏ. ਐਸ ਨਗਰ ਮੋਹਾਲੀ, ਸ਼੍ਰੀ ਤਰਸੇਮ ਮੰਗਲਾ, ਮਾਨਯੌਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅਤੇ ਸ਼਼ੀ ਰਾਜ ਪਾਲ ਰਾਵਲ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਸਵਿਧਾਨ ਦਿਵਸ ਮੁਹਿੰਮ 2019-2020 ਚਲਾਈ ਜਾ ਰਹੀ ਹੈ ਜਿਸ ਦਾ ਮੁੱਖ ਮੰਤਵ ਸਕੂਲ ਦੇ ਵਿਦਿਆਰਥੀਆਂ ਨੂੰ ਸੰਵਿਧਾਨ ਅਤੇ ਮੂਲ ਕਰਤਵ ਬਾਰੇ ਜਾਣਕਾਰੀ ਦੇਣਾ ਹੈ।
ਇਸ ਮੁਹਿੰਮ ਦੇ ਤਹਿਤ ਫਾਜ਼ਿਲਕਾ ਜਿਲ੍ਹੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲਾਂ ਵਿਚ ਸਥਾਪਿਤ ਲੀਗਲ ਲਿਟਰੇਸੀ ਕੱਲਬਾਂ ਵਿਚ ਕੁਇਜ਼ ਮੁਕਾਬਲੇ ਕਰਾਏ ਜਾ ਰਹੇ ਸਨ।
ਸਵਿਧਾਨ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪੱਧਰ ਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸੱਤ ਟੀਮਾਂ ਨੇ ਭਾਗ ਲਿਆ। ਇਹਨਾਂ ਟੀਮਾਂ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ), ਫਾਜ਼ਿਲਕਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਟਾਹਲੀਵਾਲਾ ਬੋਦਲਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਨਿਹਾਲ ਖੇੜਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਅਬੋਹਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕਿਆਂ) ਅਬੋਹਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਜਲਾਲਾਬਾਦ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਪੰਜਕੋਸੀ ਦੇ ਕਲਸਟਰ ਲੈਵਲ ਦੇ ਜੇਤੂ ਬੱਚਿਆਂ ਨੇ ਭਾਗ ਲਿਆ।
ਇਸ ਮੌਕੇ ਤੇ ਖਾਸ ਤੌਰ ਤੇ ਸ਼੍ਰੀ ਤਰਸੇਮ ਮੰਗਲਾ, ਮਾਨਯੌਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਮੌਜੂਦ ਸਨ। ਮਾਨਯੋਗ ਜੱਜ ਸਾਹਿਬ ਜੀਆਂ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਨੂੰ ਭਾਰਤ ਵਿੱਚ ਰਾਸ਼ਟਰੀ ਕਾਨੂੰਨ ਦਿਵਸ (ਜਾਂ ਸੰਵਿਧਾਨ ਦਿਵਸ) ਵਜੋਂ ਵੀ ਮਨਾਇਆ ਜਾਂਦਾ ਹੈ, ਹਰ ਸਾਲ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 26 ਨਵੰਬਰ 1949 ਨੂੰ ਸੰਵਿਧਾਨ ਸਭਾ ਨੇ ਰਸਮੀ ਤੌਰ ਤੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ। ਇਹ 26 ਜਨਵਰੀ 1950 ਨੂੰ ਲਾਗੂ ਹੋਇਆ ਜੋ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਭਾਰਤ ਦੇ ਸੰਵਿਧਾਨ ਦਿਵਸ ਦਾ ਉਦੇਸ਼ ਭਾਰਤੀ ਸੰਵਿਧਾਨ ਅਤੇ ਇਸਦੇ ਆਰਕੀਟੈਕਟ, ਡਾ. ਬੀ. ਆਰ. ਅੰਬੇਦਕਰ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਲਿਆਉਣਾ ਹੈ।
ਅੰਬੇਦਕਰ ਇੱਕ ਪ੍ਰਸਿੱਧ ਸਮਾਜ ਸੁਧਾਰਕ, ਰਾਜਨੇਤਾ ਅਤੇ ਨਿਆਂਕਾਰ ਸਨ ਅਤੇ ਇਸਨੂੰ ਭਾਰਤੀ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।
ਉਹ 29 ਅਗਸਤ, 1947 ਨੂੰ ਸੰਵਿਧਾਨ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਇਸ ਮੌਕੇ ਤੇ ਸ਼਼ੀ ਰਾਜ ਪਾਲ ਰਾਵਲ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਜੀਆਂ ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਿਸ ਅਥਾਰਟੀ ਵੱਲੋਂ ਪੂਰੇ ਭਾਰਤ ਵਿੱਚ ਸਵਿਧਾਨ ਮੁਹਿਮ 2019-2020 ਦੇ ਅੰਤਰਗਤ ਕਲਸਟਰ ਪੱਧਰ ਤੇ ਕੁਇਜ਼ ਮੁਕਾਬਲੇ ਜਨੁਅਰੀ 2020 ਨੂੰ ਕਰਵਾਇਆ ਗਿਆ ਸੀ ਜਿਸ ਦਾ ਅੱਜ ਜ਼ਿਲ੍ਹਾ ਪੱਧਰ ਤੇ ਕੁਇਜ਼ ਮੁਕਾਬਲਾ ਕਰਾਇਆ ਗਿਆ ਜਿਸ ਵਿੱਚ 6 ਰਾਊਂਡ ਹੋਏ ਉਹਨਾਂ ਵਿੱਚ ਪਹਲੇ ਸਥਾਨ ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਅਬੋਹਰ, ਦੂਜੇ ਸਥਾਨ ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕਿਆਂ) ਅਬੋਹਰ ਅਤੇ ਤੀਜੇ ਸਥਾਨ ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਟਾਹਲੀਵਾਲਾ ਬੋਦਲਾ ਰਿਹਾ। ਜੇਤੂ ਟੀਮਾਂ ਨੂੰ ਟ੍ਰਾਫੀ ਨਾਲ ਸਨਮਾਨਿਆ ਗਿਆ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਪ੍ਰਸ਼ੰਸਾ ਪ੍ਰਮਾਣ ਪੱਤਰ ਦਿੱਤੇ ਗਏ। ਇਸ ਮੌਕੇ ਤੇ ਆਏ ਹੋਏ ਸਕੂਲਾਂ ਦੇ ਲੈਕਚਰਾਰ ਸ਼੍ਰੀ ਸੰਦੀਪ ਅਨੇਜਾ, ਸ਼੍ਰੀ ਵਿਕਾਸ ਡਾਗਾ, ਸ਼੍ਰੀ ਹਰੀਸ਼ ਚੌਧਰੀ, ਮੈਡਮ ਪੂਜਾ, ਮੈਡਮ ਸ਼ੈਲੀ ਸੇਤੀਆ, ਮੈਡਮ ਸਤਵੰਤ ਕੌਰ ਵੀ ਸ਼ਾਮਿਲ ਰਹੇ।
ਇਸ ਤੋਂ ਬਾਦ ਉਹਨਾਂ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਲੀਗਲ ਲਿਟਰੇਸੀ ਸਕੂਲਾਂ ਵਿਖੇ ਇੰਨਚਾਰਜ ਵੱਲੋਂ ਸਵਿੰਧਾਨ ਦਾ ਪ੍ਰੀਐਂਬਲ ਅਤੇ ਫੰਡਾਮੈਂਟਲ ਡਿਊਟੀ ਬੱਚਿਆਂ ਕੋਲੋਂ ਦੋਹਰਾਈ ਗਈ ਅਤੇ ਇਸ ਦੇ ਨਾਲ ਹੀ ਫਾਜ਼ਿਲਕਾ ਦੇ ਮਾਨਯੋਗ ਜੁਡੀਸ਼ੀਅਲ ਅਫਸਰਾਂ ਨੇ ਵੀ ਸਵਿੰਧਾਨ ਦਾ ਪ੍ਰੀਐਂਬਲ ਅਤੇ ਕੋਵਿਡ-19 ਦੀ ਜਾਗਰੁਕਤਾ ਲਈ ਪ੍ਰਤਿਗਿਆ ਨੂੰ ਦੋਹਰਾਇਆ।
ਵਧੇਰੇ ਜਾਨਕਾਰੀ ਲਈ ਦੱਸਿਆ ਜਾਂਦਾ ਹੈ ਕਿ ਮਿਤੀ 12 ਦਸੰਬਰ 2020 ਨੂੰ ਫਾਜ਼ਿਲਕਾ, ਅਬੋਹਰ ਅਤੇ ਜਾਲਾਲਬਾਦ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ।ਇਸ ਲੋਕ ਅਦਾਲਤ ਵਿਚ ਹਰ ਤਰ੍ਹਾਂ ਦੇ ਮਸਲੇ ਲਗਾਏ ਜਾ ਸਕਦੇ ਹਨ।
ਵਧੇਰੀ ਜਾਨਕਾਰੀ ਲਈ ਜਾਂ ਮੁਫਤ ਕਾਨੁੰਨੀ ਸਹਾਇਤਾ/ਸਲਾਹ ਲੈਣ ਲਈ 1968 ਨੰਬਰ ਜਾਂ 01638-261500 ਤੇ ਸੰਪਰਕ ਕਰ ਕੇ ਸਲਾਹ ਲੈ ਸਕਦੇ ਹੋ ਜਾਂ ਦਰਖਾਸਤ ਦਫ਼ਤਰ ਦੀ ਈ-ਮੇਲ ਆਈ.ਡੀ. dtlsa.fzk@pulsa.gov.in ਤੇ ਆਪਣੀ ਦਰਖਾਸਤ ਭੇਜ ਸਕਦੇ ਹੋ।